IPL ਸ਼ੁਰੂ ਹੋਣ ਤੋਂ ਪਹਿਲਾਂ BCCI ਦੇ ਇਸ ਫ਼ੈਸਲਾ ਨਾਲ ਪੰਜਾਬ ਨੂੰ ਡਬਲ ਝਟਕਾ !, CM ਕੈਪਟਨ ਨੇ ਜਤਾਇਆ ਸਖ਼ਤ ਇਤਰਾਜ਼

IPL ਟੂਰਨਾਮੈਂਟ 2021 ਦਾ ਇੱਕ ਵੀ ਮੈਚ ਮੁਹਾਲੀ ਦੇ ਮੈਦਾਨ ਵਿੱਚ ਨਹੀਂ ਹੋਵੇਗਾ,BCCI ਨੇ ਲਿਆ ਫ਼ੈਸਲਾ

IPL ਸ਼ੁਰੂ ਹੋਣ ਤੋਂ ਪਹਿਲਾਂ BCCI ਦੇ ਇਸ ਫ਼ੈਸਲਾ ਨਾਲ ਪੰਜਾਬ ਨੂੰ ਡਬਲ  ਝਟਕਾ !, CM ਕੈਪਟਨ ਨੇ ਜਤਾਇਆ ਸਖ਼ਤ ਇਤਰਾਜ਼
IPL ਟੂਰਨਾਮੈਂਟ 2021 ਦਾ ਇੱਕ ਵੀ ਮੈਚ ਮੁਹਾਲੀ ਦੇ ਮੈਦਾਨ ਵਿੱਚ ਨਹੀਂ ਹੋਵੇਗਾ,BCCI ਨੇ ਲਿਆ ਫ਼ੈਸਲਾ

ਚੰਡੀਗੜ੍ਹ :    2020 ਵਿੱਚ IPL ਟੂਰਨਾਮੈਂਟ ਕੋਵਿਡ ਦੀ ਵਜ੍ਹਾਂ ਕਰਕੇ ਦੁਬਈ ਵਿੱਚ ਹੋਇਆ ਸੀ ਇਸ ਵਾਰ ਭਾਰਤ ਵਿੱਚ ਕਰਵਾਇਆ ਜਾਣਾ ਹੈ, ਖਿਡਾਰੀਆਂ ਦੇ ਆਕਸ਼ਨ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਅਪ੍ਰੈਲ ਵਿੱਚ ਟੂਰਨਾਮੈਂਟ ਹੋ ਸਕਦਾ ਹੈ, ਪਰ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੰਜਾਬ ਨੂੰ ਡਬਲ ਝਟਕਾ ਲੱਗ ਗਿਆ ਹੈ, ਪੰਜਾਬ ਦੇ ਫੈਨਸ ਹੁਣ ਆਪਣੀ ਟੀਮ ਦਾ ਮੈਚ ਮੋਹਾਲੀ ਵਿੱਚ ਬੈਠ ਕੇ  ਨਹੀਂ ਵੇਖ ਸਕਣਗੇ ਜਿਸ ਦਾ ਅਸਰ ਟੀਮ ਦੇ ਪ੍ਰਦਰਸ਼ਨ 'ਤੇ ਵੀ ਪੈ ਸਕਦਾ ਹੈ,   BCCI ਨੇ ਪੰਜਾਬ, ਮਹਾਰਾਸ਼ਟਰ,ਹੈਦਰਾਬਾਦ ਦੇ ਮੈਦਾਨਾਂ 'ਤੇ IPL ਮੈਚ ਨਾ ਕਰਵਾਉਣ ਦੀ ਫੈਸਲਾ ਲਿਆ ਹੈ

 

CM ਕੈਪਟਨ ਨੇ ਜਤਾਇਆ ਇਤਰਾਜ਼

BCCI ਦੇ ਇਸ ਫ਼ੈਸਲੇ ਦਾ  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰੜਾ ਇਤਰਾਜ਼ ਜਤਾਇਆ ਹੈ, ਉਨ੍ਹਾਂ ਕਿਹਾ ਪੰਜਾਬ IPL ਮੈਚ ਦੇ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ   ਉਨਾਂ ਟਵੀਟ ਕਰਕੇ ਵੀ ਲਿਖਿਆ ਕਿ ਮੈਂ BCCI ਅਤੇ IPL ਦੇ ਪ੍ਰਬੰਧਕਾਂ  ਨੂੰ ਬੇਨਤੀ ਕਰਦਾ ਕਿ ਉਹ ਆਪਣੇ ਫੈਸਲੇ ਉੱਤੇ ਮੁੜ ਵਿਚਾਰ ਕਰਨ, ਮੁੱਖ ਮੰਤਰੀ ਨੇ ਕਿਹਾ ਸਾਡੀ ਸਰਕਾਰ COVID19 ਖਿਲਾਫ ਸੁਰੱਖਿਆ ਲਈ ਸਾਰੇ ਜ਼ਰੂਰੀ ਪ੍ਰਬੰਧ ਕਰੇਗੀ

ਇਸ ਵਜ੍ਹਾਂ ਨਾਲ ਮੁਹਾਲੀ ਵਿੱਚ ਮੈਚ ਨਹੀਂ ਹੋਣਗੇ

ਦੱਸ ਦਈਏ ਕਿ BCCI IPL ਲਈ ਚਾਰ-ਪੰਜ ਥਾਵਾਂ 'ਤੇ ਵਿਚਾਰ ਕਰ ਰਿਹਾ ਹੈ,  ਕਿਉਂਕਿ ਮੁੰਬਈ,ਪੰਜਾਬ ਅਤੇ ਹੈਦਰਾਬਾਦ   ਵਿੱਚ ਕੋਰੋਨਾ ਦੇ ਮਾਮਲੇ ਵੱਧਣ ਦੇ ਕਾਰਨ ਇੰਨਾਂ ਥਾਵਾਂ 'ਤੇ ਮੈਚ ਨਾ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਹੈ, ਉਧਰ ਹੈਦਰਾਬਾਦ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸਾਬਕਾ ਕਪਤਾਨ ਮੁਹੰਮਦ ਅਜ਼ਰੂਦੀਨ ਨੇ ਵੀ BCCI ਦੇ ਫ਼ੈਸਲੇ ਦਾ ਵਿਰੋਧ ਕੀਤਾ ਹੈ ਅਤੇ ਕਿਹਾ ਹੈ ਕਿ ਹੈਦਰਾਬਾਦ ਦੇ ਸਟੇਡੀਅਮ ਪੂਰੀ ਤਰ੍ਹਾਂ ਨਾਲ ਤਿਆਰ ਨੇ ਅਤੇ ਕੋਰੋਨਾ ਦੇ ਨਿਯਮਾਂ ਦੇ ਜ਼ਰੀਏ IPL ਕਰਵਾ ਸਕਦੇ ਨੇ
 
8 ਹਫ਼ਤਿਆਂ ਤੱਕ ਚੱਲਣ ਵਾਲੇ IPL ਟੂਰਨਾਮੈਂਟ ਅਪ੍ਰੈਲ ਦੇ ਦੂਜੇ ਹਫ਼ਤੇ ਵਿੱਚ ਸ਼ੁਰੂ ਹੋਵੇਗਾ, ਅਜਿਹੇ ਵਿੱਚ ਇਸ ਸਾਲ ਵੀ ਪ੍ਰਬੰਧਕਾਂ ਸਾਹਮਣੇ ਟੂਰਨਾਮੈਂਟ ਕਰਵਾਉਣ ਨੂੰ ਲੈਕੇ ਸਭ ਤੋਂ ਵੱਡੀ ਚੁਣੌਤੀ ਹੈ