ਕੈਪਟਨ ਕੁਕਸ -: ਮੁੱਖ ਮੰਤਰੀ ਨੇ ਓਲੰਪੀਅਨਾਂ ਲਈ ਹੱਥੀਂ ਬਣਾਏ 'ਸ਼ਾਹੀ ਪਕਵਾਨ'
Advertisement

ਕੈਪਟਨ ਕੁਕਸ -: ਮੁੱਖ ਮੰਤਰੀ ਨੇ ਓਲੰਪੀਅਨਾਂ ਲਈ ਹੱਥੀਂ ਬਣਾਏ 'ਸ਼ਾਹੀ ਪਕਵਾਨ'

ਟੋਕੀਓ ਉਲੰਪਿਕ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਮੁੜੇ ਖਿਡਾਰੀਆਂ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਵਾਦਾ ਅੱਜ ਸ਼ਾਹੀ ਅੰਦਾਜ਼ 'ਚ ਨਿਭਾਇਆ।

ਕੈਪਟਨ ਕੁਕਸ -: ਮੁੱਖ ਮੰਤਰੀ ਨੇ ਓਲੰਪੀਅਨਾਂ ਲਈ ਹੱਥੀਂ ਬਣਾਏ 'ਸ਼ਾਹੀ ਪਕਵਾਨ'

ਗੁਰਪ੍ਰੀਤ ਸਿੰਘ/ ਚੰਡੀਗੜ੍ਹ : ਟੋਕੀਓ ਉਲੰਪਿਕ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਮੁੜੇ ਖਿਡਾਰੀਆਂ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਵਾਦਾ ਅੱਜ ਸ਼ਾਹੀ ਅੰਦਾਜ਼ 'ਚ ਨਿਭਾਇਆ। ਆਪਣੇ ਨਿਵਾਸ ਸਥਾਨ ਸਿਸਵਾਂ ਫਾਰਮ 'ਤੇ ਪੰਜਾਬ ਦੇ ਮੁੱਖ ਮੰਤਰੀ ਨੇ ਟੋਕੀਓ ਉਲੰਪਿਕ ਵਿੱਚ ਹਿੱਸਾ ਲੈਣ ਵਾਲੇ ਪੰਜਾਬ ਦੇ ਖਿਡਾਰੀਆਂ ਤੇ ਗੋਲਡ ਮੈਡਲ ਜੇਤੂ ਨੀਰਜ ਚੋਪੜਾ ਦੀ ਡਿਨਰ ਮੌਕੇ ਸ਼ਾਨਦਾਰ ਮੇਜ਼ਬਾਨੀ ਕੀਤੀ।ਕੈਪਟਨ ਅਮਰਿੰਦਰ ਸਿੰਘ ਨੇ ਇਹਨਾਂ ਖਿਡਾਰੀਆਂ ਦੇ ਸਨਮਾਨ ਸਮਾਰੋਹ ਮੌਕੇ ਡਿਨਰ ਦਾ ਵਾਅਦਾ ਕੀਤਾ ਸੀ ਜਿਸਨੂੰ ਉਹਨਾਂ ਨੇ ਆਪਣੇ ਅਨੋਖੇ ਅੰਦਾਜ਼ ਨਾਲ ਪੂਰਾ ਕੀਤਾ। ਖ਼ਾਸ ਗੱਲ ਇਹ ਰਹੀ ਕਿ ਖਿਡਾਰੀਆਂ ਦੇ ਲਈ ਕੈਪਟਨ ਨੇ ਆਪਣੇ ਹੱਥੀਂ ਖਾਣਾ ਤਿਆਰ ਵੀ ਕੀਤਾ ਤੇ ਕਿਸੇ ਵਧੀਆ ਮੇਜ਼ਬਾਨ ਵਾਂਗੂੰ ਪਰੋਸਿਆ ਵੀ ਖ਼ੁਦ ਹੀ। ਸਿਸਵਾ ਫਾਰਮ 'ਚ ਖਿਡਾਰੀਆਂ ਦੇ ਲਈ ਬੇਮਿਸਾਲ ਪ੍ਰਬੰਧ ਕੀਤੇ ਗਏ । ਬੇਹੱਦ ਖੁਸ਼ੀ ਤੇ ਆਨੰਦ ਦਾਇਕ ਪਲਾਂ 'ਚ ਕੈਪਟਨ ਦੀ ਡਿਨਰ ਪਾਰਟੀ ਹੋਈ। ਟੋਕੀਓ ਓਲੰਪਿਕ ਤੋਂ ਪਰਤੇ ਖਿਡਾਰੀ ਵੀ ਇਸਦਾ ਖ਼ੂਬ ਆਨੰਦ ਮਾਣਦੇ ਦਿਖਾਈ ਦਿੱਤੇ। 

fallback

 ਕੈਪਟਨ ਕੁਕਸ

 

ਟੋਕੀਓ ਉਲੰਪਿਕ ਵਿੱਚ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੇ ਖਿਡਾਰੀਆਂ ਲਈ ਅੱਜ ਰਸੋਈ ਦਾ ਮੋਰਚਾ ਖ਼ੁਦ ਮੁੱਖ ਮੰਤਰੀ ਨੇ ਸਾਂਭਿਆ। ਜਾਣਕਾਰੀ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਤੇ ਸਵੇਰੇ 11 ਵਜੇ ਤੋਂ ਖਾਣਾ ਬਣਾਉਣ ਦਾ ਕੰਮ ਸ਼ੁਰੂ ਕੀਤਾ।ਸ਼ਾਮ 5 ਵਜੇ ਤੱਕ ਉਹਨਾਂ ਨੇ ਖਿਡਾਰੀਆਂ ਲਈ ਅੱਧੀ ਦਰਜਨ ਤੋਂ ਵੱਧ ਪਕਵਾਨ ਤਿਆਰ ਕੀਤੇ। ਕੈਪਟਨ ਦਾ ਸਾਥ ਦੇਣ ਲਈ ਉਹਨਾਂ ਦੇ ਛੋਟੇ ਭਰਾ ਮਾਲਵਿੰਦਰ ਸਿੰਘ ਵੀ ਮੌਜੂਦ ਸਨ।

ਦ ਮੁੱਖ ਮੰਤਰੀ 'ਮੀਲਜ਼'

fallback

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖਿਡਾਰੀਆਂ ਦੀ ਆਦਤ ਮੁਤਾਬਕ ਖਾਣਾ ਤਿਆਰ ਕੀਤਾ। ਇਸ ਵਿੱਚ ਵੈਜ ਤੇ ਨਾਨ ਵੈਜ ਦੋਵਾਂ ਦਾ ਧਿਆਨ ਰੱਖਿਆ ਗਿਆ। ਨਾਨ ਵੈਜ ਦੇ ਸ਼ੌਕੀਨ ਖਿਡਾਰੀਆਂ ਲਈ ਮੁੱਖ ਮੰਤਰੀ ਨੇ ਮਟਨ ਪਿਸ਼ੌਰੀ, ਲੌਂਗ ਇਲਾਇਚੀ ਚਿਕਨ, ਮੁਰਗ ਕੋਰਮਾ ਤੇ ਦੁਗਨੀ ਬਿਰੀਆਨੀ ਤਿਆਰ ਕੀਤਾ ਜਦੋਂ ਕਿ ਸ਼ਾਕਾਹਾਰੀ ਖਾਣੇ ਦੇ ਸ਼ੌਕੀਨਾਂ ਲਈ ਆਲੂ ਕੋਰਮਾ, ਮਸਰੀ ਦੀ ਦਾਲ ਬਣਾਈ ਗਈ। ਖਾਣੇ ਤੋਂ ਬਾਦ ਮਿੱਠੇ ਦੇ ਰੂਪ 'ਚ ਜ਼ਰਦੇ ਵਾਲੇ ਪੀਲੇ ਚਾਵਲ ਤਿਆਰ ਕੀਤੇ ਗਏ। ਇਸ ਸਭ ਨੂੰ ਤਿਆਰ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਨੇ 6 ਘੰਟੇ ਲਗਾਏ।

 ਸਵਾਗਤ ਤੋਂ ਸਰਵ ਕਰਨ ਤੱਕ

fallback

 

ਮੁੱਖ ਮੰਤਰੀ ਦੀ ਸ਼ਾਹੀ ਦਾਵਤ ਦੀ ਖ਼ਾਸੀਅਤ ਇਹ ਰਹੀ ਕਿ ਖਾਣਾ ਬਣਾਉਣ ਤੋਂ ਲੈਕੇ ਸਜਾਉਣ ਤੇ ਪਰੋਸਣ ਤੱਕ ਦਾ ਕੰਮ ਖ਼ੁਦ ਹੀ ਕੀਤਾ। ਖਿਡਾਰੀਆਂ ਦੇ ਸਵਾਗਤ ਤੋਂ ਬਾਅਦ ਖ਼ੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਖਾਣਾ ਪਰੋਸਿਆ। ਖਿਡਾਰੀਆਂ ਦੇ ਲਈ ਯਾਦਗਾਰ ਪਲ ਸਨ ਜਿਨ੍ਹਾਂ ਦਾ ਉਹਨਾਂ ਨੇ ਖ਼ੂਬ ਲੁਤਫ਼ ਵੀ ਲਿਆ।  ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੇ ਕਿਹਾ ਕਿ ਮਹਾਰਾਜਿਆਂ ਦੇ ਸ਼ਾਹੀ ਖਾਣੇ ਬਾਰੇ ਸੁਣਿਆ ਤਾਂ ਬਹੁਤ ਸੀ ਪਰ ਅੱਜ ਮੁੱਖ ਮੰਤਰੀ ਨੇ ਉਸੇ ਤਰਾਂ ਦੀ ਸ਼ਾਹੀ ਦਾਵਤ ਦਿੱਤੀ ਹੈ।ਡਿਸਕਸ ਥਰੋਅਰ ਕਮਲਪ੍ਰੀਤ ਕੌਰ ਮੁੱਖ ਮੰਤਰੀ ਦੇ ਖਾਣੇ ਤੇ ਮੇਜ਼ਬਾਨੀ ਦੋਹਾਂ ਤੋਂ ਪ੍ਰਭਾਵਿਤ ਹੋਈ।ਦੇਸ਼ ਨੂੰ ਜੇਵਲਿਨ ਥਰੋ ਦਾ ਪਹਿਲਾ ਗੋਲਡ ਮੈਡਲ ਦਿਵਾਉਣ ਵਾਲੇ ਨੀਰਜ ਚੋਪੜਾ ਮੁਤਾਬਕ ਇਹ ਦੇਸੀ ਘਿਓ ਨਾਲ ਭਰਪੂਰ ਮਜ਼ੇਦਾਰ ਖਾਣਾ ਸੀ। ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਹਰੇਕ ਹਾਕੀ ਖਿਡਾਰੀ ਨੂੰ 2 ਕਰੋੜ 51 ਲੱਖ ਰੁਪਏ ਦਿੱਤੇ ਗਏ ਹਨ।

fallback

ਮਹਿਲਾ ਹਾਕੀ ਤੋਂ ਗੁਰਜੀਤ ਕੌਰ ਅਤੇ ਰੀਨਾ ਖੋਖਰ ਨੂੰ 50 ਲੱਖ ਰੁਪਏ, ਰਿਜ਼ਰਵ ਹਾਕੀ ਖਿਡਾਰੀ ਕ੍ਰਿਸ਼ਨ ਬਹਾਦਰ ਪਾਠਕ ਅਤੇ ਡਿਸਕਸ ਥਰੋਅਰ ਅਥਲੀਟ ਕਮਲਪ੍ਰੀਤ ਕੌਰ ਨੂੰ 50-50 ਲੱਖ ਰੁਪਏ ਦਿੱਤੇ ਗਏ ਹਨ। ਇਹ ਸਾਰੇ ਖਿਡਾਰੀ ਇਸ ਸ਼ਾਹੀ ਦਾਵਤ ਦਾ ਹਿੱਸਾ ਬਣੇ।

Trending news