ATM 'ਚ ਪੈਸੇ ਕਢਵਾਉਣ ਲਈ ਬਦਲਿਆ ਨਿਯਮ, ਕੱਲ੍ਹ ਤੋਂ ਹੋਵੇਗਾ ਲਾਗੂ, ਹੁਣ ਕਰਨਾ ਪਵੇਗਾ ਇਹ ਕੰਮ
Advertisement

ATM 'ਚ ਪੈਸੇ ਕਢਵਾਉਣ ਲਈ ਬਦਲਿਆ ਨਿਯਮ, ਕੱਲ੍ਹ ਤੋਂ ਹੋਵੇਗਾ ਲਾਗੂ, ਹੁਣ ਕਰਨਾ ਪਵੇਗਾ ਇਹ ਕੰਮ

ਇਹ ਨਿਯਮ 18 ਸਤੰਬਰ 2020 ਤੋਂ ਲਾਗੂ ਹੋਣਗੇ।

ਫਾਈਲ ਫੋਟੋ
ਨਵੀਂ ਦਿੱਲੀ: ਲਾਕਡਾਊਨ ਦੌਰਾਨ ਧੋਖਾਧੜੀ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਭਾਰਤੀ ਸਟੇਟ ਬੈਂਕ ਏਟੀਐੱਮ ‘ਚੋਂ ਪੈਸੇ ਕਢਵਾਉਣ ਦੇ ਨਿਯਮ ‘ਚ ਬਦਲਾਅ ਕਰਨ ਜਾ ਰਿਹਾ ਹੈ।  ਦਰਅਸਲ, SBI ਨੇ OTP ਅਧਾਰਿਤ ਨਿਕਾਸੀ ਦੀ ਵਿਵਸਥਾ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ। ਇਹ ਨਿਯਮ 18 ਸਤੰਬਰ 2020 ਤੋਂ ਲਾਗੂ ਹੋਣਗੇ।
 
ਸਟੇਟ ਬੈਂਕ ਆਫ਼ ਇੰਡੀਆ ਨੇ 1 ਜਨਵਰੀ 2020 ਤੋਂ SBI ਏਟੀਐੱਮ ਦੇ ਮਾਧਿਅਮ ਦੀ ਸ਼ੁਰੂਆਤ ਰਾਤ 8 ਤੋਂ ਸਵੇਰੇ 8 ਵਜੇ ਦੌਰਾਨ 10000 ਰੁਪਏ ਕਢਵਾਉਣ ਲਈ OTP ਅਧਾਰਿਤ ਨਕਦ ਨਿਕਾਸੀ ਦੀ ਸ਼ੁਰੂਆਤ ਕੀਤੀ ਸੀ।
 
ਹੁਣ 18 ਸਤੰਬਰ ਯਾਨੀ ਕਿ ਸ਼ੁੱਕਰਵਾਰ ਨੂੰ ਜੇ ਤੁਸੀਂ 10 ਹਜ਼ਾਰ ਤੋਂ ਜ਼ਿਆਦਾ ਪੈਸੇ ਕਢਵਾਉਣ ਲਈ ATM ਜਾਂਦੇ ਹੋ ਤਾਂ ਡੈਬਿਟ ਕਾਰਡ ਧਾਰਕਾਂ ਨੂੰ ਹੁਣ ਹਰ ਵਾਰ ਆਪਣੇ ਡੈਬਿਟ ਕਾਰਡ ਪਿੰਨ ਦੇ ਨਾਲ ਆਪਣੇ ਰਜਿਸਟਰਡ ਮੋਬਾਈਲ ਨੰਬਰਾਂ ‘ਤੇ ਭੇਜੇ ਗਏ ਓਟੀਪੀ ਦਰਜ ਕਰਨੇ ਪੈਣਗੇ। ਜਿਸ ਤੋਂ ਬਾਅਦ ਹੀ ਉਹ ਆਪਣੀ ਰਕਮ ਏਟੀਐਮ ਤੋਂ ਕਢਵਾ ਸਕਣਗੇ।
 
ਦੱਸਣਯੋਗ ਹੈ ਕਿ ਗਾਹਕ ਜਦੋਂ 10000 ਤੋਂ ਜ਼ਿਆਦਾ ਰਾਸ਼ੀ ਕੱਢਣ ਲਈ ATM ਦਾ ਸਹਾਰਾ ਲੈਣਗੇ ਤਾਂ ਏਟੀਐੱਮ ਸਕ੍ਰੀਨ ਓਟੀਪੀ ਮੰਗੇਗਾ, ਇਹ OTP ਗਾਹਕ ਦੇ ਰਜਿਸਟਰਡ ਮੋਬਾਈਲ ਨੰਬਰ ‘ਤੇ ਭੇਜਿਆ ਜਾਵੇਗਾ, ਜਿਸ ਤੋਂ ਬਾਅਦ ਉਹ ਰਾਸ਼ੀ ਹਾਸਲ ਕਰ ਸਕਣਗੇ। 
 
Watch Live Tv-

Trending news