267 ਨਹੀਂ 328 ਸਰੂਪ ਗਾਇਬ,ਜਾਂਚ ਰਿਪੋਰਟ 'ਚ ਵੱਡਾ ਖ਼ੁਲਾਸਾ,ਜਥੇਦਾਰ ਵੱਲੋਂ SGPC ਨੂੰ ਕਾਰਵਾਹੀ ਦੇ ਹੁਕਮ
Advertisement

267 ਨਹੀਂ 328 ਸਰੂਪ ਗਾਇਬ,ਜਾਂਚ ਰਿਪੋਰਟ 'ਚ ਵੱਡਾ ਖ਼ੁਲਾਸਾ,ਜਥੇਦਾਰ ਵੱਲੋਂ SGPC ਨੂੰ ਕਾਰਵਾਹੀ ਦੇ ਹੁਕਮ

 ਜਥੇਦਾਰ ਸ੍ਰੀ ਅਕਾਲ ਤਖ਼ਤ ਵੱਲੋਂ SGPC ਨੂੰ ਇੱਕ ਹਫ਼ਤੇ ਦੇ ਅੰਦਰ ਅੰਤਰਿਮ ਕਮੇਟੀ ਬੁਲਾਕੇ ਦੋਸ਼ੀ ਮੁਲਾਜ਼ਮਾਂ ਖ਼ਿਲਾਫ਼ ਕਾਰਵਾਹੀ ਦੇ ਨਿਰਦੇਸ਼ ਦਿੱਤੇ ਗਏ 

 ਜਥੇਦਾਰ ਸ੍ਰੀ ਅਕਾਲ ਤਖ਼ਤ ਵੱਲੋਂ SGPC ਨੂੰ ਇੱਕ ਹਫ਼ਤੇ ਦੇ ਅੰਦਰ ਅੰਤਰਿਮ ਕਮੇਟੀ ਬੁਲਾਕੇ ਦੋਸ਼ੀ ਮੁਲਾਜ਼ਮਾਂ ਖ਼ਿਲਾਫ਼ ਕਾਰਵਾਹੀ ਦੇ ਨਿਰਦੇਸ਼ ਦਿੱਤੇ ਗਏ

ਅੰਮ੍ਰਿਤਸਰ/ਪਰਮਵੀਰ ਰਿਸ਼ੀ :  ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ 267 ਸਰੂਪ ਮਾਮਲੇ ਵਿੱਚ ਜਾਂਚ ਤੋਂ ਬਾਅਦ ਸਾਹਮਣੇ ਆਇਆ ਹੈ ਕਿ ਦਰਬਾਰ ਸਾਹਿਬ ਤੋਂ 267 ਨਹੀਂ 328 ਸਰੂਪ ਲਾਪਤਾ ਨੇ, ਸ੍ਰੀ ਅਕਾਲ ਤਖ਼ਤ ਵੱਲੋਂ ਕਰਵਾਈ ਗਈ ਪੜਤਾਲ ਮੁਤਾਬਿਕ 1000 ਪੇਜ ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਲੈਜ਼ਰ ਵਿੱਚ ਠੀਕ ਢੰਗ ਨਾਲ ਮੇਨਟੇਨ ਨਹੀਂ ਕੀਤੇ ਗਏ ਸਨ,ਓਪਨ ਅਤੇ ਕਲੋਜ਼ਿੰਗ ਲੈਜਰ ਵਿੱਚ ਵਾਰ-ਵਾਰ ਕਟਿੰਗ ਅਤੇ ਛੇੜ-ਛਾੜ ਕੀਤੀ ਸਾਬਤ ਹੋਈ ਹੈ, ਸ੍ਰੀ ਅਕਾਲ ਤਖ਼ਤ ਦੇ  ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ SGPC ਨੂੰ ਨਿਰਦੇਸ਼ ਦਿੱਤੇ ਨੇ ਕਿ ਉਹ 1 ਹਫ਼ਤੇ ਦੇ ਅੰਦਰ ਅੰਤਰਿਮ ਕਮੇਟੀ ਸੱਦਣ ਅਤੇ ਦੋਸ਼ੀ ਮੁਲਾਜ਼ਮਾਂ ਅਤੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਹੀ ਕਰਨ 

ਸਾਲ 2013-14 ਅਤੇ 2014-15 ਦੀਆਂ ਲੈਜਰਾਂ ਨੂੰ ਚੈੱਕ ਕਰਨ ਤੋਂ ਬਾਅਦ ਸਾਹਮਣੇ ਆਇਆ ਹੈ ਕਿ  ਪ੍ਰੈਸ ਦੇ ਪਬਲੀਕੇਸ਼ਨ ਵਿਭਾਗ ਦੀਆਂ ਲੈਜਰਾਂ ਵਿੱਚ 18--8-2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 267 ਸਰੂਪ ਨਹੀਂ 328 ਸਰੂਪ ਘੱਟ ਸਨ, ਇਸ ਤੋਂ ਇਲਾਵਾ ਕੁੱਝ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਮਿਲੀ ਭੁਗਤ ਨਾਲ ਪਬਲੀਕੇਸ਼ਨ ਵਿਭਾਗ ਵੱਲੋਂ ਜਾਰੀ ਕੀਤੇ ਗਏ ਵੇਸਟਿੰਗ ਅੰਗਾਂ ਲਈ ਦਿੱਤੇ ਵਾਧੂ ਅੰਗਾਂ ਤੋਂ ਅਣ-ਅਧਿਕਾਰਤ ਤਰੀਕੇ ਨਾਲ ਪਾਵਨ ਸਰੂਪ ਤਿਆਰ ਕਰਵਾ ਕੇ ਬਿਨ੍ਹਾਂ ਬਿੱਲ ਕੱਟਿਆ ਸੰਗਤਾਂ ਨੂੰ ਦਿੱਤੇ ਗਏ, ਇੱਕ ਵਾਰ 61 ਅਤੇ ਇੱਕ ਵਾਰ 125 ਪਾਵਰ ਸਰੂਪ ਅਣ-ਅਧਿਕਾਰਤ ਤੌਰ 'ਤੇ ਵਧੇਰੇ ਅੰਗਾਂ ਤੋਂ ਪਾਵਰ ਸਰੂਪ ਤਿਆਰ ਕਰਵਾਏ ਗਏ

18-08-2015 ਤੋਂ 31-05-2020 ਤੱਕ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਗਈ ਚੈਕਿੰਗ ਅਨੁਸਾਨ ਮੌਜੂਦਾ ਸਮੇਂ ਵਿੱਚ ਸਟੇਕ ਲੈਜਰ ਵਿੱਚੋਂ 267 ਸਰੂਪ ਘੱਟ ਹਨ, ਇਸ ਸਮੇਂ ਦੌਰਾਨ ਬਿੱਲਾਂ ਵਿੱਚ ਕਾਫ਼ੀ ਗੜਬੜੀ ਪਾਈ ਗਈ ਹੈ, ਲੈਜਰਾਂ ਨਾਲ ਛੇੜ-ਛਾੜ ਅਤੇ 2016 ਤੋਂ ਹੁਣ ਤੱਕ ਆਡਿਟ ਵੀ ਨਹੀਂ ਕਰਵਾਇਆ ਗਿਆ

ਰਾਮਸਰ ਸਾਹਿਬ ਮਾਮਲੇ ਵਿੱਚ ਤਤਕਾਲੀ ਕਮੇਟੀ ਤਲਬ 

19-05-2016 ਨੂੰ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਬੇਟ ਹੋਣ 'ਤੇ  2016 ਦੀ ਸਮੁੱਚੀ ਅੰਤਰਿਮ ਕਮੇਟੀ ਅਤੇ ਉਸ ਵੇਲੇ ਦੇ ਚੀਫ਼ ਸਕੱਤਰ ਨੇ ਕੋਈ ਪਛਚਾਤਾਪ ਨਹੀਂ ਕੀਤਾ, ਇਸ ਲਈ ਸਮੁੱਚੀ ਅੰਤਰਿਮ ਕਮੇਟੀ ਅਤੇ ਚੀਫ਼ ਸਕੱਤਰ ਨੂੰ ਮਿਤੀ 18 ਸਤੰਬਰ 2020 ਨੂੰ ਸਵੇਰੇ 10 ਵਜੇ  ਸ੍ਰੀ ਅਕਾਲ ਤਖ਼ਤ ਦੇ ਸਾਹਮਣੇ ਪੇਸ਼ ਹੋਣ ਦੇ ਹੁਕਮ ਦਿੱਤੇ ਨੇ 

 

Trending news