Israel: Pfizer vaccine ਲੱਗਣ ਤੋਂ ਬਾਅਦ ਵੀ12 ਹਜ਼ਾਰ ਤੋਂ ਵੱਧ ਲੋਗ ਹੋਏ Corona Positive

Pfizer/BioNtech ਕੋਰੋਨਾ ਵੈਕਸੀਨ  (Corona Vaccine) ਲੱਗਣ ਤੋਂ ਬਾਅਦ ਵੀ 12400 ਲੋਗ ਪੋਜ਼ੀਟਿਵ ਪਾਏ ਹਨ. ਇਸਲਈ  ਇਜ਼ਰਾਈਲ ਨੇ ਫਾਈਜ਼ਰ (Pfizer) ਟੀਕੇ ਨੂੰ ਘੱਟ ਪ੍ਰਭਾਵਸ਼ਾਲੀ ਦੱਸਿਆ ਹੈ. 

Israel: Pfizer vaccine ਲੱਗਣ ਤੋਂ ਬਾਅਦ ਵੀ12 ਹਜ਼ਾਰ ਤੋਂ ਵੱਧ ਲੋਗ ਹੋਏ Corona Positive

ਨਵੀਂ ਦਿੱਲੀ : Pfizer/BioNtech  ਫਾਈਜ਼ਰ ਵੈਕਸਿਨ ਲੱਗਣ ਤੋਂ ਬਾਅਦ ਵੀ 12 ਹਜ਼ਾਰ ਤੋਂ ਵੱਧ ਲੋਕ ਇਜ਼ਰਾਈਲ ਦੇ ਵਿੱਚ ਟੈਸਟ ਦੇ ਦੌਰਾਨ ਕੋਰੋਨਾ (Coronavirus) ਸੰਕਰਮਿਤ ਪਾਏ ਗਏ ਹਨ ਸੰਕਰਮਿਤ ਪਾਏ ਗਏ ਲੋਕਾਂ ਦੇ ਵਿਚ ਅਜਿਹੇ ਲੋਕ ਸ਼ਾਮਲ ਹਨ  ਜਿਨ੍ਹਾਂ ਨੇ ਵੈਕਸੀਨ ਦਾ ਦੂਜਾ ਡੋਜ਼ ਵੀ ਲਿਆ ਸੀ ਫਾਈਜ਼ਰ ਦਾ ਟੀਕਾ ਲਗਾਏ ਜਾਣ ਤੋਂ ਬਾਅਦ ਇਜ਼ਰਾਈਲ ਦੇ ਸਿਹਤ ਮੰਤਰਾਲੇ ਨੇ 189,000  ਹਜ਼ਾਰ ਲੋਕਾਂ ਦਾ ਟੈਸਟ ਕਰਾਇਆ ਇਹਦੇ ਵਿੱਚੋਂ 6.6 ਫ਼ੀਸਦ ਲੋਕ COVID-19 ਪਾਜ਼ੇਟਿਵ ਪਾਏ ਗਏ ਹਨ  

Pfizer  ਘੱਟ ਪ੍ਰਭਾਵਸ਼ਾਲੀ
ਕੋਰੋਨਾ ਵੈਕਸੀਨ  (Corona Vaccine)  ਲੱਗਣ ਤੋਂ ਬਾਅਦ ਵੀ ਇਨ੍ਹਾਂ ਲੋਕ ਪੌਜ਼ਟਿਵ ਪਾਏ ਜਾਣ ਤੋਂ ਬਾਅਦ ਇਜ਼ਰਾਈਲ ਦੇ ਮਹਾਂਮਾਰੀ ਨੈਸ਼ਨਲ ਕੋਆਰਡੀਨੇਟਰ ਨੱਚਮਣ ਐਸ਼ ਨੇ ਕਿਹਾ ਹੈ ਕਿ ਫਾਈਜ਼ਰ ਦਾ ਟੀਕਾ ਅਸੀ ਜਿੰਨਾ ਸੋਚਿਆ ਸੀ ਉਸ ਤੋਂ ਘੱਟ ਪ੍ਰਭਾਵੀ ਨਿਕਲਿਆ ਹੈ. ਇਜ਼ਰਾਈਲ ਨੇ 19 ਦਸੰਬਰ 2020 ਤੋਂ ਵੈਕਸੀਨੇਸ਼ਨ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਸੀ ਸਭ ਤੋਂ ਪਹਿਲਾਂ ਬਜ਼ੁਰਗਾਂ ਨੂੰ ਟੀਕਾ ਲਗਾਇਆ ਜਾ ਰਿਹਾ ਹੈ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੁੱਲ ਲੋਕਾਂ ਵਿੱਚੋਂ ਚੌਥਾਈ ਤੋਂ ਵੱਧ ਫਾਈਜ਼ਰ ਇੰਕ ਦਾ ਵੈਕਸੀਨ ਲਗਾਇਆ ਗਿਆ ਹੈ ਤਕਰੀਬ  ਇਕ ਚੌਥਾਈ ਇਜ਼ਰਾਈਲੀਆਂ ਨੇ ਆਪਣਾ ਪਹਿਲਾ ਟੀਕਾ ਲਗਵਾਇਆ ਅਤੇ 3.5 ਫ਼ੀਸਦ ਆਪਣੀ ਦੂਜੀ ਖੁਰਾਕ ਲੈ ਚੁੱਕੇ ਹਨ.  

ਕੰਪਨੀ ਨੂੰ ਦਿੱਤਾ ਗਿਆ ਡੇਟਾ
 ਸਿਹਤ ਮੰਤਰੀ ਯੂਲੀਆ ਐਡਲੇਸਟੀਨ  ਨੇ ਕਿਹਾ ਕਿ 1 ਮਹੀਨੇ ਪਹਿਲਾਂ ਟੀਕਾਕਰਨ ਦੇ ਰੋਲਆਊਟ ਤੋਂ ਬਾਅਦ 9 ਮਿਲੀਅਨ ਰੈਜੀਡੈਂਟਸ ਨੇ 2.2 ਮਿਲੀਅਨ ਨੂੰ ਟੀਕਾ ਲਗਾਇਆ ਗਿਆ ਹੈ. ਫਿਰ ਵੀ ਦੇਸ਼ ਸੰਕਰਮਣ  ਦੇ ਰੇਟ ਵਿੱਚ ਤੀਜੇ ਥਾਂ 'ਤੇ ਹੈ. ਮਾਹਮਾਰੀ ਸ਼ੁਰੂ ਹੋਣ ਤੋਂ ਬਾਅਦ ਇਸਰਾਈਲ ਨੇ ਸਾਢੇ 5 ਲੱਖ ਤੋਂ ਵੱਧ ਮਾਮਲੇ ਦਰਜ ਕਰ ਦਿੱਤੇ ਹਨ ਅਤੇ  4,005 ਲੋਕ ਮਾਰੇ ਗਏ. ਲੋਕ ਡਾਊਨ ਅਤੇ ਟੀਕਾਕਰਨ ਦੇ ਬਾਵਜੂਦ ਸੰਕਰਮਣ ਦੇ ਵਿਚ ਵਢੋਤਰੀ ਕੁਝ ਲੋਕਾਂ ਵੱਲੋਂ  ਨਿਯਮਾਂ ਦੀ ਅਣਦੇਖੀ ਨੂੰ ਮੰਨਿਆ ਗਿਆ ਹੈ। ਫਾਈਜ਼ਰ ਬਾਇਓ ਐਂਟੀਕ ਵੈਕਸੀਨ ਨੇ ਤੇਜ਼ੀ ਦੇ ਨਾਲ  ਵੰਡੇ ਜਾਣ ਦੇ ਬਦਲੇ ਇਜ਼ਰਾਇਲ ਨੇ ਵੱਡੇ ਪੈਮਾਨੇ ਉੱਤੇ ਟੀਕਾਕਰਨ ਦੇ ਪ੍ਰਭਾਵਾਂ ਨੂੰ ਵੈਕਸੀਨ ਨਿਰਮਾਤਾਵਾਂ ਤੇ ਨਾਲ ਆਪਣਾ ਡੇਟਾ ਸਾਂਝਾ ਕੀਤਾ ਹੈ.

WATCH LIVE TV