ਪੰਜਾਬ ਪੁਲਿਸ ਦੇ ਇਸ ਜਵਾਨ ਦੇ ਚਰਚੇ ਕਲਾਮ ਸਾਹਿਬ ਤੋਂ ਲੈਕੇ ਅਦਾਕਾਰਾਂ ਤੱਕ

ਪੰਜਾਬ ਪੁਲਿਸ ਦੇ ਜਵਾਨ ਦੇ ਚਰਚੇ  ਕਲਾ ਦਾ ਨਹੀਂ ਹੈ ਕੋਈ ਸਾਨੀ, ਤੀਜੀ ਵਾਰ ਇੰਡੀਆ ਬੁੱਕ ਆਫ ਰਿਕਾਰਡ ਚ ਦਰਜ ਹੋਇਆ ਨਾਮ

ਪੰਜਾਬ ਪੁਲਿਸ ਦੇ ਇਸ ਜਵਾਨ ਦੇ ਚਰਚੇ ਕਲਾਮ ਸਾਹਿਬ ਤੋਂ ਲੈਕੇ ਅਦਾਕਾਰਾਂ ਤੱਕ
ਪੰਜਾਬ ਪੁਲਿਸ ਦੇ ਜਵਾਨ ਦੇ ਚਰਚੇ ਕਲਾਂ ਦਾ ਨਹੀਂ ਹੈ ਕੋਈ ਸਾਨੀ, ਤੀਜੀ ਵਾਰ ਇੰਡੀਆ ਬੁੱਕ ਆਫ ਰਿਕਾਰਡ ਚ ਦਰਜ ਹੋਇਆ ਨਾਮ

ਲੁਧਿਆਣਾ/ਭਾਰਤ ਸ਼ਰਮਾ: ਪੰਜਾਬ ਪੁਲਿਸ  ਅਫ਼ਸਰ ਆਪਣੇ ਸਖ਼ਤ ਰਵੱਈਏ ਕਰਕੇ ਜਾਣੀ ਜਾਂਦੀ ਹੈ ਪਰ ਪੰਜਾਬ ਪੁਲਿਸ ਦਾ ਇੱਕ ਅਜਿਹਾ ਵੀ ਕਾਂਸਟੇਬਲ ਹੈ ਜਿਸ ਦੀ ਚਿੱਤਰਕਾਰੀ ਨੇ ਸਾਰਿਆਂ ਦੇ ਦਿਲ ਮੋਹ ਲਏ ਨੇ। ਅਸੀਂ ਗੱਲ ਕਰ ਰਹੇ ਹਾਂ ਸੀਨੀਅਰ ਕਾਂਸਟੇਬਲ ਅਸ਼ੋਕ ਕੁਮਾਰ ਦੀ ਜੋ ਜਲੰਧਰ ਵਿੱਚ ਤਾਇਨਾਤ ਹੈ। ਲੁਧਿਆਣਾ ਦੇ ਸਾਹਨੇਵਾਲ ਵਿਖੇ ਉਸ ਦੀ ਰਿਹਾਇਸ਼ ਹੈ ਅਤੇ ਉਸ ਨੇ ਆਪਣੀ ਚਿੱਤਰਕਾਰੀ ਨਾਲ ਇੱਕ ਵਾਰ ਨਹੀਂ ਸਗੋਂ ਤਿੰਨ ਵਾਰ ਇੰਡੀਆ ਬੁੱਕ ਆਫ਼ ਰਿਕਾਰਡ ਵਿੱਚ ਆਪਣਾ ਨਾਂ ਦਰਜ ਕਰਵਾਇਆ ਹੈ। ਇਸ ਤੋਂ ਇਲਾਵਾ ਏਸ਼ੀਆ ਬੁੱਕ ਆਫ਼ ਰਿਕਾਰਡ ਵਿੱਚ ਆਪਣਾ ਨਾਮ ਦਰਜ ਕਰਵਾ ਚੁੱਕਾ ਹੈ। ਹੁਣ ਉਸ ਦਾ ਟੀਚਾ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਆਪਣਾ ਨਾਮ ਦਰਜ ਕਰਵਾਉਣਾ ਹੈ। ਅਮਰੀਕਾ ਦੇ ਰਾਸ਼ਟਰਪਤੀ ਦੀ ਤਸਵੀਰ ਬਣਾ ਕੇ ਉਸ ਨੂੰ ਸੌਂਪਣ ਦਾ ਵੀ ਸੁਫ਼ਨਾ ਹੈ।

ਆਪਣੇ ਟੈਲੇੰਟ ਬਾਰੇ ਅਸ਼ੋਕ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਪਹਿਲਾਂ ਚੰਡੀਗੜ੍ਹ ਲੇਕ 'ਤੇ ਬੈਠ ਕੇ ਲੋਕਾਂ ਦੇ ਪੋਰਟਰੇਟ ਬਣਾਇਆ ਕਰਦਾ ਸੀ। ਜਦੋਂ ਪੰਜਾਬ ਪੁਲਿਸ  ਵਿੱਚ ਭਰਤੀ ਹੋਇਆ ਤਾਂ ਡਿਊਟੀ ਦੇ ਨਾਲ-ਨਾਲ ਆਪਣੇ ਹੁਨਰ ਨੂੰ ਹੋਰ ਵੀ ਨਿਖ਼ਾਰਦਾ ਰਿਹਾ। ਸਿਆਸਤਦਾਨ ਹੋਵੇ ਭਾਵੇਂ ਬਾਲੀਵੁੱਡ ਅਦਾਕਾਰ ਹਰ ਪਾਸੇ ਉਸ ਦੀ ਚਿੱਤਰਕਾਰੀ ਦੇ ਚਰਚੇ ਨੇ। ਉਹ ਹੁਣ ਤੱਕ ਦੇਸ਼ ਦੀਆਂ ਕਈ ਮੰਨੀਆਂ-ਪ੍ਰਮੰਨੀਆਂ ਸ਼ਖ਼ਸੀਅਤਾਂ ਦੇ ਪੋਰਟਰੇਟ ਬਣਾ ਕੇ ਉਨ੍ਹਾਂ ਨੂੰ ਆਪ ਹੱਥੀਂ ਭੇਂਟ ਕਰ ਚੁੱਕਾ ਹੈ।

ਅਸ਼ੋਕ ਆਪਣੇ ਪਰਿਵਾਰ ਦੇ ਨਾਲ ਰਹਿੰਦਿਆਂ ਡਿਊਟੀ ਕਰਕੇ ਖਾਲੀ ਸਮੇਂ ਦੌਰਾਨ ਤਸਵੀਰਾਂ ਬਣਾਉਂਦਾ ਹੈ। ਉਸ ਨੂੰ ਪੰਜਾਬ ਪੁਲੀਸ ਵੱਲੋਂ ਪੀ ਏ ਪੀ ਜਲੰਧਰ ਦਿ ਵਾਲ ਪੇਂਟਿੰਗ ਦਾ ਜ਼ਿੰਮਾ ਵੀ ਸੌਂਪਿਆ ਗਿਆ ਹੈ। ਪੰਜਾਬ ਪੁਲੀਸ ਦਾ ਇਹ ਜਵਾਨ ਹਾਲੇ ਵੀ ਆਖਦਾ ਹੈ ਕਿ ਉਸ ਲਈ ਉਸ ਦੀ ਡਿਊਟੀ ਹੀ ਪਹਿਲਾਂ ਜ਼ਰੂਰੀ ਹੈ  ਉਹ ਦੇਸ਼ ਦੇ ਰਾਸ਼ਟਰਪਤੀ ਰਹਿ ਚੁੱਕੇ ਏਪੀਜੇ ਅਬਦੁਲ ਕਲਾਮ ਦੀ ਤਸਵੀਰ ਉਨ੍ਹਾਂ ਨੂੰ ਸੌਂਪ ਚੁੱਕਾ ਹੈ ਅਤੇ ਉਨ੍ਹਾਂ ਤੋਂ ਸਨਮਾਨ ਵੀ ਲੈ ਚੁੱਕਾ ਹੈ...ਉਨ੍ਹਾਂ ਕਿਹਾ ਕਿ ਉਹ ਜ਼ਿਆਦਾਤਰ ਬਲੈਕ ਐਂਡ ਵ੍ਹਾਈਟ ਤਸਵੀਰਾਂ ਬਣਾਉਂਦਾ ਹੈ ਕਿਉਂਕਿ ਪਹਿਲਾਂ ਜ਼ਮਾਨਾ ਉਨ੍ਹਾਂ ਦਾ ਹੀ ਹੁੰਦਾ ਸੀ ਅਤੇ ਰੰਗ ਕੀਮਤੀ ਹੋਣ ਕਰਕੇ ਉਸ ਕੋਲ ਇੰਨੇ ਪੈਸੇ ਨਹੀਂ ਕਿ ਉਹ ਰੰਗਦਾਰ ਚਿੱਤਰਕਾਰੀ ਕਰ ਸਕੇ।

ਪੰਜਾਬ ਪੁਲਿਸ  ਦੀ ਸਖ਼ਤ ਡਿਊਟੀ ਕਰਨ ਦੇ ਬਾਵਜੂਦ ਅਸ਼ੋਕ ਕੁਮਾਰ ਨੇ ਆਪਣੀ ਚਿੱਤਰਕਾਰੀ ਨੂੰ ਇੰਨਾ ਨਿਖਾਰਿਆ ਹੈ। ਜ਼ਾਹਿਰ ਹੈ ਕਿ ਉਹ ਇੱਕ ਵੱਖਰਾ ਮੁਕਾਮ ਹਾਸਿਲ ਕਰ ਚੁੱਕਾ ਹੈ। ਬਹਿਰਹਾਲ ਉਸ ਦਾ ਟੀਚਾ ਵਿਸ਼ਵ ਪੱਧਰ ਤੇ ਚਿੱਤਰਕਾਰੀ ਵਿੱਚ ਪ੍ਰਸਿੱਧੀ ਹਾਸਿਲ ਕਰਨਾ ਹੈ ਅਤੇ ਉਸ ਦੇ ਇਸ ਜਜ਼ਬੇ ਨੂੰ ਸਾਡੇ ਵੱਲੋਂ ਵੀ ਸਜਦਾ ਹੈ।

WATCH LIVE TV