ਖੇਲ ਰਤਨ ਅਵਾਰਡ ਦੀ ਨਾਮਜ਼ਦਗੀ ਲਿਸਟ ਤੋਂ ਨਾਂ ਹਟਾਉਣ 'ਤੇ ਹਰਭਜਨ ਸਿੰਘ ਨੇ ਦਿੱਤਾ ਇਹ ਜਵਾਬ

ਪੰਜਾਬ ਸਰਕਾਰ ਵੱਲੋਂ ਖੇਲ ਰਤਨ ਅਵਾਰਡ ਦੀ ਨਾਮਜ਼ਦਗੀ ਦੀ ਲਿਸਟ ਤੋਂ ਹਰਭਜਨ ਸਿੰਘ ਦਾ ਨਾਂ ਹਟਾ ਦਿੱਤਾ ਸੀ 

ਖੇਲ ਰਤਨ ਅਵਾਰਡ ਦੀ ਨਾਮਜ਼ਦਗੀ  ਲਿਸਟ ਤੋਂ ਨਾਂ ਹਟਾਉਣ 'ਤੇ ਹਰਭਜਨ ਸਿੰਘ ਨੇ ਦਿੱਤਾ ਇਹ ਜਵਾਬ
ਪੰਜਾਬ ਸਰਕਾਰ ਵੱਲੋਂ ਖੇਲ ਰਤਨ ਅਵਾਰਡ ਦੀ ਨਾਮਜ਼ਦਗੀ ਦੀ ਲਿਸਟ ਤੋਂ ਹਰਭਜਨ ਸਿੰਘ ਦਾ ਨਾਂ ਹਟਾ ਦਿੱਤਾ ਸੀ

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਖੇਲ ਰਤਨ ਅਵਾਰਡ ਦੇ ਲਈ ਤਿਆਰ ਨਾਮਜ਼ਦਗੀਆਂ ਦੀ ਲਿਸਟ ਵਿੱਚੋਂ ਹਰਭਜਨ ਸਿੰਘ ਦਾ ਨਾਂ ਹਟਾ ਦਿੱਤਾ  ਸੀ ਜਿਸ ਨੂੰ ਲੈਕੇ ਵਿਵਾਦ ਖੜਾਂ ਹੋ ਗਿਆ,ਹਰ ਕੋਈ ਇਹ ਜਾਣਨਾ ਚਾਉਂਦਾ ਸੀ ਕਿ ਆਖ਼ਿਰ ਹਰਭਜਨ ਸਿੰਘ ਦਾ ਨਾਂ ਖੇਲ ਰਤਨ ਦੀ ਲਿਸਟ ਤੋਂ ਪੰਜਾਬ ਸਰਕਾਰ ਨੇ ਕਿਉਂ ਕੱਢਿਆ ਹੈ ? ਇਸ ਦੇ ਲਈ ਹਰਭਜਨ ਸਿੰਘ ਨੂੰ ਵੀ ਪੂਰੇ ਪੰਜਾਬ ਤੋਂ ਫ਼ੋਨ ਕਾਲ ਆ ਰਹੀਆਂ ਸਨ, ਹਰ ਕੋਈ ਇਸ ਦੇ ਪਿੱਛੇ ਦੀ ਵਜ੍ਹਾਂ ਜਾਣਨਾ ਚਾਉਂਦਾ ਸੀ, ਹੁਣ ਟਰਬਿਨੇਟਰ ਹਰਭਜਨ ਸਿੰਘ ਨੇ ਆਪ ਆਕੇ ਇਸ ਦਾ ਜਵਾਬ ਦਿੱਤਾ ਹੈ, ਹਰਭਜਨ ਸਿੰਘ ਨਹੀਂ ਚਾਉਂਦੇ ਸਨ ਇਸ ਨੂੰ ਲੈਕੇ ਕੋਈ ਵਿਵਾਦ ਖੜਾ ਹੋਏ ਇਸ ਲਈ ਉਨ੍ਹਾਂ ਨੇ ਆਪ ਆਕੇ ਇਸ 'ਤੇ ਸਫ਼ਾਈ ਦਿੱਤੀ ਹੈ

ਹਰਭਜਨ ਸਿੰਘ ਨੇ ਕੀ ਕਿਹਾ ?

ਟੀਮ ਇੰਡੀਆ ਨੂੰ ਆਪਣੀ ਗੇਂਦਬਾਜ਼ੀ ਜ਼ਰੀਏ ਕਈ ਮੈਚ ਜਿਤਾਉਣ ਵਾਲੇ ਹਰਭਜਨ ਸਿੰਘ ਨੇ ਨਾ ਸਿਰਫ਼ ਆਪਣੇ ਖੇਡ ਨਾਲ ਭਾਰਤ ਦਾ ਨਾਂ ਰੌਸ਼ਨ ਕੀਤਾ ਬਲਕਿ ਪੰਜਾਬ ਦਾ ਨਾਂ ਵੀ ਬੁਲੰਦਿਆਂ ਤੱਕ ਪਹੁੰਚਾਇਆ, ਇਸ ਦੇ ਬਾਵਜੂਦ ਜਦੋਂ ਹਰਭਜਨ ਸਿੰਘ ਦਾ ਨਾਂ  ਖੇਲ ਰਤਨ ਅਵਾਰਡ ਦੀ ਨਾਮਜ਼ਦਗੀ ਦੀ ਲਿਸਟ ਤੋਂ ਕੱਢਿਆ ਗਿਆ ਤਾਂ ਹਰ ਕੋਈ ਇਸ ਦੇ ਪਿੱਛੇ ਦਾ ਕਾਰਣ ਜਾਣਨਾ ਚਾਉਂਦਾ ਸੀ, ਹੁਣ  ਹਰਭਜਨ ਨੇ ਆਪ ਆਕੇ ਇਸ ਦਾ ਜਵਾਬ ਦਿੱਤਾ ਹੈ, ਹਰਭਜਨ ਸਿੰਘ ਨੇ ਟਵੀਟ ਕਰਕੇ ਕਿਹਾ  "ਮੇਰੇ ਪਿਆਰੇ ਦੋਸਤੋ ਮੈਨੂੰ ਤੁਹਾਡੇ ਬਹੁਤ ਫ਼ੋਨ ਆ ਰਹੇ ਨੇ ਆਖ਼ਿਰ ਤੁਹਾਡਾ ਨਾਂ ਪੰਜਾਬ ਸਰਕਾਰ ਵੱਲੋਂ ਖੇਲ ਰਤਨ ਦੀ ਨਾਮਜ਼ਦਗੀਆਂ ਦੀ ਲਿਸਟ ਤੋਂ ਬਾਹਰ ਕਿਉਂ ਕੱਢਿਆ ਗਿਆ ਹੈ ਤਾਂ ਸੱਚ ਇਹ ਹੈ ਕਿ ਉਹ ਇਸ ਅਵਾਰਡ ਦੇ ਲਈ ਤੈਅ ਨਿਯਮਾਂ ਮੁਤਾਬਿਕ ਖਰੇ ਨਹੀਂ ਉਤਰ ਦੇ ਨੇ, ਕਿਉਂਕਿ ਅਵਾਰਡ ਲਈ ਪਿਛਲੇ 3 ਸਾਲ ਦਾ ਕੌਮਾਂਤਰੀ ਖੇਡ ਪ੍ਰਦਰਸ਼ਨ ਵੇਖਿਆ ਜਾਂਦਾ ਹੈ, ਜੋ ਕਿ ਮੈਂ ਨਹੀਂ ਖੇਡਿਆ ਹਾਂ,ਹਰਭਜਨ ਸਿੰਘ ਨੇ ਕਿਹਾ ਇਸ ਵਿੱਚ ਪੰਜਾਬ ਸਰਕਾਰ ਦੀ ਕੋਈ ਗ਼ਲਤੀ ਨਹੀਂ ਹੈ, ਉਨ੍ਹਾਂ ਨੂੰ ਮੇਰਾ ਨਾਂ ਹਟਾਉਣ ਦਾ ਪੂਰੀ ਅਧਿਕਾਰ ਹੈ, ਮੈਂ ਆਪਣੇ ਦੋਸਤਾਂ ਨੂੰ ਬੇਨਤੀ ਕਰਨਾ ਚਾਉਂਦਾ ਹਾਂ ਇਸ ਨੂੰ ਅੱਧੇ ਨਾ ਵਧਾਉਣ"

ਹਰਭਜਨ ਸਿੰਘ ਦਾ ਕ੍ਰਿਕਟ ਰਿਕਾਰਡ

ਹਰਭਜਨ ਸਿੰਘ ਨੇ ਭਾਰਤ ਵੱਲੋਂ ਟੈਸਟ,ਵੰਨਡੇ ਅਤੇ ਟੀ-20 ਤਿੰਨੋ ਫਾਰਮੇਟ ਵਿੱਚ ਖੇਡਿਆ, 103 ਟੈਸਟ ਮੈਚਾਂ ਵਿੱਚ ਹਰਭਜਨ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 417 ਵਿਕਟਾਂ ਹਾਸਲ ਕੀਤੀਆਂ ਨੇ, ਇਸ ਤੋਂ ਇਲਾਵਾ ਭੱਜੀ ਨੇ 236  ਕੌਮਾਂਤਰੀ ਵੰਨਡੇ ਮੈਚਾਂ ਵਿੱਚ  269 ਵਿਕਟਾਂ ਹਾਸਲ ਕੀਤੀਆਂ ਨੇ ਜਦਕਿ ਟੀ-20  ਵਿੱਚ ਹਰਭਜਨ ਸਿੰਘ ਨੇ ਸਿਰਫ਼ 28 ਮੈਂਚਾਂ ਹੀ ਖੇਡੇ ਜਿਸ ਵਿੱਚ ਉਨ੍ਹਾਂ ਨੇ  25 ਵਿਕਟਾਂ   ਹਾਸਲ ਕੀਤੀਆਂ ਨੇ, ਇਸ ਤੋਂ ਇਲਾਵਾ IPL ਵਿੱਚ 160 ਮੈਂਚਾਂ ਵਿੱਚ ਭੱਜੀ ਨੇ150 ਵਿਕਟਾਂ ਹਾਸਲ ਕੀਤੀਆਂ