ਦੁਨੀਆ ਨੂੰ ਮੂੰਗਫਲੀ ਖਵਾਉਂਦਾ ਹੈ ਇਹ 'ਸਿੰਘ','ਪੀਨਟਸ ਕਿੰਗ' ਦੇ ਨਾਲ ਹੈ ਮਸ਼ਹੂਰ

  2005 ਵਿੱਚ  ਸਿਮਰਪਾਲ ਆਪਣੇ ਪਰਿਵਾਰ ਦੇ ਨਾਲ ਅਰਜਨਟੀਨਾ ਆਏ ਸਨ

ਦੁਨੀਆ ਨੂੰ ਮੂੰਗਫਲੀ ਖਵਾਉਂਦਾ ਹੈ ਇਹ 'ਸਿੰਘ','ਪੀਨਟਸ ਕਿੰਗ' ਦੇ ਨਾਲ ਹੈ ਮਸ਼ਹੂਰ
2005 ਵਿੱਚ ਸਿਮਰਪਾਲ ਆਪਣੇ ਪਰਿਵਾਰ ਦੇ ਨਾਲ ਅਰਜਨਟੀਨਾ ਆਏ ਸਨ

ਦਿੱਲੀ : ਭਾਰਤ ਵਿੱਚ ਹਰਿਤ ਕਰਾਂਤੀ ਲਿਆਉਣ ਵਾਲੇ ਪੰਜਾਬੀਆਂ ਨੇ ਵਿਦੇਸ਼ਾਂ 'ਚ ਵੀ ਆਪਣਾ ਦਮ ਵਿਖਾਇਆ ਹੈ, ਸਿਮਰਪਾਲ ਸਿੰਘ,ਅਰਜਨਟੀਨਾ ਵਿੱਚ ਇਹ ਉਹ ਨਾਂ ਹੈ ਜਿਸ ਨੂੰ ਪੀਨਟਸ ਕਿੰਗ ਯਾਨੀ ਮੂੰਗਫਲੀ ਦਾ ਰਾਜਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ,ਉਨ੍ਹਾਂ ਦੀ ਕੰਪਨੀ ਦੁਨੀਆ ਵਿੱਚ ਦੂਜੇ ਨੰਬਰ 'ਤੇ ਸਭ ਤੋਂ ਵੱਡੀ ਮੂੰਗਫਲੀ ਐਕਪੋਰਟ ਕੰਪਨੀ ਹੈ,ਸਿਮਰਪਾਲ ਸਿੰਘ ਦੀ ਕੰਪਨੀ ਕੋਲ ਅਰਜਨਟੀਨਾ ਵਿੱਚ ਹਜ਼ਾਰਾਂ ਹੈਕਟੇਅਰ ਖੇਤ ਨੇ ਅਤੇ ਉਹ ਮੂੰਗਫਲੀ,ਸੋਇਆ,ਚੌਲ ਅਤੇ ਮੱਕੇ ਦੀ ਖੇਤੀ ਕਰਦੇ ਨੇ 

ਇਸ ਤਰ੍ਹਾਂ ਅਰਜਨਟੀਨਾ ਪਹੁੰਚਿਆ ਸਿਮਰਪਾਲ ਸਿੰਘ

2005 ਵਿੱਚ ਸਿਮਰਪਾਲ ਸਿੰਘ ਆਪਣੀ ਕੰਪਨੀ Olam ਦੇ ਲਈ ਮੂੰਗਫਲੀ ਖ਼ਰੀਦਣ ਦੇ ਲਈ ਅਰਜਨਟੀਨਾ ਪਹੁੰਚੇ,ਪਰ ਜਦੋਂ ਸਿਮਰਪਾਲ ਸਿੰਘ ਨੂੰ ਪਤਾ ਚੱਲਿਆ ਕਿ ਅਰਜਨਟੀਨਾ ਦੇ ਕਿਸਾਨ ਨਵੀਂ ਕੰਪਨੀਆਂ ਨੂੰ ਮੂੰਗਫਲੀ ਵੇਚਣ ਤੋਂ ਪਰਹੇਜ਼ ਕਰਦੇ ਨੇ ਤਾਂ ਉਨ੍ਹਾਂ ਨੇ ਆਪਣੀ ਕੰਪਨੀ ਦੇ ਸਾਹਮਣੇ ਇੱਕ ਪਰਪੋਜ਼ਲ ਰੱਖਿਆ ਕਿ ਉਨ੍ਹਾਂ ਨੂੰ ਆਪ ਮੂੰਗਫਲੀ ਦੀ ਖੇਤੀ ਕਰਨੀ ਚਾਹੀਦਾ ਹੈ,ਕੰਪਨੀ ਦੇ ਲਈ ਇਹ ਨਵੀਂ ਚੀਜ਼ ਸੀ ਕਿਉਂਕਿ ਉਹ ਸਿਰਫ਼ ਇਸ ਵਿੱਚ ਸਿਰਫ਼ ਟਰੇਡਿੰਗ ਕਰਦੇ ਸਨ,ਸਿਮਰਪਾਲ ਦੀ ਗੱਲਾਂ ਤੋਂ ਪ੍ਰਭਾਵਿਤ ਹੋਕੇ ਕੰਪਨੀ ਨੇ ਉਸ ਨੂੰ ਇੱਕ ਮੌਕਾ ਦਿੱਤਾ,ਸਿਮਰਪਾਲ ਨੇ ਸਭ ਤੋਂ ਪਹਿਲਾਂ 700 ਹੈਕਟੇਅਰ ਲੀਜ਼ 'ਤੇ ਮੂੰਗਫਲੀ ਦੀ ਖੇਤੀ ਕਰਨ ਦੇ ਲਈ ਜ਼ਮੀਨ ਲਈ,ਉਸ ਨੂੰ ਇਸ ਵਿੱਚ ਕਾਮਯਾਬੀ ਹਾਸਲ ਹੋਈ,ਕੰਪਨੀ ਸਿਮਰਪਾਲ ਦੀ ਮਿਹਨਤ ਤੋਂ ਪ੍ਰਭਾਵਿਤ ਹੋਕੇ ਉਸ ਨੂੰ ਹੋਰ ਜ਼ਮੀਨ ਲੀਜ਼ 'ਤੇ ਲੈਣ ਦੀ ਇਜਾਜ਼ਤ ਦਿੱਤੀ,ਦੂਜੀ ਵਾਰ ਸਿਮਰਪਾਲ ਨੇ 17000 ਹੈਕਟੇਅਰ ਜ਼ਮੀਨ ਦੇ ਨਾਲ  2000 ਹੈਕਟੇਅਰ ਹੋਰ ਜ਼ਮੀਨ ਲਈ ਜਿਸ 'ਤੇ ਉਸ ਨੇ ਕਣਕ,ਸੋਇਆ ਅਤੇ ਦਾਲਾਂ ਪੈਦਾ ਕੀਤੀਆਂ,ਸਿਮਰਪਾਲ ਦੇ ਖੇਤਾਂ ਤੋਂ ਹੀ ਭਾਰਤ ਨੂੰ ਦਾਲਾ ਐਕਪੋਰਟ ਕੀਤੀਆਂ ਜਾਂਦੀਆਂ ਨੇ 

ਮਿਹਨਤ ਨਾਲ ਕੰਪਨੀ ਨੂੰ ਪਹੁੰਚਾਇਆ 6ਵੇਂ ਨੰਬਰ 'ਤੇ

ਸਿਮਰਪਾਲ ਸਿੰਘ ਇਸ ਵਕਤ 12,000 ਹੈਕਟੇਅਰ 'ਤੇ ਮੂੰਗਫਲੀ ਦੀ ਖੇਤੀ ਕਰਦੇ ਅਤੇ 5000 ਹੈਕਟੇਅਰ 'ਤੇ ਸੋਇਆ,ਕੋਰਨ ਦੀ ਖੇਤੀ ਕਰਦੇ ਨੇ, 2005 ਵਿੱਚ ਜਦੋਂ ਸਿਮਰਪਾਲ ਨੇ ਮੂੰਗਫਲੀ ਦੇ ਖੇਤੀ ਸ਼ੁਰੂ ਕੀਤੀ ਸੀ ਤਾਂ ਉਨ੍ਹਾਂ ਦੀ ਕੰਪਨੀ 28ਵੇਂ ਨੰਬਰ 'ਤੇ ਸੀ,ਉਨ੍ਹਾਂ ਨੇ ਟੀਚਾ ਮਿਥਿਆ ਸੀ ਕਿ ਉਹ ਆਪਣੀ ਕੰਪਨੀ Olam  ਨੂੰ ਅਰਜਨਟੀਨਾ ਵਿੱਚ ਟਾਪ ਤਿੰਨ ਕੰਪਨੀਆਂ ਵਿੱਚ ਸ਼ਾਮਲ ਹੋਇਆ ਵੇਖਣਾ ਚਾਉਂਦੇ ਨੇ, ਸਿਮਰਜੀਤ ਦੀ ਕੰਪਨੀ ਇਸ ਟੀਚੇ ਦੇ ਕਾਫ਼ੀ ਕਰੀਬ ਪਹੁੰਚ ਗਈ ਹੈ ਅਰਜਨਟੀਨਾ ਵਿੱਚ ਉਹ ਇਸ ਵਕਤ 6ਵੇਂ ਨੰਬਰ 'ਤੇ ਨੇ, ਅਰਜਨਟੀਨਾ ਚੀਨ ਤੋਂ ਬਾਅਦ ਮੂੰਗਫਲੀ ਦਾ ਦੂਜਾ ਸਭ ਤੋਂ ਵੱਡਾ ਐਕਸਪੋਰਟਰ ਹੈ   

ਸਿਮਰਪਾਲ ਨੇ ਅਰਜਨਟੀਨਾ ਦੇ ਲੋਕਾਂ ਨੂੰ ਰੋਜ਼ਗਾਰ ਦਿੱਤਾ

ਸਿਮਰਪਾਲ ਦੀ ਕੰਪਨੀ OLAM ਨੇ ਅਰਜਨਟੀਨ ਵਿੱਚ 2 ਪਲਾਂਟ ਹਾਸਲ ਕੀਤੇ ਨੇ,ਸਥਾਨਕ ਮੇਅਰ ਮੁਤਾਬਿਕ OLAM ਕੰਪਨੀ ਦੀ ਵਜ੍ਹਾਂ ਕਰਕੇ 2000 ਲੋਕਾਂ ਨੂੰ ਰੋਜ਼ਗਾਰ ਮਿਲਿਆ ਹੈ, ਅਰਜਨਟੀਨਾ ਦੇ ਖੇਤਾਂ ਵਿੱਚ ਕੰਮ ਕਰਨ ਦੇ ਲਈ  ਬਹੁਤ ਦੀ ਘੱਟ ਲੇਬਰ ਦੀ ਜ਼ਰੂਰਤ ਹੁੰਦੀ ਕਿਉਂਕਿ ਜ਼ਿਆਦਾਤਰ ਖੇਤੀ ਮਸ਼ੀਨਾਂ ਨਾਲ ਹੁੰਦੀ ਹੈ, ਅਰਜਨਟੀਨਾ ਵਿੱਚ ਆਪ ਖੇਤੀ ਕਰਨ ਦੇ ਲਈ ਘਟੋਂ-ਘੱਟ 2000 ਹੈਕਟੇਅਰ ਦੀ ਜ਼ਮੀਨ ਹੋਣੀ ਚਾਹੀਦੀ ਹੈ, ਜੇਕਰ ਇਸ ਤੋਂ ਘੱਟ ਜ਼ਮੀਨ ਹੈ ਅਤੇ ਉਹ ਆਪਣੇ ਹੱਥਾਂ ਨਾਲ ਖੇਤੀ ਨਹੀਂ ਕਰਨਾ ਚਾਉਂਦੇ ਨੇ ਤਾਂ ਲੀਜ਼ 'ਤੇ ਜ਼ਮੀਨ ਕੰਪਨੀ ਨੂੰ ਦੇ ਸਕਦੇ ਨੇ,ਖੇਤੀ ਦੇ ਲਈ ਅਰਜਨਟੀਨਾ ਵਿੱਚ 70 ਫ਼ੀਸਦੀ ਜ਼ਮੀਨ ਰੈਂਟ 'ਤੇ ਦਿੱਤੀ ਗਈ ਹੈ,ਸਿਮਰਪਾਲ ਨੇ ਪਿਛਲੇ ਸਾਲ  700 ਡੋਲਰ ਫੀ ਹੈਕਟੇਅਰ ਦੇ ਹਿਸਾਬ ਨਾਲ ਜ਼ਮੀਨ ਲਈ ਸੀ,ਇਸ ਵਕਤ ਉਸ ਕੋਲ 40 ਲੋਕਾਂ ਦੀ  17000 ਹੈਕਟੇਅਰ ਜ਼ਮੀਨ ਹੈ 

ਸਿਮਰਪਾਲ ਦੇ ਪਰਿਵਾਰ ਸਿੱਖਿਆ ਬਾਰੇ ਜਾਣਕਾਰੀ 

ਸਿਮਰਪਾਲ ਸਿੰਘ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ  B.SC Honours In Agriculture ਵਿੱਚ ਕੀਤੀ ਅਤੇ ਮਾਸਟਰ ਡਿਗਰੀ ਇਨ ਰੂਰਲ ਮੈਨੇਜਮੈਂਟ IRMA ਤੋਂ ਕੀਤੀ,ਅਰਜਨਟੀਨਾ ਆਉਣ ਤੋਂ ਪਹਿਲਾਂ ਸਿਮਰਪਾਲ ਸਿੰਘ ਮੋਜ਼ਾਮਬੀਕ ਅਤੇ ਇਵੋਰੀ ਕੋਸਟ ਅਤੇ ਗਾਨਾ ਵੀ ਰਹੇ, ਉਹ ਸਪੈਨਿਸ਼ ਵੀ ਚੰਗੀ ਬੋਲ ਦੇ ਨੇ, ਉਨ੍ਹਾਂ ਦੇ 2 ਬੱਚੇ ਅਤੇ ਪਤਨੀ  ਅਰਜਨਟੀਨਾ ਦੀ ਜ਼ਿੰਦਗੀ ਵਿੱਚ ਪੂਰੀ ਤਰ੍ਹਾਂ ਨਾਲ ਰਚ ਗਏ ਨੇ, ਸਿਮਰਪਾਲ ਦੀ ਪਤਨੀ ਹਰਪ੍ਰੀਤ ਕੌਰ ਨੇ IIT ਦਿੱਲੀ ਤੋਂ ਆਰਕੀਟੈਕ ਵਿੱਚ ਐਮਟੈਕ ਕੀਤੀ ਸੀ,ਹਰਪ੍ਰੀਤ ਕੌਰ ਮੁਤਾਬਿਕ ਸਿਮਰਪਾਲ ਸਿੰਘ ਨੇ ਪੀਨਟ ਕਿੰਗ ਦਾ ਨਾਂ ਹਾਸਲ ਕਰਨ ਦੇ ਲਈ 16 ਘੰਟੇ ਹਰ ਰੋਜ਼ ਕੰਮ ਕੀਤਾ ਹੈ  

ਅਰਜਨਟੀਨਾ ਵਿੱਚ ਸਿਮਰਪਾਲ ਨੂੰ ਕਿੰਗ ਕਹਿੰਦੇ ਨੇ

ਸਿਮਰਪਾਲ ਸਿੰਘ ਨੂੰ ਅਰਜਨਟੀਨਾ ਵਿੱਚ ਪੱਗ ਦੀ ਵਜ੍ਹਾਂ ਕਰਕੇ ਉਨ੍ਹਾਂ ਨੂੰ ਸਾਰੇ ਕਿੰਗ ਕਹਿੰਦੇ ਨੇ,ਉਨ੍ਹਾਂ ਕਿਹਾ ਹਰ ਕੋਈ ਪੱਗ ਦਾ ਫੈਨ ਹੈ,ਉਹ ਸੋਚ ਦੇ ਨੇ ਕਿ ਪੱਗ ਪਾਉਣ ਵਾਲਾ ਅਮੀਰ ਅਤੇ ਸ਼ਾਹੀ ਪਰਿਵਾਰ ਤੋਂ ਹੁੰਦਾ ਹੈ,ਸਿਮਰਪਾਲ ਮੁਤਾਬਿਕ ਉਹ ਬਚਪਨ ਤੋਂ ਹੀ ਅਰਜਨਟੀਨਾ ਦੀ ਫੁੱਟਬਾਲ ਟੀਮ ਦੇ ਫੈਨ ਸਨ ਪਰ ਉਨ੍ਹਾਂ ਨੂੰ ਨਹੀਂ ਪਤਾ ਸੀ ਕੀ ਕਿਸਮਤ ਉਨ੍ਹਾਂ ਨੂੰ ਇੱਥੇ ਲੈ ਆਵੇਗੀ