'ਪੂਰੇ ਮੁਹੱਲੇ ਦਾ ਬਿੱਲ ਲੱਗਾ ਦਿੱਤਾ' ? ਕ੍ਰਿਕਟਰ ਹਰਭਜਨ ਸਿੰਘ ਨੇ ਬਿਜਲੀ ਕੰਪਨੀ ਤੋਂ ਪੁੱਛਿਆ ਸਵਾਲ

ਬਿਜਲੀ ਦੇ ਬਿੱਲ ਨੂੰ ਲੈਕੇ ਹਰਭਜਨ ਸਿੰਘ ਨੇ ਕੀਤਾ ਟਵੀਟ 

'ਪੂਰੇ ਮੁਹੱਲੇ ਦਾ ਬਿੱਲ ਲੱਗਾ ਦਿੱਤਾ' ? ਕ੍ਰਿਕਟਰ ਹਰਭਜਨ ਸਿੰਘ ਨੇ ਬਿਜਲੀ ਕੰਪਨੀ ਤੋਂ ਪੁੱਛਿਆ ਸਵਾਲ
ਬਿਜਲੀ ਦੇ ਬਿੱਲ ਨੂੰ ਲੈਕੇ ਹਰਭਜਨ ਸਿੰਘ ਨੇ ਕੀਤਾ ਟਵੀਟ

ਮੁੰਬਈ : ਕ੍ਰਿਕਟਰ ਹਰਭਜਨ ਸਿੰਘ ਨੇ ਜਦੋਂ ਮੁੰਬਈ ਵਿੱਚ ਆਪਣੇ ਘਰ ਦਾ ਬਿਜਲੀ ਦਾ ਬਿੱਲ ਵੇਖਿਆ ਤਾਂ ਉਨ੍ਹਾਂ ਨੂੰ ਅਜਿਹਾ ਝਟਕਾ ਲੱਗਿਆ ਸੀ ਉਨ੍ਹਾਂ ਨੇ ਆਪਣੀ ਨਰਾਜ਼ਗੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਅਡਾਨੀ ਇਲੈਕਟ੍ਰਿਸਿਟੀ ਲਿਮਟਿਡ ਵੱਲੋਂ ਇਸ ਮਹੀਨੇ ਜੋ ਬਿੱਲ ਬਿਜਲੀ ਦਾ ਬਿੱਲ ਭੇਜਿਆ ਗਿਆ ਉਹ 7 ਗੁਣਾ ਵਧ ਹੈ

 

ਚੈਨਈ ਸੁਪਰ ਕਿੰਗ ਦੇ ਗੇਂਦਬਾਜ਼ ਹਰਭਜਨ ਸਿੰਘ ਨੇ ਦੱਸਿਆ ਕਿ ਇਸ ਮਹੀਨੇ ਉਨ੍ਹਾਂ ਨੂੰ 33,900 ਰੁਪਏ ਬਿੱਲ ਭੇਜਿਆ ਗਿਆ ਹੈ,ਜਿਸ ਨੂੰ ਵੇਖ ਕੇ ਉਹ ਹੈਰਾਨੀ ਹੋ ਗਏ ਨੇ,ਹਰਭਜਨ ਸਿੰਘ ਨੇ ਬਿੱਲ ਦੀ ਫ਼ੋਟੋ ਖਿੱਚ ਕੇ ਟਵੀਟ ਕਰ ਦੇ ਹੋਏ ਲਿਖਿਆ ਕਿ "ਇੰਨਾ ਬਿੱਲ ਲੱਗ ਦਾ ਹੈ ਪੂਰੇ ਮੁਹੱਲੇ ਦਾ ਲੱਗਾ ਦਿੱਤਾ ??  @Adani_Elec_Mum ALERT: Your Adani Electricity Mumbai Limited Bill for 152857575 of Rs. 33900.00 is due on 17-Aug-2020. To pay, login to Net/Mobile Banking>BillPay normal Bill se 7 time jyada ??? Wah," 

ਸਿਰਫ਼ ਹਰਭਜਨ ਸਿੰਘ ਹੀ ਇਕੱਲੇ ਨਹੀਂ ਜਿੰਨਾਂ ਨੇ ਅਡਾਨੀ ਕੰਪਨੀ ਵੱਲੋਂ ਭੇਜੇ ਗਏ ਬਿੱਲ 'ਤੇ ਹੈਰਾਨੀ ਜਤਾਈ ਹੋਵੇ ਇਸ ਤੋਂ ਪਹਿਲਾਂ ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਨੇ ਵੀ ਬਿਜਲੀ ਦੇ ਬਿਲ 'ਤੇ ਹੈਰਾਨੀ ਜਤਾਈ ਸੀ, ਤਾਪਸੀ ਪੰਨੂ ਦੇ ਘਰ ਦਾ ਬਿਲ ਵੀ 36 ਹਜ਼ਾਰ ਦੇ ਕਰੀਬ ਆਇਆ ਸੀ, ਪੰਨੂ ਨੇ ਵੀ ਅਡਾਨੀ ਕੰਪਨੀ ਨੂੰ ਟਵੀਟ ਕਰ ਦੇ ਹੋਏ ਲਿਖਿਆ ਸੀ "ਕੀ ਉਹ ਹੈਰਾਨ ਨੇ ਕਿ ਲੌਕਡਾਊਨ ਦੌਰਾਨ ਉਨ੍ਹਾਂ ਨੇ ਆਪਣੇ ਘਰ ਵਿੱਚ ਅਜਿਹੀ ਕਿਹੜੀ ਚੀਜ਼ ਵਰਤਨੀ ਸ਼ੁਰੂ ਕੀਤੀ ਜਿਸ ਨਾਲ ਮੇਰਾ ਬਿੱਲ ਇੰਨਾ ਵਧ ਗਿਆ, ਇਸ ਦੇ ਨਾਲ ਹੀ ਅਡਾਨੀ ਕੰਪਨੀ ਨੂੰ ਤਾਪਸੀ ਨੇ ਪੁੱਛਿਆ ਸੀ ਕਿ ਤੁਸੀਂ ਕਿੰਨਾ ਚਾਰਜ ਕਰਦੇ ਹੋ"