ਅਧਿਆਪਕ ਗੈਰ ਹਾਜ਼ਰ,ਖੰਡ੍ਹਰ 'ਚ ਪੜ੍ਹਨ ਲਈ ਮਜਬੂਰ ਵਿਦਿਆਰਥੀ,ਪੰਜਾਬ ਦਾ ਇਹ ITI ਕਿਵੇਂ ਕਰਗਾ ਭਵਿੱਖ ਰੋਸ਼ਨ?
Advertisement

ਅਧਿਆਪਕ ਗੈਰ ਹਾਜ਼ਰ,ਖੰਡ੍ਹਰ 'ਚ ਪੜ੍ਹਨ ਲਈ ਮਜਬੂਰ ਵਿਦਿਆਰਥੀ,ਪੰਜਾਬ ਦਾ ਇਹ ITI ਕਿਵੇਂ ਕਰਗਾ ਭਵਿੱਖ ਰੋਸ਼ਨ?

ਪੰਜਾਬ ਸਰਕਾਰ ਦੇ ਵੱਲੋਂ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਦੇ ਲਈ ਤਰ੍ਹਾਂ ਤਰ੍ਹਾਂ ਦੇ ਦਾਅਵੇ ਅਤੇ ਵਾਅਦੇ ਕੀਤੇ ਜਾਂਦੇ ਨੇ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰਦੀ ਹੈ.

ਅਧਿਆਪਕ ਗੈਰ ਹਾਜ਼ਰ,ਖੰਡ੍ਹਰ 'ਚ ਪੜ੍ਹਨ ਲਈ ਮਜਬੂਰ ਵਿਦਿਆਰਥੀ,ਪੰਜਾਬ ਦਾ ਇਹ ITI ਕਿਵੇਂ ਕਰਗਾ ਭਵਿੱਖ ਰੋਸ਼ਨ?

ਨਵਦੀਪ ਸਿੰਘ/ਮੋਗਾ: ਪੰਜਾਬ ਸਰਕਾਰ ਦੇ ਵੱਲੋਂ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਦੇ ਲਈ ਤਰ੍ਹਾਂ ਤਰ੍ਹਾਂ ਦੇ ਦਾਅਵੇ ਅਤੇ ਵਾਅਦੇ ਕੀਤੇ ਜਾਂਦੇ ਨੇ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰਦੀ ਹੈ. ਮੋਗਾ ਦਾ ਆਈਟੀਆਈ ਸਰਕਾਰ ਦੇ ਇਨ੍ਹਾਂ ਦਾਅਵਿਆਂ ਦੀ ਪੋਲ ਖੋਲ੍ਹ ਦਾ ਗਵਾਹ ਹੈ.

ਆਈਟੀਆਈ ਵਿੱਚ ਕਰੋਨਾ ਤੋਂ ਬਾਅਦ ਹੁਣ ਕਲਾਸਾਂ ਜ਼ਰੂਰ ਲੱਗ ਰਹੀਆਂ ਨੇ ਪਰ ਉੱਥੇ ਅਧਿਆਪਕ ਗੈਰਹਾਜ਼ਰ ਹਨ ਵਿਦਿਆਰਥੀ ਬਿਨਾਂ ਟੀਚਰ ਤੋਂ ਹੀ ਕਲਾਸ ਲਗਾ ਰਹੇ ਨੇ. ਵਿਦਿਆਰਥੀਆਂ ਨੇ ਦੱਸਿਆ ਕਿ ਪ੍ਰੋਫ਼ੈਸਰ ਤਕਰੀਬਨ 15-20 ਮਿੰਟ ਪਹਿਲਾਂ ਇਹ ਕਹਿ ਕੇ ਗਏ ਹਨ ਕਿ ਉਹ ਕਿਸੇ ਜ਼ਰੂਰੀ ਕੰਮ ਤੋਂ ਦਫਤਰ ਜਾ ਰਹੇ ਨੇ. ਜਦ ਇਸ ਬਾਰੇ ਪ੍ਰੋਫੈਸਰ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹ ਪੱਲਾ ਝਾੜਦੇ ਹੋਏ ਨਜ਼ਰ ਆਏ ਅਤੇ ਜਵਾਬ ਦਿੱਤਾ ਕਿ ਉਹ ਪ੍ਰਿੰਸੀਪਲ ਦਫ਼ਤਰ ਵਿੱਚ ਕੁਝ ਜ਼ਰੂਰੀ ਕੰਮ ਕਰਨ ਗਏ ਸੀ.

fallback

ਪੁਲਿਸ ਕਰੇਗੀ ਕਪਿਲ ਸ਼ਰਮਾ ਤੋਂ ਪੁੱਛ-ਗਿੱਛ,ਇਹ ਹੈ ਪੂਰਾ ਮਾਮਲਾ

ਇੰਨਾ ਹੀ ਨਹੀਂ ਬੱਚਿਆਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਮਸ਼ੀਨਾਂ ਦੀ ਸਫਾਈ ਖੁਦ ਕਰਨੀ ਪੈਂਦੀ ਹੈ ਕਿਉਂਕਿ ਆਈਟੀਆਈ ਵਿੱਚ ਕੋਈ ਸਫ਼ਾਈ ਕਰਮਚਾਰੀ ਹੀ ਨਹੀਂ ਹੈ. ਇਥੇ ਅਵਰ ਜਾਨਵਰ ਵੀ ਘੁੰਮਦੇ ਹੋਏ ਦੇਖੇ ਜਾ ਸਕਦੇ ਹਨ.

fallback

ਆਈਟੀਆਈ ਹੈੱਡ ਅਮਨਦੀਪ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਆਈਟੀਆਈ ਦਾ ਬਿਜਲੀ ਕੁਨੈਕਸ਼ਨ ਕੱਟਿਆ ਹੋਇਆ ਹੈ ਕਿਉਂਕਿ ਇੱਥੇ ਬਿੱਲ ਨਹੀਂ ਭਰਿਆ ਗਿਆ  ਇਹ ਸਾਰਾ ਕੰਮ ਜਨਰੇਟਰ ਚਲਾ ਕੇ ਹੀ ਹੋ ਰਿਹਾ ਹੈ ਇੱਥੋਂ ਤੱਕ ਕਿ ਸਾਰਾ ਸਟਾਫ ਪੈਸੇ ਇਕੱਠੇ ਕਰ ਕੇ ਆਪਣੇ ਵੱਲੋਂ ਸਫ਼ਾਈ ਅਤੇ ਮੇਨਟੇਨੈਂਸ ਦਾ ਕੰਮ ਕਰਾ ਰਹੇ ਹਨ.

WATCH LIVE TV

Trending news