ਭਾਰਤੀ ਮਹਿਲਾ ਬੈਡਮਿੰਟਨ ਸਟਾਰ ਪੀਵੀ ਸਿੰਧੂ ਨੇ ਕੀਤਾ ਹੈਰਾਨ ਕਰਨ ਵਾਲਾ ਟਵੀਟ ਲਿਖਿਆ 'I RETIRE'

ਪੀਵੀ ਸਿੰਧੂ ਦੇ ਟਵੀਟ ਦੇ ਸਭ ਨੂੰ ਕੀਤਾ ਹੈਰਾਨ

 ਭਾਰਤੀ ਮਹਿਲਾ ਬੈਡਮਿੰਟਨ ਸਟਾਰ ਪੀਵੀ ਸਿੰਧੂ ਨੇ ਕੀਤਾ ਹੈਰਾਨ ਕਰਨ ਵਾਲਾ ਟਵੀਟ ਲਿਖਿਆ 'I RETIRE'
ਪੀਵੀ ਸਿੰਧੂ ਦੇ ਟਵੀਟ ਦੇ ਸਭ ਨੂੰ ਕੀਤਾ ਹੈਰਾਨ

ਦਿੱਲੀ : ਭਾਰਤ ਦੀ ਮਹਿਲਾ ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਨੇ ਆਪਣੇ ਟਵੀਟਰ ਐਕਾਉਂਟ 'ਤੇ ਲਿਖਿਆ ਹੈ 'I Retire' ਅਜਿਹੇ ਵਿੱਚ ਕਿਆਸ ਲਗਾਏ ਜਾਣ ਲੱਗੇ ਕਿ ਉਨ੍ਹਾਂ ਨੇ ਕੌਮਾਂਤਰੀ ਕੈਰੀਅਰ ਤੋਂ ਸੰਨਿਆਸ ਤਾਂ ਨਹੀਂ ਲੈ ਲਿਆ ਹੈ ?

ਪੀਵੀ ਸਿੰਧੂ ਨੇ ਆਪਣੇ ਬਿਆਨ ਵਿੱਚ ਕਿਹਾ 'ਮੈਂ ਕਾਫ਼ੀ ਦਿਨਾਂ ਤੋਂ ਸੋਚ ਰਹੀ ਸੀ ਕਿ ਮੈਂ ਆਪਣੇ ਵਿਚਾਰਾਂ ਨੂੰ ਸਾਫ਼ ਤੌਰ 'ਤੇ ਰਖਾ,ਮੈਂ ਇਸ ਗੱਲ ਨੂੰ ਸਵੀਕਾਰ ਕਰਦੀ ਹਾਂ, ਕਿ ਮੈਂ ਇਸ ਨਾਲ ਕਾਫ਼ੀ ਵਕਤ ਤੋਂ ਜੂਝ ਰਹੀ ਹਾਂ,ਤੁਸੀਂ ਜਾਣ ਦੇ ਹੋ,ਮੈਨੂੰ ਚੰਗਾ ਮਹਿਸੂਸ ਨਹੀਂ ਹੋ ਰਿਹਾ ਹੈ,ਇਸ ਲਈ ਇਹ ਸੁਨੇਹਾ ਮੈਂ ਅੱਜ ਲਿਖ ਕੇ ਦੇ ਰਹੀ ਹਾਂ,ਹੁਣ ਮੈਂ ਜ਼ਿਆਦਾ ਇਸ ਦਾ ਸਾਹਮਣਾ ਨਹੀਂ ਕਰ ਸਕਦੀ ਹਾਂ' 

 

ਉਨ੍ਹਾਂ ਨੇ ਲਿਖਿਆ 'ਮੈਂ ਸਮਝ ਸਕਦੀ ਹਾਂ ਕਿ ਇਸ ਬਿਆਨ ਨੂੰ ਪੜ ਕੇ ਤੁਸੀਂ ਹੈਰਾਨ ਰਹਿ ਜਾਉਗੇ ਜਾਂ ਪਰੇਸ਼ਾਨ ਹੋ ਜਾਉਗੇ,ਪਰ ਜਦੋਂ ਮੇਰੇ ਵਿਚਾਰ ਨੂੰ ਪੂਰਾ ਪੜੋਗੇ ਤਾਂ ਮੇਰੇ ਵਿਚਾਰਾ ਨੂੰ ਸਮਝ ਪਾਉਗੇ,ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਮੇਰੀ ਹਿਮਾਇਤ ਕਰੋਗੇ'

ਸਿੰਧੂ ਨੇ ਲਿਖਿਆ ਕਿ ਮਹਾਂਮਾਰੀ ਮੇਰੇ ਲਈ ਅੱਖਾਂ ਖ਼ੌਲ ਦੇਣ ਵਾਲੀ ਘਟਨਾ ਸੀ, ਮੈਂ ਆਪਣੇ ਆਪ ਨੂੰ ਗੇਮ ਦੇ ਅਖ਼ੀਰ ਤੱਕ ਆਪਣੇ ਸਭ ਤੋਂ ਮਜ਼ਬੂਤ ਵਿਰੋਧੀ ਲਈ ਟ੍ਰੇਨ ਕਰਦੀ ਹਾਂ, ਮੈਂ ਅਜਿਹਾ ਪਹਿਲਾਂ ਵੀ ਕਹਿ ਚੁੱਕੀ ਹਾਂ,ਮੈਂ ਅਜਿਹਾ ਮੁੜ ਤੋਂ ਕਰ ਸਕਦੀ ਹਾਂ,ਪਰ ਇਸ ਵਾਇਰਸ ਦਾ ਮੁਕਾਬਲਾ ਕਿਵੇਂ ਕਰਾ,ਜਿਸ ਨੇ ਪੂਰੀ ਦੁਨੀਆ ਨੂੰ ਬ੍ਰੇਕ ਲੱਗਾ ਦਿੱਤੀ ਹੈ, ਮਹੀਨਿਆਂ ਤੋਂ ਆਪਣੇ ਘਰ ਵਿੱਚ ਹਾਂ ਹੁਣ ਵੀ ਆਪਣੇ ਆਪ ਨੂੰ ਸਵਾਲ ਪੁੱਛ ਰਹੀ ਹਾਂ ਕਿ ਸਾਨੂੰ  ਬਾਹਰ ਆਉਣਾ ਚਾਹੀਦਾ ਹੈ ਜਾਂ ਨਹੀਂ

ਸਿੰਧੂ ਨੇ ਲਿਖਿਆ 'ਮੈਂ ਅੱਜ ਆਪਣੇ ਆਪ ਨੂੰ ਮੌਜੂਦਾ ਬੇਚੈਨੀ ਤੋਂ ਰਿਟਾਇਰ ਕਰ ਰਹੀ ਹਾਂ, ਮੈਂ ਨੈਗੇਟਿਵਿਟੀ,ਲਗਾਤਾਰ ਡਰ ਤੋਂ ਰਿਟਾਇਰਮੈਂਟ ਲੈ ਰਹੀ ਹਾਂ,ਮੈਂ ਉਸ ਚੀਜ਼ ਤੋਂ ਰਿਟਾਇਰ ਹੋ ਰਹੀ ਹਾਂ ਜਿਸ 'ਤੇ ਮੇਰਾ ਕੰਟਰੋਲ ਨਹੀਂ ਹੈ'

ਪੂਰਾ ਸੁਨੇਹਾ ਪੜ੍ਹਨ ਤੋਂ ਬਾਅਦ ਸਾਫ਼ ਹੋ ਗਿਆ ਕਿ ਸਿੰਧੂ ਆਪਣੇ ਖੇਡ ਤੋਂ ਰਿਟਾਇਰਮੈਂਟ ਨਹੀਂ ਲੈ ਰਹੀ,ਉਹ ਸਿਰਫ਼ ਨੈਗੇਟਿਵਿਟੀ ਤੋਂ ਰਿਟਾਇਮੈਂਟ ਲੈ ਰਹੀ ਹੈ