CORONA :ਮਨੁੱਖਤਾ ਪਹਿਲਾਂ,ਅਫਰੀਦੀ ਨੂੰ ਮਦਦ ਦੀ ਪੇਸ਼ਕਸ਼ ਕਰਨ 'ਤੇ ਘਿਰੇ ਭੱਜੀ ਦਾ ਅਲੋਚਕਾ ਨੂੰ ਜਵਾਬ

ਪਾਕਿਸਤਾਨ 'ਚ ਕੋਰੋਨਾ ਵਾਇਰਸ ਮਰੀਜ਼ਾਂ ਦੀ ਮਦਦ ਕਰ ਰਹੇ ਅਫ਼ਰੀਦੀ ਫਾਉਂਡੇਸ਼ਨ ਨੂੰ ਹਰਭਜਨ ਦੀ ਮਦਦ ਦੀ ਪੇਸ਼ਕਸ਼ 

CORONA :ਮਨੁੱਖਤਾ ਪਹਿਲਾਂ,ਅਫਰੀਦੀ ਨੂੰ ਮਦਦ ਦੀ ਪੇਸ਼ਕਸ਼ ਕਰਨ 'ਤੇ ਘਿਰੇ ਭੱਜੀ ਦਾ ਅਲੋਚਕਾ ਨੂੰ ਜਵਾਬ
ਪਾਕਿਸਤਾਨ 'ਚ ਕੋਰੋਨਾ ਵਾਇਰਸ ਮਰੀਜ਼ਾਂ ਦੀ ਮਦਦ ਕਰ ਰਹੇ ਅਫ਼ਰੀਦੀ ਫਾਉਂਡੇਸ਼ਨ ਨੂੰ ਹਰਭਜਨ ਦੀ ਮਦਦ ਦੀ ਪੇਸ਼ਕਸ਼

ਦਿੱਲੀ : (COVID 19) ਪੂਰੀ ਦੁਨੀਆ ਵਿੱਚ ਕੋਰੋਨਾ ਦੇ ਡਰ ਨਾਲ ਹਾਹਾਕਾਰ ਮੱਚੀ ਹੋਈ ਹੈ, ਅਮਰੀਕਾ ਵਰਗੇ ਮੁਲਕ ਨੇ ਚੀਨ ਨਾਲ ਦੁਸ਼ਮਣੀ ਭੁੱਲਾ ਕੇ ਚੀਨ ਤੋਂ ਮਦਦ ਮੰਗੀ ਹੈ, ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਨੇ ਆਪ ਸਾਰਕ ਮੁਲਕਾਂ ਦੇ ਨਾਲ ਵੀਡੀਓ ਕਾਂਨਫਰੈਂਸਿੰਗ ਦੇ ਜ਼ਰੀਏ ਕੋਰੋਨਾ ਨਾਲ ਲੜਨ ਦੇ ਲਈ ਇੱਕ ਜੁੱਟ ਹੋਣ ਦੀ ਅਪੀਲ ਕੀਤੀ ਸੀ, ਪਰ ਸੋਸ਼ਲ ਮੀਡੀਆ ਤੇ ਕੁੱਝ ਅਜਿਹੇ ਸਿਰ-ਫ਼ਿਰੇ ਲੋਕ ਨੇ ਜੋ ਹੁਣ ਵੀ ਕੋਰੋਨਾ ਵਰਗੀ ਬਿਮਾਰੀ ਦੇ ਸਾਹਮਣੇ ਆਪਣੀ ਨਫ਼ਰਤ ਨੂੰ ਜ਼ਿਆਦਾ ਤਰਜ਼ੀ ਦਿੰਦੇ ਨੇ, ਟੀਮ ਇੰਡੀਆ ਦੇ ਸਾਬਕਾ ਖਿਡਾਰੀ ਹਰਭਜਨ ਸਿੰਘ ਅਤੇ ਯੁਵਰਾਜ ਸਿੰਘ ਨੂੰ ਇਨ੍ਹਾਂ ਸਿਰ-ਫ਼ਿਰੇ ਲੋਕਾਂ ਦੀ ਨਫ਼ਰਤ ਦਾ ਸ਼ਿਕਾਰ ਹੋਣਾ ਪਿਆ ਹੈ, ਪਰ ਹਰਭਜਨ ਸਿੰਘ ਨੇ ਇੱਕ ਵੀਡੀਓ ਸ਼ੇਅਰ ਕਰਕੇ ਨਫ਼ਰਤ ਫੈਲਾਉਣ ਵਾਲੇ ਇਨ੍ਹਾਂ ਲੋਕਾਂ ਨੂੰ ਜਵਾਬ ਦਿੱਤਾ ਹੈ

ਸੋਸ਼ਲ ਮੀਡੀਆ 'ਤੇ ਭੱਜੀ ਅਤੇ ਯੁਵੀ ਦੀ ਨਿੰਦਾ ਕਿਉਂ ?

ਪਾਕਿਸਤਾਨ ਵਿੱਚ ਕੋਰੋਨਾ ਵਾਇਰਸ ਭਾਰਤ ਤੋਂ ਜ਼ਿਆਦਾ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ, ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਸ਼ਾਇਦ ਅਫ਼ਰੀਦੀ ਫਾਉਂਡੇਸ਼ਨ ਕੋਰੋਨਾ ਮਰੀਜ਼ਾਂ ਦੀ ਮਦਦ ਕਰ ਰਹੀ ਹੈ,ਅਜਿਹੇ ਵਿੱਚ ਟੀਮ ਇੰਡੀਆ ਦੇ 2 ਸਾਬਕਾ ਖਿਡਾਰੀ ਹਰਭਜਨ ਸਿੰਘ ਅਤੇ ਯੁਵਰਾਜ ਸਿੰਘ ਨੇ ਅਫ਼ਰੀਦੀ ਫਾਉਂਡੇਸ਼ਨ ਨੂੰ ਮਦਦ ਦੀ ਪੇਸ਼ਕਸ਼ ਕੀਤੀ ਸੀ, ਪਰ ਇਸ ਮਦਦ ਦੀ ਪੇਸ਼ਕਸ਼ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਹਰਭਜਨ ਸਿੰਘ ਅਤੇ ਯੁਵਰਾਜ ਸਿੰਘ ਦੀ ਕੁੱਝ ਲੋਕਾਂ ਵੱਲੋਂ ਕਾਫ਼ੀ ਨਿੰਦਾ ਕੀਤੀ ਗਈ ਅਤੇ ਦੋਵਾਂ ਖ਼ਿਲਾਫ਼ ਇਤਰਾਜ਼ ਯੋਗ ਭਾਸ਼ਾ ਦੀ ਵਰਤੋਂ ਕੀਤੀ ਗਈ 

ਹਰਭਜਨ ਸਿੰਘ ਨੇ ਕਿਵੇਂ ਦਿੱਤਾ ਜਵਾਬ ?

ਹਰਭਜਨ ਸਿੰਘ ਸੋਸ਼ਲ ਮੀਡੀਆ ਦੇ ਅਲੋਚਨਾ ਕਰਨ ਵਾਲਿਆਂ ਨੂੰ ਇੱਕ ਇੰਗਲੈਂਡ ਦਾ ਵੀਡੀਓ ਸ਼ੇਅਰ ਕਰਕੇ ਜਵਾਬ ਦਿੱਤਾ ਹੈ, ਇਸ ਵੀਡੀਓ ਵਿੱਚ ਸਿੱਖ ਜਥੇਬੰਦੀਆਂ ਕੋਰੋਨਾ ਵਾਇਰਸ ਦੇ ਨਾਲ ਪੀੜਤ ਲੋਕਾਂ ਦੀ ਮਦਦ ਕਰ ਰਹੀਆਂ ਨੇ ਉਨ੍ਹਾਂ ਦੇ ਲਈ ਲੰਗਰ ਦਾ ਇੰਤਜ਼ਾਮ ਕਰ ਰਹੀਆਂ ਨੇ, ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਹਰਭਜਨ ਸਿੰਘ ਨੇ ਲਿਖਿਆ 'ਨਾ ਕੋਈ ਧਰਮ ਨਾ ਕੋਈ ਜਾਤ ਸਿਰਫ਼ ਮਨੁੱਖਤਾ ਸਭ ਤੋਂ ਵੱਡੀ ਹੈ,ਤੁਸੀਂ ਘਰ ਰਹੋ ਸੁਰੱਖਿਅਤ ਰਹੋ, ਅਤੇ ਪਿਆਰ ਵੰਡੋ,ਨਫ਼ਰਤ ਨਹੀਂ,ਆਓ ਅਸੀਂ ਹਰ ਇੱਕ ਲਈ ਅਰਦਾਸ ਕਰੀਏ, ਵਾਹਿਗੁਰੂ ਜੀ ਸਾਨੂੰ ਸਭ ਨੂੰ ਤਾਕਤ ਬਖ਼ਸ਼ਣ'
 
ਯੁਵਰਾਜ ਸਿੰਘ ਨੇ ਵੀ ਦਿੱਤਾ ਜਵਾਬ 

ਯੁਵਰਾਜ ਸਿੰਘ ਨੇ ਵੀ ਆਪਣੇ ਟਵਿਟਰ ਹੈਂਡਲ 'ਤੇ ਨਫ਼ਰਤ ਫੈਲਾਉਣ ਵਾਲਿਆਂ ਨੂੰ ਜਵਾਬ ਦਿੰਦੇ ਹੋਏ ਕਿਹਾ ਹੈ 'ਕੀ ਉਨ੍ਹਾਂ ਨੇ ਤਕਲੀਫ਼ ਵਿੱਚ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਸੀ, ਮੈਂ ਕਿਸੇ ਦਾ ਦਿਲ ਨਹੀਂ ਦੁਖਾਉਣਾ ਚਾਉਂਦਾ ਸੀ,ਯੁਵਰਾਜ ਨੇ ਕਿਹਾ ਉਨ੍ਹਾਂ ਨੂੰ ਨਹੀਂ ਪਤਾ ਕਿ ਇਸ ਮਦਦ ਦੇ ਸੁਨੇਹੇ ਨੂੰ ਗ਼ਲਤ ਤਰੀਕੇ ਨਾਲ ਕਿਉਂ ਲਿਆ ਗਿਆ ਹੈ,ਸਿਰਫ਼ ਇਨ੍ਹਾਂ ਹੀ ਯੁਵਰਾਜ ਨੇ ਕਿਹਾ ਮੈਂ ਇੱਕ ਭਾਰਤੀ ਹਾਂ ਜੋ ਹਮੇਸ਼ਾ ਮਨੁੱਖਤਾ ਦੇ ਨਾਲ ਖੜਾਂ ਰਹਿੰਦਾ ਹੈ ਜੈ ਹਿੰਦ'