ਸਰਹੱਦ 'ਤੇ ਜਦੋਂ 'ਬੋਲੇ ਸੋ ਨਿਹਾਲ ਦੇ ਜੈਕਾਰੇ' ਗੂੰਜੇ ਤਾਂ ਦੁਸ਼ਮਣਾਂ ਦੀਆਂ ਕੰਬ ਗਈਆਂ ਲਤਾ !

ਰਾਜਨਾਥ ਸਿੰਘ ਦੇ ਲੇਹ ਅਤੇ ਜੰਮੂ-ਕਸ਼ਮੀਰ ਦੌਰੇ 'ਤੇ ਸਿੱਖ ਫ਼ੌਜੀਆਂ ਨੇ ਛੱਡੇ ਜੈਕਾਰੇ 

ਸਰਹੱਦ 'ਤੇ ਜਦੋਂ 'ਬੋਲੇ ਸੋ ਨਿਹਾਲ ਦੇ ਜੈਕਾਰੇ' ਗੂੰਜੇ ਤਾਂ ਦੁਸ਼ਮਣਾਂ ਦੀਆਂ ਕੰਬ ਗਈਆਂ ਲਤਾ !
ਰਾਜਨਾਥ ਸਿੰਘ ਦੇ ਲੇਹ ਅਤੇ ਜੰਮੂ-ਕਸ਼ਮੀਰ ਦੌਰੇ 'ਤੇ ਸਿੱਖ ਫ਼ੌਜੀਆਂ ਨੇ ਛੱਡੇ ਜੈਕਾਰੇ

ਜੰਮੂ-ਕਸ਼ਮੀਰ : ਲੇਹ ਵਿੱਚ ਭਾਰਤੀ ਫ਼ੌਜ ਦਾ ਜੰਗੀ ਅਭਿਆਸ ਵੇਖਣ ਤੋਂ ਬਾਅਦ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਚੀਨ ਨੂੰ ਸਾਫ਼ ਸੁਨੇਹਾ ਦਿੱਤਾ ਸੀ ਕਿ ਉਹ ਆਪਣੀ ਜ਼ਮੀਨ ਦਾ ਇੱਕ ਇੰਚ ਵੀ ਨਹੀਂ ਦੇਣਗੇ, ਲੇਹ ਵਿੱਚ ਮੌਜੂਦ ਹਰ ਇੱਕ ਫ਼ੌਜੀ ਜਵਾਨ ਨੂੰ ਰਾਜਨਾਥ ਸਿੰਘ ਆਪ ਮਿਲੇ ਅਤੇ ਉਨ੍ਹਾਂ ਦਾ ਹੌਸਲਾ ਵਧਾਇਆ, ਇਸ ਦੌਰਾਨ ਉਨ੍ਹਾਂ ਨੇ ਸਿੱਖ ਫ਼ੌਜੀਆਂ ਨਾਲ ਜਦੋਂ ਮੁਲਾਕਾਤ ਕੀਤੀ ਤਾਂ ਫ਼ੌਜੀਆਂ ਵੱਲੋਂ ਛੱਡੇ 'ਬੋਲੇ ਸੋ ਨਿਹਾਲ ਹਾਲ' ਦੇ ਜੈਕਾਰਿਆਂ ਦੀ ਗੂੰਜ ਨੇ ਉਨ੍ਹਾਂ ਨੂੰ ਯਕੀਨ ਦਵਾ ਦਿੱਤਾ ਕਿ ਭਾਵੇਂ ਚੀਨ ਹੋਵੇ ਜਾਂ ਫਿਰ ਪਾਕਿਸਤਾਨ ਜੇਕਰ ਅੱਖ ਚੁੱਕ ਕੇ ਵੇਖੀ ਤਾਂ ਪੰਜਾਬੀ ਦੇਸ਼ ਲਈ ਦੁਸ਼ਮਣਾਂ ਦੀ ਜਾਣ ਲੈਣੀ ਵੀ ਜਾਣ ਦੇ ਨੇ ਅਤੇ ਦੇਣੀ ਵੀ, ਸਰਹੱਦ 'ਤੇ ਤੈਨਾਤ ਸਿੱਖ ਫ਼ੌਜੀਆਂ ਦੀ ਜੈਕਾਰੇ ਦੀ ਗੂੰਜ ਇੰਨੀ ਜੋਸ਼ ਨਾਲ ਭਰੀ ਹੋਈ ਸੀ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਆਪਣੇ ਆਪ ਨੂੰ ਨਹੀਂ ਰੋਕ ਸਕੇ,ਉਹ  ਵੀ ਉਸੇ ਜੋਸ਼ ਨਾਲ ਫ਼ੌਜੀ ਜਵਾਨਾਂ ਦੇ  ਜੈਕਾਰਿਆਂ ਵਿੱਚ ਸ਼ਾਮਲ ਹੋ ਗਏ, ਯਕੀਨਨ  'ਬੋਲੇ ਸੋ ਨਿਹਾਲ' ਦੇ ਜੈਕਾਰਿਆਂ ਦੀ ਆਵਾਜ਼ ਦੁਸ਼ਮਣ ਦੇ ਕੰਨਾਂ ਤੱਕ ਵੀ ਜ਼ਰੂਰ ਪਹੁੰਚੀ ਗਈ ਹੋਵੇਗੀ ਅਤੇ ਪੈਰ ਵੀ ਕੰਬ ਗਏ ਹੋਣਗੇ 

 

ਰਾਜਨਾਥ ਸਿੰਘ ਨੇ ਅਮਰਨਾਥ ਗੁਫ਼ਾ ਦੇ ਦਰਸ਼ਨ ਵੀ ਕੀਤੇ 

ਲੇਹ ਤੋਂ ਬਾਅਦ ਸਨਿੱਚਰਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ 2 ਦਿਨਾਂ ਦੇ  ਜੰਮੂ-ਕਸ਼ਮੀਰ ਦੌਰੇ 'ਤੇ ਪਹੁੰਚੇ, ਉਨ੍ਹਾਂ ਦੇ ਨਾਲ ਫ਼ੌਜ ਮੁਖੀ ਮੁਕੁੰਦ ਨਰਵਣੇ ਅਤੇ ਚੀਫ਼ ਆਫ਼ ਡਿਫੈਂਸ ਸਟਾਫ਼ ਬਿਪਿਨ ਰਾਵਤ ਵੀ ਨਾਲ ਮੌਜੂਦ ਸਨ, ਰਾਜਨਥਾਨ ਸਿੰਘ ਨੇ ਸਭ ਤੋਂ ਪਹਿਲਾਂ ਅਮਰਨਾਥ ਪਹੁੰਚੇ ਜਿੱਥੇ ਬਾਬਾ ਬਰਫ਼ਾਨੀ ਦੀ ਪੂਜਾ ਕੀਤੀ,ਤੁਹਾਨੂੰ ਦੱਸ ਦੇਈਏ ਕਿ ਫ਼ੌਜ ਦੇ ਆਪਰੇਸ਼ਨ ਆਲ ਆਊਟ ਦੇ ਖ਼ਿਲਾਫ਼ ਦਹਿਸ਼ਤਗਰਦਾਂ ਨੇ ਅਮਰਨਾਥ ਯਾਤਰਾ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾਈ ਹੈ ਪਰ ਭਾਰਤੀ  ਫ਼ੌਜੀ ਪੂਰੀ ਤਰ੍ਹਾਂ ਨਾਲ ਦਹਿਸ਼ਤਗਰਦਾਂ ਦੇ ਨਾਪਾਕ ਮਨਸੂਬਿਆਂ ਦਾ ਜਵਾਬ ਦੇਣ ਲਈ ਤਿਆਰ ਨੇ, 2 ਦਿਨਾਂ ਦੇ ਦੌਰੇ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਸੁਰੱਖਿਆ ਇੰਤਜ਼ਾਮਾਂ ਦਾ ਜਾਇਜ਼ਾ ਵੀ ਲੈਣਗੇ ਅਤੇ ਇਸ ਦੌਰਾਨ ਫ਼ੌਜ ਮੁੱਖੀ ਅਤੇ ਚੀਫ਼ ਆਫ਼ ਡਿਫੈਂਸ ਸਟਾਫ਼ ਬਿਪਿਨ ਰਾਵਤ ਵੀ ਉਨ੍ਹਾਂ ਦੇ ਨਾਲ ਹੀ ਰਹਿਣਗੇ