'SGPCਦੇ ਸਰੂਪ ਬਲੈਕ ਮਾਰਕੀਟ ਵਿੱਚ ਵੇਚੇ,ਕਮੇਟੀ ਹੈ ਕਸੂਰਵਾਰ, ਮੁੜ ਤੋਂ ਗੁਰਦੁਆਰਾ ਸੁਧਾਰ ਲਹਿਰ ਦੀ ਜ਼ਰੂਰਤ'
Advertisement

'SGPCਦੇ ਸਰੂਪ ਬਲੈਕ ਮਾਰਕੀਟ ਵਿੱਚ ਵੇਚੇ,ਕਮੇਟੀ ਹੈ ਕਸੂਰਵਾਰ, ਮੁੜ ਤੋਂ ਗੁਰਦੁਆਰਾ ਸੁਧਾਰ ਲਹਿਰ ਦੀ ਜ਼ਰੂਰਤ'

ਤ੍ਰਿਪਤ ਰਜਿੰਦਰ ਬਾਜਵਾ ਨੇ ਸਰੂਪ ਲਾਪਤਾ ਮਾਮਲੇ ਵਿੱਚ SGPC ਤੇ ਲਗਾਏ ਗੰਭੀਰ ਇਲਜ਼ਾਮ

ਤ੍ਰਿਪਤ ਰਜਿੰਦਰ ਬਾਜਵਾ ਨੇ ਸਰੂਪ ਲਾਪਤਾ ਮਾਮਲੇ ਵਿੱਚ SGPC ਤੇ ਲਗਾਏ ਗੰਭੀਰ ਇਲਜ਼ਾਮ

ਚੰਡੀਗੜ੍ਹ :  ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਲਾਪਤਾ ਸਰੂਪ ਮਾਮਲੇ ਵਿੱਚ ਐੱਸਜੀਪੀਸੀ ਨੇ ਕਈ ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਹੈ ਪਰ ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਨਾ ਕਰਨ ਦੇ ਫ਼ੈਸਲੇ 'ਤੇ ਹੁਣ ਸਵਾਲ ਉਠ ਨੇ ਸ਼ੁਰੂ ਹੋ ਗਏ ਨੇ, ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੇ ਐੱਸਜੀਪੀਸੀ 'ਤੇ ਗੰਭੀਰ ਇਲਜ਼ਾਮ ਲਗਾਏ ਨੇ, ਉਨ੍ਹਾਂ ਕਿਹਾ SGPC ਨੇ ਸਰੂਪਾਂ ਦੀ ਬਲੈਕ ਮਾਰਕੀਟਿੰਗ ਕੀਤੀ ਹੈ,ਸਿਰਫ਼ ਇੰਨਾ ਹੀ ਨਹੀਂ ਬਾਜਵਾ ਨੇ ਕਿਹਾ ਇਹ SGPC ਦੀ ਸਿਆਸੀ ਲੀਡਰਸ਼ਿਪ ਦਾ ਫੇਲੀਅਰ ਹੈ,ਕਮੇਟੀ ਇਸ ਮਾਮਲੇ ਵਿੱਚ ਕਸੂਰਵਾਰ ਹੈ,ਉਨ੍ਹਾਂ ਨੇ ਸਖ਼ਤ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਕਿਹਾ SGPC ਵਿੱਚ ਗੰਦ ਪੈ ਚੁੱਕਿਆ ਹੈ ਹੁਣ ਇੱਕ ਵਾਰ ਮੁੜ ਤੋਂ ਇਸ ਵਿੱਚ ਸਫ਼ਾਈ ਦੀ ਜ਼ਰੂਰਤ ਹੈ,ਜਿਸ ਤਰ੍ਹਾਂ ਗੁਰਦੁਆਰਾ ਸੁਧਾਰ ਵੇਲੇ ਸਿੰਘਾਂ ਨੇ ਪਹਿਲਾਂ ਮੋਰਚਾ ਲਗਾਇਆ ਸੀ ਇਸੇ ਤਰ੍ਹਾਂ ਹੁਣ ਮੁੜ ਤੋਂ ਮੋਰਚਾ ਲਗਾਉਣ ਦੀ ਜ਼ਰੂਰਤ ਹੈ

ਤ੍ਰਿਪਤ ਰਜਿੰਦਰ ਬਾਜਵਾ ਨੇ ਕਿਹਾ ਜਿੰਨਾਂ ਮੁਲਾਜ਼ਮਾਂ ਖ਼ਿਲਾਫ਼ ਐੱਸਜੀਪੀਸੀ ਨੇ ਕਾਰਵਾਹੀ ਕੀਤੀ ਹੈ ਉਹ ਬੇਕਸੂਰ ਸਨ ਉਨ੍ਹਾਂ ਨੂੰ ਬਲੀ ਦਾ ਬਕਰਾ ਬਣਾਇਆ ਜਾ ਰਿਹਾ ਹੈ,ਸਰੂਪ ਲਾਪਤਾ ਮਾਮਲੇ ਵਿੱਚ ਜਥੇਦਾਰ ਸ੍ਰੀ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ  ਨੇ ਇੱਕ ਮੈਂਬਰ ਕਮੇਟੀ ਦਾ ਗਠਨ ਕੀਤਾ ਸੀ,ਰਿਪੋਰਟ ਦੇ ਅਧਾਰ 'ਤੇ ਐੱਸਜੀਪੀਸੀ ਨੇ ਪੁਰਾਣੀ ਕਮੇਟੀ ਨੂੰ ਇਸ ਦੇ ਲਈ ਜ਼ਿੰਮੇਵਾਰ ਦੱਸਿਆ ਸੀ ਅਤੇ ਐੱਸਜੀਪੀਸੀ ਨੂੰ ਦੋਸ਼ੀ ਮੁਲਾਜ਼ਮਾਂ ਖ਼ਿਲਾਫ਼ ਕਾਰਵਾਹੀ ਦੇ ਨਿਰਦੇਸ਼ ਦਿੱਤੇ ਸਨ, ਇਸ ਮਾਮਲੇ ਵਿੱਚ 2016 ਦੀ SGPC ਦੀ ਕਾਰਜਕਾਰੀ ਅਤੇ ਅਹੁਦੇਦਾਰਾਂ ਨੂੰ ਸ੍ਰੀ ਅਕਾਲ ਤਖ਼ਤ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਸਨ, ਜਿੰਨਾਂ ਵਿੱਚ ਤਤਕਾਲੀ ਚੀਫ਼ ਸਕੱਤਰ ਹਰਚਰਨ ਸਿੰਘ ਦਾ ਨਾਂ ਵੀ ਸ਼ਾਮਲ ਸੀ ਜਿੰਨਾ ਦੀ ਕੁੱਝ ਦਿਨ ਪਹਿਲਾਂ ਹੀ ਮੌਤ ਹੋ ਗਈ ਸੀ  

 

Trending news