ਸੋਮਵਾਰ ਨੂੰ ਖੁੱਲ੍ਹਣਗੇ ਧਾਰਮਿਕ ਥਾਂ, ਆਸਥਾ ਦੇ ਵਿੱਚ ਸੁਰੱਖਿਆ ਦਾ ਰੱਖਣਾ ਹੋਵੇਗਾ ਖ਼ਿਆਲ

8 ਜੂਨ ਤੋਂ ਧਾਰਮਿਕ ਥਾਵਾਂ ਖੁੱਲ੍ਹਣਗੀਆਂ

ਸੋਮਵਾਰ ਨੂੰ ਖੁੱਲ੍ਹਣਗੇ ਧਾਰਮਿਕ ਥਾਂ, ਆਸਥਾ ਦੇ ਵਿੱਚ ਸੁਰੱਖਿਆ ਦਾ ਰੱਖਣਾ ਹੋਵੇਗਾ ਖ਼ਿਆਲ
8 ਜੂਨ ਤੋਂ ਧਾਰਮਿਕ ਥਾਵਾਂ ਖੁੱਲ੍ਹਣਗੀਆਂ

ਦਿੱਲੀ : ਅਗਲੇ ਹਫ਼ਤੇ 8 ਜੂਨ ਤੋਂ ਆਸਥਾ  ਨਾਲ ਜੁੜੇ ਧਾਰਮਿਕ ਥਾਂ ਖੌਲ ਦਿੱਤੇ ਜਾਣਗੇ, 2 ਮਹੀਨੇ ਬਾਅਦ ਗੁਰਦੁਆਰੇ,ਮੰਦਰ ਮਸਜਿਦ,ਚਰਚ ਸ਼ਰਧਾਲੂਆਂ ਦੇ ਲਈ ਖੁੱਲ ਜਾਣਗੇ, ਪਰ ਇਸ ਵਾਰ ਤੁਹਾਡੇ ਲਈ ਅਹਿਤਿਆਤ ਵਰਤਣਾ ਜ਼ਰੂਰੀ ਹੋਵੇਗਾ, ਕਿਉਂਕਿ ਸਰਕਾਰ ਨੇ ਲੋਕਾਂ ਦੇ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਨੇ, ਅਜਿਹੇ ਵਿੱਚ ਤੁਹਾਨੂੰ ਇਨ੍ਹਾਂ ਨਿਯਮਾਂ  ਦਾ ਪਾਲਨ ਕਰਨਾ ਹੋਵੇਗਾ, ਵਰਨਾ ਇਸ ਦਾ ਸਭ ਤੋਂ ਵਧ ਨੁਕਸਾਨ ਤੁਹਾਨੂੰ ਹੋ ਸਕਦਾ ਹੈ

ਇਹ ਹੋਣਗੇ ਧਾਰਮਿਕ ਥਾਵਾਂ ਦੇ ਲਈ ਨਿਯਮ 

ਗ੍ਰਹਿ ਮੰਤਰਾਲੇ ਨੇ ਕਿਹਾ ਧਾਰਮਿਕ ਥਾਵਾਂ ਵਿੱਚ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਨਹੀਂ ਹੋਣੇ ਚਾਹੀਦੇ ਨੇ ਇਸ ਲਈ ਇਹ ਜ਼ਰੂਰੀ ਹੋਵੇਗਾ ਧਾਰਮਿਕ ਥਾਵਾਂ ਵਿੱਚ ਸੋਸ਼ਲ ਡਿਸਟੈਂਸਿੰਗ ਦਾ ਖ਼ਾਸ ਤੌਰ 'ਤੇ ਧਿਆਨ ਰੱਖਿਆ ਜਾਵੇ, ਨਿਯਮਾਂ ਮੁਤਾਬਿਕ ਧਾਰਮਿਕ ਥਾਵਾਂ 'ਤੇ ਭਜਨ ਮੰਡਲੀਆਂ ਨੂੰ ਗਾਉਣ  ਦੀ ਇਜਾਜ਼ਤ ਨਹੀਂ ਹੋਵੇਗੀ, ਬਲਕਿ ਰਿਕਾਰਡਿਟ ਭਜਨ ਵਜਾਏ ਜਾਣਗੇ, ਇਸ ਦੌਰਾਨ ਪਵਿੱਤਰ ਜਲ ਅਤੇ ਪ੍ਰਸਾਦ ਵਰਗੀ ਚੀਜ਼ਾਂ ਵੰਡਣ ਦੀ ਇਜਾਜ਼ਤ ਨਹੀਂ ਹੋਵੇਗੀ

ਗ੍ਰਹਿ ਮੰਤਰਾਲੇ ਵੱਲੋਂ ਜਾਰੀ ਨਿਯਮਾਂ ਮੁਤਾਬਿਕ ਧਾਰਮਿਕ ਥਾਵਾਂ 'ਤੇ ਪਵਿੱਤਰ ਮੂਰਤੀਆਂ ਨੂੰ ਹੱਥ ਲਗਾਉਣ ਦੀ ਇਜਾਜ਼ਤ ਨਹੀਂ ਹੋਵੇਗੀ,ਧਾਰਮਿਕ ਥਾਂ ਦੇ ਅੰਦਰ ਆਉਣ ਲਈ ਲੱਗੀ ਲਾਈਨ ਵਿੱਚ ਘਟੋਂ ਘੱਟ 6 ਫੁੱਟ ਦੀ ਦੂਰੀ ਜ਼ਰੂਰੀ ਹੋਵੇਗੀ

ਮੰਤਰਾਲੇ ਨੇ ਹੋਟਲ ਅਤੇ ਰੈਸਟੋਰੈਂਟ ਦੇ ਲਈ ਵੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ ਜਿਸ ਵਿੱਚ ਕਿਹਾ ਗਿਆ ਸੀ ਬਿਨਾਂ ਲੱਛਣ ਵਾਲੇ ਮੁਲਾਜ਼ਮਾਂ ਅਤੇ ਲੋਕਾਂ ਨੂੰ ਹੀ ਅੰਦਰ ਆਉਣ ਦੀ ਇਜਾਜ਼ਤ ਦਿੱਤੀ ਜਾਵੇ, ਸੋਸ਼ਲ ਡਿਸਟੈਂਸਿੰਗ ਦਾ ਖ਼ਿਆਲ ਰੱਖਿਆ ਜਾਵੇ

ਮੰਤਰਾਲੇ ਨੇ ਕਿਹਾ ਹੈ ਕੀ ਗਰਭਵਤੀ ਮਹਿਲਾਵਾਂ ਅਤੇ ਵਧ ਉਮਰ ਵਾਲੇ ਲੋਕਾਂ ਨੂੰ ਸਿਹਤ ਨੂੰ ਲੈਕੇ ਸਾਵਧਾਨੀ ਵਰਤਣੀ ਚਾਹੀਦੀ ਹੈ, ਉਨ੍ਹਾਂ ਨੂੰ ਲੋਕਾਂ ਦੇ ਸਿੱਧੇ ਸੰਪਰਕ ਵਿੱਚ ਆਉਣ ਤੋਂ ਬਚਣਾ ਚਾਹੀਦਾ ਹੈ,ਵੱਖ-ਵੱਖ ਕੰਮਾਂ ਦੇ ਲਈ ਅੰਦਰ ਅਤੇ ਬਾਹਰ ਜਾਣ ਲਈ ਵੱਖ-ਵੱਖ ਦਰਵਾਜ਼ੇ ਹੋਣੇ ਚਾਹੀਦੇ ਨੇ, ਹੋਟਲ ਅਤੇ ਰੇਸਟੋਰੈਂਟ ਮਾਲਕਾਂ ਨੂੰ ਡਿਜਿਟਲ ਲੈਣ-ਦੇਣ ਨੂੰ ਵਧਾਵਾ ਦੇਣਾ ਚਾਹੀਦਾ ਹੈ