IND vs AUS: ਤੀਜੇ ਟੈਸਟ ਲਈ ਆਸਟ੍ਰੇਲੀਆਈ ਪਲੇਇੰਗ-11 ਦਾ ਐਲਾਨ, ਇਸ ਤੇਜ਼ ਗੇਂਦਬਾਜ਼ੀ ਦੀ ਟੀਮ `ਚ ਹੋਈ ਵਾਪਸੀ
IND vs AUS:ਤੀਜੇ ਮੈਚ ਲਈ ਜੋਸ਼ ਹੇਜ਼ਲਵੁੱਡ ਦੀ ਟੀਮ ਵਿੱਚ ਵਾਪਸੀ ਹੋਈ ਹੈ। ਉਹ ਸੱਟ ਕਾਰਨ ਐਡੀਲੇਡ `ਚ ਖੇਡੇ ਗਏ ਦੂਜੇ ਟੈਸਟ `ਚ ਨਹੀਂ ਖੇਡਿਆ ਸੀ। ਹੇਜ਼ਲਵੁੱਡ ਆਪਣੀ ਸਹੀ ਲਾਈਨ ਲੈਂਥ ਲਈ ਜਾਣਿਆ ਜਾਂਦਾ ਹੈ ਅਤੇ ਉਹ ਭਾਰਤ ਦੇ ਮਹਾਨ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੂੰ ਕਾਫੀ ਪਰੇਸ਼ਾਨ ਕਰਦਾ ਹੈ।
IND vs AUS: ਆਸਟਰੇਲੀਆ ਨੇ ਬ੍ਰਿਸਬੇਨ ਦੇ ਗਾਬਾ ਸਟੇਡੀਅਮ ਵਿੱਚ ਖੇਡੇ ਜਾਣ ਵਾਲੇ ਭਾਰਤ ਅਤੇ ਆਸਟਰੇਲੀਆ ਵਿਚਾਲੇ ਟੈਸਟ ਲੜੀ ਦੇ ਤੀਜੇ ਮੈਚ ਲਈ ਆਪਣੀ ਪਲੇਇੰਗ 11 ਦਾ ਐਲਾਨ ਕਰ ਦਿੱਤਾ ਹੈ, ਜਿਸ ਵਿੱਚ ਸਿਰਫ਼ ਇੱਕ ਬਦਲਾਅ ਦੇਖਣ ਨੂੰ ਮਿਲਿਆ ਹੈ। ਹੈ। ਆਸਟਰੇਲੀਆ ਨੇ ਆਖਰੀ ਟੈਸਟ ਮੈਚ ਜਿੱਤ ਕੇ ਸੀਰੀਜ਼ 1-1 ਨਾਲ ਬਰਾਬਰ ਕਰ ਲਈ ਸੀ।
ਤੀਜੇ ਮੈਚ ਲਈ ਜੋਸ਼ ਹੇਜ਼ਲਵੁੱਡ ਦੀ ਟੀਮ ਵਿੱਚ ਵਾਪਸੀ ਹੋਈ ਹੈ। ਉਹ ਸੱਟ ਕਾਰਨ ਐਡੀਲੇਡ 'ਚ ਖੇਡੇ ਗਏ ਦੂਜੇ ਟੈਸਟ 'ਚ ਨਹੀਂ ਖੇਡਿਆ ਸੀ। ਹੇਜ਼ਲਵੁੱਡ ਆਪਣੀ ਸਹੀ ਲਾਈਨ ਲੈਂਥ ਲਈ ਜਾਣਿਆ ਜਾਂਦਾ ਹੈ ਅਤੇ ਉਹ ਭਾਰਤ ਦੇ ਮਹਾਨ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੂੰ ਪਰੇਸ਼ਾਨ ਕਰਦਾ ਹੈ। ਹੇਜ਼ਲਵੁੱਡ ਦੀ ਵਾਪਸੀ ਨਾਲ ਸਕਾਟ ਬੋਲੈਂਡ ਨੂੰ ਪਲੇਇੰਗ-11 ਤੋਂ ਬਾਹਰ ਕਰ ਦਿੱਤਾ ਗਿਆ ਹੈ। ਐਡੀਲੇਡ ਡੇ ਨਾਈਟ ਟੈਸਟ 'ਚ ਹੇਜ਼ਲਵੁੱਡ ਦੀ ਜਗ੍ਹਾ ਬੋਲੈਂਡ ਨੂੰ ਸ਼ਾਮਲ ਕੀਤਾ ਗਿਆ ਸੀ। ਟੀਮ ਵਿੱਚ ਇਹ ਇੱਕੋ ਇੱਕ ਬਦਲਾਅ ਸੀ।
ਤੀਜੇ ਟੈਸਟ ਲਈ ਆਸਟ੍ਰੇਲੀਆ ਦੀ ਪਲੇਇੰਗ-11
ਉਸਮਾਨ ਖਵਾਜਾ, ਨਾਥਨ ਮੈਕਸਵੀਨੀ, ਮਾਰਨਸ ਲੈਬੁਸ਼ਗਨ, ਸਟੀਵ ਸਮਿਥ, ਟ੍ਰੈਵਿਸ ਹੈੱਡ, ਮਿਸ਼ੇਲ ਮਾਰਸ਼, ਅਲੈਕਸ ਕੈਰੀ (ਡਬਲਯੂਕੇ), ਪੈਟ ਕਮਿੰਸ (ਸੀ), ਮਿਸ਼ੇਲ ਸਟਾਰਕ, ਨਾਥਨ ਲਿਓਨ, ਜੋਸ਼ ਹੇਜ਼ਲਵੁੱਡ।