ਨਰਕ ਭਰੀ ਜ਼ਿੰਦਗੀ 'ਚੋਂ ਪੰਜਾਬਣ ਦੀ ਹੋਈ ਘਰ ਵਾਪਸੀ!

  ਪੰਜਾਬ ਦੀ ਧਰਤੀ ਤੋਂ ਪੈਸੇ ਦੀ ਤੰਗੀ ਕਰਕੇ ਥੱਕੇ ਹਾਰੇ ਨੌਜਵਾਨ ਮੁੰਡੇ-ਕੜੀਆਂ ਵਿਦੇਸ਼ਾਂ ਦੀ ਧਰਤੀ ਦਾ ਰੁੱਖ ਕਰਦੇ ਹਨ। ਉਨ੍ਹਾਂ ਨੂੰ ਇੰਜ ਲੱਗਦਾ ਕਿ ਸ਼ਾਇਦ ਉਨ੍ਹਾਂ ਦੀ ਜ਼ਿੰਦਗੀ 'ਚ ਜੋ ਬਦਲਾਅ ਪੰਜਾਬ 'ਚ  ਪੜ੍ਹ-ਲਿਖ ਕੇ ਨਹੀਂ ਆਇਆ ਉਹ ਸ਼ਾਇਦ ਬੇਗਾਨੇ ਮੁਲਕ 'ਚ ਹੀ ਆ ਜਾਵੇ। ਕਿਉਕਿ ਉਹ ਨੌਜਵਾਨ ਬੜੇ ਚਾਵਾਂ ਨਾਲ ਵਿਦੇਸ਼ੀ ਧਰਤੀ ਦਾ ਰੁੱਖ ਕਰਦੇ ਹਨ 

ਨਰਕ ਭਰੀ ਜ਼ਿੰਦਗੀ 'ਚੋਂ ਪੰਜਾਬਣ ਦੀ ਹੋਈ ਘਰ ਵਾਪਸੀ!
ਨਰਕ ਭਰੀ ਜ਼ਿੰਦਗੀ 'ਚੋਂ ਪੰਜਾਬਣ ਦੀ ਹੋਈ ਘਰ ਵਾਪਸੀ!

ਜਲੰਧਰ:  ਪੰਜਾਬ ਦੀ ਧਰਤੀ ਤੋਂ ਪੈਸੇ ਦੀ ਤੰਗੀ ਕਰਕੇ ਥੱਕੇ ਹਾਰੇ ਨੌਜਵਾਨ ਮੁੰਡੇ-ਕੜੀਆਂ ਵਿਦੇਸ਼ਾਂ ਦੀ ਧਰਤੀ ਦਾ ਰੁੱਖ ਕਰਦੇ ਹਨ। ਉਨ੍ਹਾਂ ਨੂੰ ਇੰਜ ਲੱਗਦਾ ਕਿ ਸ਼ਾਇਦ ਉਨ੍ਹਾਂ ਦੀ ਜ਼ਿੰਦਗੀ 'ਚ ਜੋ ਬਦਲਾਅ ਪੰਜਾਬ 'ਚ  ਪੜ੍ਹ-ਲਿਖ ਕੇ ਨਹੀਂ ਆਇਆ ਉਹ ਸ਼ਾਇਦ ਬੇਗਾਨੇ ਮੁਲਕ 'ਚ ਹੀ ਆ ਜਾਵੇ। ਕਿਉਕਿ ਉਹ ਨੌਜਵਾਨ ਬੜੇ ਚਾਵਾਂ ਨਾਲ ਵਿਦੇਸ਼ੀ ਧਰਤੀ ਦਾ ਰੁੱਖ ਕਰਦੇ ਹਨ 

ਸੋਸ਼ਲ ਮੀਡੀਆ ਬਣਿਆ ਵੱਡਾ ਜ਼ਰੀਆਂ

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋਈ ਜਿਸ 'ਚ 11 ਪੰਜਾਬਣਾਂ ਰੋਂਦੀਆਂ ਕੁਰਲਾਉਂਦੀਆਂ ਕਹਿੰਦੀਆਂ ਦਿਖਾਈ ਦਿੱਤੀਆਂ ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ ਕਿਉਂਕਿ ਉਨ੍ਹਾਂ  ਮਸਕਟ ਚ ਇਹ ਖ਼ੁਆਬ ਦਿਖਾ ਕੇ ਭੇਜਿਆ ਗਿਆ ਕਿ ਉਨ੍ਹਾਂ ਦੀ ਜ਼ਿੰਦਗੀ ਪੰਜਾਬ ਨਾਲ ਹੋਰ ਵੀ ਸੁਖਾਲੀ ਹੋ ਜਾਵੇਗੀ ਪਰ ਜੋ ਅਸਲ ਹਕੀਕਤ ਸੀ ਉਹ ਰੂਹ ਕੰਬਾਊ ਸੀ, ਵਾਇਰਲ ਵੀਡੀਓ 'ਚ ਲੜਕੀਆਂ ਬੋਲਦੀਆਂ ਦਿਖਾਈ ਦਿੱਤੀਆਂ ਕਿ ਉਹ ਗਲਤ ਖੁਆਬ ਦਿਖਾਉਣ ਵਾਲੇ ਏਜੰਟਾਂ ਦੇ ਹੱਥਾਂ 'ਚ ਆ ਕੇ ਮਸਕਟ ਆਈਆਂ ਹਨ ਜਿੱਥੇ ਉਨ੍ਹਾਂ ਦੇ ਪਾਸਪੋਰਟ ਵੀ ਜਮਾ ਕਰਵਾ ਲਏ ਗਏ ਤੇ ਉਨ੍ਹਾਂ 'ਤੇ ਤਸ਼ੱਦਦ ਕੀਤਾ ਜਾਂਦਾ ਹੈ। ਹਾਲਾਂਕਿ ਇਸ ਵੀਡੀਓ ਨੂੰ ਵਾਇਰਲ ਹੋਣ 'ਤੇ ਪੰਜਾਬ ਦੇ ਕੁਝ ਸਿਆਸਤਦਾਨ ਵੀ ਅੱਗੇ ਆਏ  ਜਿੰਨਾ ਨੇ ਪੰਜਾਬਣ ਕੁੜੀਆਂ ਦੀ ਮਦਦ ਦਾ ਭਰੋਸਾ ਦਿੱਤਾ ਜਿਸ 'ਚ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਸ਼ਾਮਲ ਸਨ।

ਕੌਣ ਬਣਿਆ ਅਸਲ ਮਸੀਹਾ ?

ਵੀਡੀਓ ਸੋਸ਼ਲ ਮੀਡੀਆ 'ਤੇ ਅੱਗ ਵਾਂਗੂ ਵਾਇਰਲ ਹੋਈ ਤਾਂ ਦੁਬਈ ਦੇ ਸਰਕਾਰ ਸੁਰਿੰਦਰਪਾਲ ਸਿੰਘ ਓਬਰਾਏ ਅਤੇ ਹਰਨੇਕ ਸਿੰਘ ਸਾਹਮਣੇ ਆਏ ਤੇ ਉਨ੍ਹਾਂ ਪੀੜਤ ਕੁੜੀਆਂ ਨਾਲ ਪਹੁੰਚ ਕੀਤੀ। ਓਬਰਾਏ ਨੇ ਕਿਹਾ ਕਿ ਉਹ ਵਿਦੇਸ਼ਾਂ 'ਚ ਫਸੀਆਂ ਕੁੜੀਆਂ ਨੂੰ ਵਤਨ ਲਿਆਉਣ ਲਈ ਵਚਨਵਧ ਹਨ। ਜਿੰਨ੍ਹਾ ਚੋਂ ਇੱਕ ਕੁੜੀ ਦੀ ਤਾਂ ਘਰ ਵਾਪਸੀ ਹੋ ਚੁੱਕੀ ਹੈ।  ਵਿਦੇਸ਼ਾਂ 'ਚ ਮਦਦ ਕਰਨ ਵਾਲੇ ਪੰਜਾਬੀ ਸਮਾਜ ਸੇਵੀ ਸੰਸਥਾਵਾਂ 

ਨਾਲ ਜੁੜ ਲੋਕਾਂ ਨੇ ਭਾਰਤੀ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਖਾੜੀ ਦੇ ਦੇਸ਼ਾਂ 'ਚ ਨੌਜਵਾਨ ਨਾ ਆਉਣ