ਸਚਿਨ,ਵਿਰਾਟ,ਦ੍ਰਵਿੜ ਨਹੀਂ, ਹਰਭਜਨ ਸਿੰਘ ਨੇ ਇਸ ਕ੍ਰਿਕਟਰ ਨੂੰ ਦੱਸਿਆ ਇੰਡੀਆ ਦਾ ਮਹਾਨ ਖਿਡਾਰੀ

 ਭਾਰਤੀ ਸਪਿਨ ਗੇਂਦਬਾਜ਼ ਹਰਭਜਨ ਨੇ ਇਸ ਖਿਡਾਰੀ ਨੂੰ ਦੱਸਿਆ ਮਹਾਨ ਕ੍ਰਿਕਟਰ

ਸਚਿਨ,ਵਿਰਾਟ,ਦ੍ਰਵਿੜ ਨਹੀਂ, ਹਰਭਜਨ ਸਿੰਘ ਨੇ ਇਸ ਕ੍ਰਿਕਟਰ ਨੂੰ ਦੱਸਿਆ ਇੰਡੀਆ ਦਾ ਮਹਾਨ ਖਿਡਾਰੀ
ਭਾਰਤੀ ਸਪਿਨ ਗੇਂਦਬਾਜ਼ ਹਰਭਜਨ ਨੇ ਇਸ ਖਿਡਾਰੀ ਨੂੰ ਦੱਸਿਆ ਮਹਾਨ ਕ੍ਰਿਕਟਰ

ਦਿੱਲੀ : ਭਾਰਤੀ ਸਪਿਨ ਗੇਂਦਬਾਜ਼ ਹਰਭਜਨ ਸਿੰਘ(Harbhajan Singh) ਦੇ ਮੁਤਾਬਿਕ ਸਚਿਨ(Sachin Tendulkar),ਰਾਹੁਲ ਦ੍ਰਵਿੜ,(Rahul Dravid) ਜਾਂ ਵਿਰਾਟ ਕੋਹਲੀ (Virat Kohli) ਇੰਨਾ ਵਿੱਚੋਂ ਕੋਈ ਵੀ ਭਾਰਤ ਦਾ ਮਹਾਨ ਕ੍ਰਿਕਟਰ ਨਹੀਂ ਹੈ, ਇੱਥੋਂ ਤੱਕ ਰੋਹਿਤ ਸ਼ਰਮਾ(Rohit Sharma)ਵੀ ਇਸ ਲਿਸਟ ਵਿੱਚ ਸ਼ਾਮਲ ਨਹੀਂ ਹੈ,ਧਮਾਕੇਦਾਰ ਬੱਲੇਬਾਜ਼ ਵੀਰੇਂਦਰ ਸਹਿਵਾਗ (Virender Sehwag) ਨੂੰ ਵੀ ਇਸ ਲਿਸਟ ਵਿੱਚ ਸ਼ਾਮਲ ਨਹੀਂ ਕੀਤਾ ਗਿਆ,ਫਿਰ ਆਖ਼ਿਰਕਾਰ ਭਾਰਤ ਦਾ ਮਹਾਨ ਖਿਡਾਰੀ ਹੈ ਕੌਣ ? ਇਸ ਦਾ ਜਵਾਬ ਆਪ ਹਰਭਜਨ ਸਿੰਘ ਨੇ ਦਿੱਤਾ ਹੈ, ਤੁਹਾਨੂੰ ਭੱਜੀ ਦਾ ਇਹ ਜਵਾਬ ਸੁਣ ਕੇ ਥੋੜ੍ਹੀ ਹੈਰਾਨੀ ਜ਼ਰੂਰ ਹੋਵੇਗੀ 

ਦਰਾਸਲ ਹਰਭਜਨ ਸਿੰਘ ਨੇ ਟੀਮ ਇੰਡੀਆ ਦੇ ਸਾਬਕਾ ਕਪਤਾਨ ਅਨਿਲ ਕੁੰਬਲੇ (Anil Kumble) ਨੂੰ ਭਾਰਤ ਦਾ ਸਭ ਤੋਂ ਵੱਡਾ ਮੈਚ ਵਿਨਰ ਦੱਸਿਆ ਹੈ, ਹਰਭਜਨ ਦੀ ਮੰਨੀਏ ਤਾਂ ਸਚਿਨ,ਦ੍ਰਵਿੜ,ਸਹਿਵਾਗ ਵਰਗੇ ਬੱਲੇਬਾਜ਼ਾਂ ਦੇ ਦੌਰ ਵਿੱਚ ਕੁੰਬਲੇ ਨੇ ਭਾਰਤੀ ਦੇ ਲਈ ਕਾਫ਼ੀ ਵਿਕਟਾਂ ਲਈਆਂ, ਕਈ ਵਾਰ ਆਪਣੀ ਗੇਂਦਬਾਜ਼ੀ ਦੇ ਦਮ 'ਤੇ ਟੀਮ ਇੰਡੀਆ ਨੂੰ ਜਿੱਤ ਦਵਾਈ, ਕੁੰਬਲੇ ਨੇ ਗੇਂਦ ਨਾਲ ਕਿਵੇਂ-ਕਿਵੇਂ ਕਮਾਲ ਕੀਤੇ ਤੁਸੀਂ ਇਸ ਗਲ ਦਾ ਅੰਦਾਜ਼ਾ ਇਸ ਤੋਂ ਲੱਗਾ ਸਕਦੇ ਹੋ ਕਿ ਉਨ੍ਹਾਂ ਨੇ ਭਾਰਤ ਦੇ ਲਈ ਟੈਸਟ ਵਿੱਚ 619 ਵਿਕਟ ਅਤੇ ਵਨ ਡੇ ਵਿੱਚ 337 ਵਿਕਟ ਲਏ, ਇੰਨਾ ਦੋਵੇਂ ਫਾਰਮੈਟ ਵਿੱਚ ਕੁੰਬਲੇ ਸਭ ਤੋਂ ਵਧ ਵਿਕਟ ਲੈਣ ਵਾਲੇ ਗੇਂਦਬਾਜ਼ ਸਨ, ਇੰਨਾ ਹੀ ਨਹੀਂ ਕੁੰਬਲੇ ਇੰਗਲੈਂਡ ਦੇ ਜਿੰਮ ਤੋਂ ਲੈਕੇ ਇੱਕ  ਪਾਰੀ ਵਿੱਚ 10 ਵਿਕਟ ਲੈਣ ਵਾਲੇ ਦੂਸਰੇ ਗੇਂਦਬਾਜ਼ੀ ਨੇ

ਹਰਭਜਨ ਨੇ ਇੱਕ ਖੇਡ ਮੈਗਜ਼ੀਨ ਨਾਲ ਗੱਲਬਾਤ ਦੌਰਾਨ ਕੁੰਬਲੇ ਦੀ ਜਮ ਕੇ ਤਾਰੀਫ਼ ਕੀਤੀ ਅਤੇ ਕਿਹਾ ਮੇਰੇ ਵਿਚਾਰ ਵਿੱਚ ਅਨਿਲ ਭਾਈ ਭਾਰਤ ਦੇ ਲਈ ਖੇਡਣ ਵਾਲੇ ਸਭ ਤੋਂ ਮਹਾਨ ਖਿਡਾਰੀ ਨੇ, ਉਹ ਭਾਰਤ ਲਈ ਸਭ ਤੋਂ ਵੱਡੇ ਮੈਚ ਵਿਨਰ ਸਨ,ਲੋਕ ਕਹਿੰਦੇ ਨੇ ਉਹ ਗੇਂਦ ਨੂੰ ਜ਼ਿਆਦਾ ਸਪਿਨ ਨਹੀਂ ਕਰਵਾਉਂਦੇ ਸਨ,ਪਰ ਉਨ੍ਹਾਂ ਨੇ ਦੱਸਿਆ ਕਿ ਜੇਕਰ ਤੁਹਾਡੇ ਕੋਲ ਜਿਗਰ ਹੈ ਤਾਂ ਬਿਨਾਂ ਸਪਿਨ ਕਰਵਾਏ ਬੱਲੇਬਾਜ਼ਾਂ ਨੂੰ ਆਊਟ ਕੀਤਾ ਜਾ ਸਕਦਾ ਹੈ, ਜੇਕਰ ਮੁਕਾਬਲੇ ਵਾਲੀ ਗਲ ਸੀ ਤਾਂ ਉਹ ਅਨਿਲ ਭਾਈ ਵਿੱਚ ਸੀ, ਉਹ ਚੈਂਪੀਅਨ ਸੀ, ਮੈਂ ਆਪਣੇ ਆਪ ਨੂੰ ਲੱਕੀ ਮੰਨ ਦਾ ਹਾਂ ਕਿ ਉਨ੍ਹਾਂ ਦੇ ਨਾਲ ਖੇਡਣ ਦਾ ਮੈਨੂੰ ਮੋਕਾ ਮਿਲਿਆ