ਇਸ ਪਰਿਵਾਰ ਲਈ ਇਹ ਰਾਤ ਕਾਲ ਬਣ ਗਈ,ਸਵੇਰੇ ਉੱਠੇ ਤਾਂ ਤਿੰਨ ਲਾਸ਼ਾਂ ਮਿਲੀਆਂ

ਠੰਢ ਤੋਂ ਬਚਾਅ ਦੇ ਲਈ ਇਹ ਪਰਿਵਾਰ ਕਮਰੇ ਦੇ ਵਿੱਚ ਅੰਗੀਠੀ ਬਾਲ ਕੇ ਸੌਂ ਰਿਹਾ ਸੀ ਜਿਸ ਕਰਕੇ ਇੱਕ ਮਹਿਲਾ ਅਤੇ ਉਸ ਦੇ 2 ਬੱਚਿਆਂ ਦੀ ਮੌਤ ਹੋ ਗਈ. ਮੌਤ ਦੀ ਵਜ੍ਹਾ ਅੰਗੀਠੀ ਦੇ ਧੂੰਏਂ ਕਾਰਨ ਦਮ ਘੁਟਣ ਨਾਲ ਹੋਈ ਦੱਸੀ ਜਾ ਰਹੀ ਹੈ.

ਇਸ ਪਰਿਵਾਰ ਲਈ ਇਹ ਰਾਤ ਕਾਲ ਬਣ ਗਈ,ਸਵੇਰੇ ਉੱਠੇ ਤਾਂ ਤਿੰਨ ਲਾਸ਼ਾਂ ਮਿਲੀਆਂ

ਰਾਜੇਸ਼ ਕਟਾਰੀਆ/ਫ਼ਿਰੋਜ਼ਪੁਰ: ਇਲਾਕੇ ਦੇ ਪਿੰਡ ਮੱਲਾਂਵਾਲਾ ਦੇ ਪਿੰਡ ਹਮਾਦਵਾਲਾ ਦੇ ਵਿਚ ਉਸ ਵੇਲੇ ਸ਼ੋਕ ਦੀ ਲਹਿਰ ਦੌੜ ਗਈ ਜਦੋਂ ਇਕ ਹੀ ਪਰਿਵਾਰ ਦੇ 3 ਮੈਂਬਰਾਂ ਦੀ ਮੌਤ ਦੀ ਖ਼ਬਰ ਫੈਲੀ. ਦਰਅਸਲ ਇਹ ਪਰਿਵਾਰ ਕਮਰੇ ਦੇ ਵਿੱਚ ਅੰਗੀਠੀ ਬਾਲ ਕੇ ਸੌਂ ਰਿਹਾ ਸੀ ਜਿਸ ਕਰਕੇ ਇੱਕ ਮਹਿਲਾ ਅਤੇ ਉਸ ਦੇ 2 ਬੱਚਿਆਂ ਦੀ ਮੌਤ ਹੋ ਗਈ. ਮੌਤ ਦੀ ਵਜ੍ਹਾ ਅੰਗੀਠੀ ਦੇ ਧੂੰਏਂ ਕਾਰਨ ਦਮ ਘੁਟਣ ਨਾਲ ਹੋਈ ਦੱਸੀ ਜਾ ਰਹੀ ਹੈ. ਦੱਸ ਦੇਈਏ ਕਿ ਮਹਿਲਾ ਦਾ ਪਤੀ ਰੋਜ਼ਗਾਰ ਦੇ ਸਿਲਸਿਲੇ ਵਿਚ ਮਲੇਸ਼ੀਆ ਗਿਆ ਹੋਇਆ ਸੀ. ਘਰ ਵਿੱਚ ਮਹਿਲਾ ਉਸਦੇ ਬੱਚੇ, ਸੱਸ ਅਤੇ ਸਹੁਰਾ ਸਨ. ਮ੍ਰਿਤਕਾਂ ਦੀ ਪਛਾਣ ਰਾਜਬੀਰ ਕੌਰ ਅਤੇ ਉਸ ਦੇ ਦੋ ਬੱਚੇ ਸਾਹਿਲਪ੍ਰੀਤ ਅਤੇ ਏਕਮਪ੍ਰੀਤ ਦੇ ਵਜੋਂ ਹੋਈ ਹੈ ਜਿਨ੍ਹਾਂ ਦੀ ਉਮਰ 12 ਅਤੇ 5 ਸਾਲ ਹੈ.

ਘਟਨਾ ਦੀ ਜਾਣਕਾਰੀ ਦਿੰਦਿਆਂ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਠੰਢ ਤੋਂ ਬਚਾਅ ਦੇ ਲਈ ਮ੍ਰਿਤਕਾ ਕਮਰੇ ਦੇ ਵਿੱਚ ਆਪਣੇ ਬੱਚਿਆਂ ਦੇ ਨਾਲ ਕੋਲਿਆਂ ਵਾਲੀ ਅੰਗੀਠੀ ਬਾਲ ਕੇ  ਰੱਖੀ ਸੀ ਜਿਸ ਤੋਂ ਬਾਅਦ  ਉਹ ਦਰਵਾਜ਼ਾ ਬੰਦ ਕਰਕੇ ਸੌਂ ਗਏ. ਸਵੇਰੇ ਜਦ  ਉੱਠ ਕੇ ਦੇਖਿਆ ਤਾਂ ਅੰਦਰ ਰਾਜਬੀਰ ਕੌਰ ਆਪਣੇ ਬੱਚਿਆਂ ਦੇ ਨਾਲ ਬੇਸੁੱਧ ਪਈ ਸੀ. ਜਿਸ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ. ਪੁਲਿਸ  ਨੇ ਮੌਕੇ 'ਤੇ ਪਹੁੰਚ ਕੇ ਮ੍ਰਿਤਕ ਦੇਹਾਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ।

ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਧਾਰਾ 174 ਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਪੋਸਟਮਾਰਟਮ ਦੇ ਲਈ ਮ੍ਰਿਤਕ ਦੇਹਾਂ  ਸਿਵਲ ਹਸਪਤਾਲ ਜ਼ੀਰਾ ਵਿਖੇ ਭੇਜ ਦਿੱਤੀਆਂ  ਗਈਆਂ ਹਨ. ਸ਼ੁਰੁਆਤੀ ਜਾਂਚ ਦੇ ਵਿਚ ਮੌਤ ਦਾ ਕਾਰਨ ਅੰਗੀਠੀ ਦੇ ਧੂੰਏ ਨਾਲ ਦਮ ਘੁਟਣਾ ਦੱਸਿਆ ਜਾ ਰਿਹਾ ਹੈ.

WATCH LIVE TV