ਮਹਾਰਾਸ਼ਟਰ : ਮਹਾਰਾਸ਼ਟਰ ਦੇ ਪੁਣੇ ਵਿੱਚ ਸਥਿਤ ਸੀਰਮ ਇੰਸਟ੍ਰੀਟਿਊਟ ਆਫ਼ ਇੰਡੀਆ (Serum Institute Of India) ਦੀ ਨਵੀਂ ਬਿਲਡਿੰਗ ਵਿੱਚ ਅੱਗ ਲੱਗ ਗਈ ਹੈ,ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਜੂਦ ਨੇ ਜੋ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ,ਅੱਗ ਇੰਨੀ ਜ਼ਿਆਦਾ ਖ਼ਤਰਨਾਕ ਸੀ ਕੀ ਪਲਾਂਟ ਦੇ ਉੱਤੇ ਕਾਲਾ ਗੁਬਾਰ ਵੇਖਿਆ ਜਾ ਰਿਹਾ ਸੀ
#WATCH Maharashtra: 10 fire tenders present at Serum Institute of India in Pune, where a fire broke out at Terminal 1 gate. More details awaited. https://t.co/wria89t22t pic.twitter.com/u960KTR7JS
— ANI (@ANI) January 21, 2021
ਫਾਇਰ ਬ੍ਰਿਗੇਡ ਮੁਲਾਜ਼ਮਾਂ ਮੁਤਾਬਿਕ,ਅੱਗ ਲੱਗਣ ਦੇ ਕਾਰਨਾਂ ਦਾ ਹੁਣ ਤੱਕ ਕੋਈ ਪੱਤਾ ਨਹੀਂ ਲੱਗਿਆ ਹੈ,ਉਧਰ ਬਿਲਡਿੰਗ ਦੇ ਅੰਦਰ ਕਿੰਨੇ ਲੋਕ ਫਸੇ ਨੇ ਇਸ ਦੀ ਜਾਣਕਾਰੀ ਵੀ ਨਹੀਂ ਮਿਲੀ ਹੈ,ਫਾਇਰ ਬ੍ਰਿਗੇਡ ਮੁਲਾਜ਼ਮ ਅੱਗ ਬੁਝਾਉਣ ਵਿੱਚ ਲੱਗੇ ਨੇ
ਤੁਹਾਨੂੰ ਦੱਸ ਦੇਈਏ ਕੀ ਸੀਰਮ ਇੰਸਟ੍ਰੀਟਿਉਟ ਆਫ਼ ਇੰਡੀਆ ਕੋਵਿਡਸ਼ੀਲਡ ਕੋਰੋਨਾ ਵੈਕਸੀਨ ਦਾ ਉਤਪਾਦਨ ਕਰਦਾ ਹੈ,ਭਾਰਤ ਵਿੱਚ ਵੀ ਕੋਵਿਡਸ਼ੀਲਡ ਦੀ ਵਰਤੋਂ ਨੂੰ ਮਨਜ਼ੂਰੀ ਮਿਲੀ ਹੈ,ਕਰੀਬ 300 ਕਰੋੜ ਰੁਪਏ ਦੀ ਲਾਗਤ ਦੇ ਨਾਲ ਬਣੀ ਬਿਲਡਿੰਗ ਵਿੱਚ ਵੱਡੇ ਪੈਮਾਨੇ ਤੇ ਵੈਕਸੀਨ ਬਣਾਉਣ ਦੀ ਯੋਜਨਾ ਸੀ