Solar Eclipse 2020: ਦੁਬਈ ਵਿੱਚ ਹਨੇਰਾ ਛਾਇਆ,ਦੇਸ਼ ਵਿੱਚ ਇਸ ਤਰ੍ਹਾਂ ਵਿਖਾਈ ਦਿੱਤਾ ਸੂਰਜ ਗਹਿਣ

 ਦੇਸ਼ ਦੇ ਕਈ ਹਿੱਸਿਆਂ ਵਿੱਚ ਵਿਖਾਈ ਦਿੱਤਾ Solar Eclipse

Solar Eclipse 2020: ਦੁਬਈ ਵਿੱਚ ਹਨੇਰਾ ਛਾਇਆ,ਦੇਸ਼ ਵਿੱਚ ਇਸ ਤਰ੍ਹਾਂ ਵਿਖਾਈ ਦਿੱਤਾ ਸੂਰਜ ਗਹਿਣ
ਦੇਸ਼ ਦੇ ਕਈ ਹਿੱਸਿਆਂ ਵਿੱਚ ਵਿਖਾਈ ਦਿੱਤਾ Solar Eclipse

ਦਿੱਲੀ :  ਤਕਰੀਬਨ 500 ਸਾਲ ਬਾਅਦ ਸੂਰਜ ਗ੍ਰਹਿਣ (Solar Eclipse) ਲੱਗਿਆ, ਤਕਰੀਬਨ 6 ਘੰਟੇ ਤੱਕ ਲੱਗਿਆ ਸੂਰਜ ਗ੍ਰਹਿਣ, ਵੈਸੇ ਤਕਨੀਕੀ ਤੌਰ 'ਤੇ ਸਵੇਰੇ 9 ਵਜਕੇ 15 ਮਿੰਟ 'ਤੇ ਸੂਰਜ ਗ੍ਰਹਿਣ ਲਗਿਆ, ਪਰ ਭਾਰਤ ਵਿੱਚ 10 ਵਜੇ ਤੋਂ ਬਾਅਦ ਇਹ ਨਜ਼ਰ ਆਇਆ, ਗ੍ਰਹਿਣ ਲੱਗਣ ਦੇ ਬਾਅਦ ਸੂਰਜ  ਚੰਨ ਦੇ ਪਿੱਛੇ ਲੁੱਕ ਗਿਆ,ਸੂਰਜ ਗ੍ਰਹਿਣ ਕੁੱਝ ਵਕਤ ਤੱਕ ਘੱਟ ਨਜ਼ਰ ਆਇਆ ਜਦਕਿ ਕੁੱਝ ਸਮੇਂ ਬਾਅਦ ਇਹ ਪੂਰਣ ਸੂਰਜ ਗ੍ਰਹਿਣ ਭਾਰਤ ਵਿੱਚ ਦਿੱਲੀ, ਮੁੰਬਈ, ਚੈਨਈ ਅਤੇ ਕਾਨਪੁਰ ਦੇ ਕਈ ਸ਼ਹਿਰਾਂ ਵਿੱਚ ਲੋਕਾਂ ਨੇ ਵੇਖਿਆ 

ਤਾਰਾ ਮੰਡਲਾਂ ਵਿੱਚ ਖ਼ਾਸ ਤਿਆਰੀ ਕੀਤੀ ਗਈ ਸੀ,ਖਗੋਲ ਵਿਗਿਆਨ ਯਾਨੀ ਐਸਟੋਨਾਮੀ ਵਿੱਚ ਦਿਲਚਸਪੀ ਰੱਖਣ ਵਾਲੇ ਲੋਕਾਂ ਦੇ ਲਈ ਇਹ ਵੱਡਾ ਮੌਕਾ ਸੀ, ਕਿਉਂਕਿ ਇਸ ਤਰ੍ਹਾਂ ਦਾ ਇਤਿਹਾਸਿਕ ਸੂਰਜ ਗ੍ਰਹਿਣ ਨੂੰ ਵੇਖਣ ਦਾ ਮੌਕਾ ਸਦੀਆਂ ਬਾਅਦ ਮਿਲਦਾ ਹੈ

ਗ੍ਰਹਿਣ ਉੱਤਰ ਭਾਰਤ ਦੇ  ਰਾਜਸਥਾਨ, ਹਰਿਆਣਾ, ਉੱਤਰਾਖੰਡ  ਦੇ ਕੁੱਝ ਹਿੱਸਿਆ ਵਿੱਚ ਵਿਖਾਈ ਦਿੱਤਾ, ਇੰਨਾ ਸੂਬਿਆਂ ਵਿੱਚ ਕੁੱਝ ਖ਼ਾਸ ਥਾਵਾਂ ਨੇ ਜਿਵੇਂ ਦੇਹਰਾਦੂਨ,ਕੁਰੂਕਸ਼ੇਤਰ,ਚਮੌਲੀ,ਜੋਸ਼ੀ ਮੱਠ,ਸਿਰਸਾ,ਸੂਰਤਗੜ੍ਹ ਸ਼ਾਮਲ ਹੈ

ਦਿੱਲੀ ਦੇ ਨਹਿਰੂ ਤਾਰਾ ਮੰਡਲ ਦੇ ਨਿਰਦੇਸ਼ਕ ਐੱਨ ਰਤਨਾ ਸ੍ਰੀ ਨੇ ਕਿਹਾ ਕਿ ਅਗਲਾ ਗ੍ਰਹਿਣ ਦਸੰਬਰ 2020 ਵਿੱਚ ਲੱਗੇਗਾ, ਜੋ ਕਿ ਦੱਖਣੀ ਅਮਰੀਕਾ ਵਿੱਚ ਵਿਖਾਈ ਦੇਵੇਗਾ, 2022 ਵਿੱਚ ਇੱਕ ਵਲਯਾਕਾਰ ਗ੍ਰਹਿਣ ਹੋਵੇਗਾ, ਪਰ ਇਹ ਸ਼ਾਇਦ ਹੀ ਭਾਰਤ ਵਿੱਚ ਵਿਖਾਈ ਦੇਵੇਗਾ