ਕ੍ਰਿਕਟ ਕਪਿਲ ਦੇਵ ਨੂੰ ਦਿਲ ਦਾ ਦੌਰਾ, ਫੋਰਟਿਸ ਹਸਪਤਾਲ ਵਿੱਚ ਭਰਤੀ

ਕਪਿਲ ਦੇਵ ਨੂੰ ਦਿੱਲੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ

ਕ੍ਰਿਕਟ ਕਪਿਲ ਦੇਵ ਨੂੰ ਦਿਲ ਦਾ ਦੌਰਾ, ਫੋਰਟਿਸ ਹਸਪਤਾਲ ਵਿੱਚ ਭਰਤੀ
ਕਪਿਲ ਦੇਵ ਨੂੰ ਦਿੱਲੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ

 ਦਿੱਲੀ : ਟੀਮ ਇੰਡੀਆ ਦੇ ਸਾਬਕਾ ਕਪਤਾਨ ਕਪਿਲ ਦੇਵ ਨੂੰ ਦਿਲ ਦਾ ਦੌਰਾ ਪਿਆ ਹੈ ਅਤੇ ਉਨ੍ਹਾਂ ਨੂੰ ਦਿੱਲੀ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ,ਕਪਿਲ ਦੇਵ ਦੀ ਐਨਜੀਓਪਲਾਟੀ ਸਰਜਰੀ ਕੀਤੀ ਜਾਵੇਗੀ,ਕਪਿਲ ਦੇਵ ਨੂੰ ਸ਼ੂਗਰ ਦੀ ਵੀ ਲੰਮੇ ਸਮੇਂ ਤੋਂ ਪਰੇਸ਼ਾਨੀ ਸੀ, ਕਪਿਲ ਦੇਵ ਵਰਗੇ ਫ਼ਿਟ ਖਿਡਾਰੀ ਨੂੰ ਦਿਲ ਦਾ ਦੌਰਾ ਪੈਣ ਦੀ ਖ਼ਬਰ 'ਤੇ ਹਰ ਕੋਈ ਹੈਰਾਨ ਹੈ,1983 ਕ੍ਰਿਕਟ ਵਰਲਡ ਕੱਪ ਜੇਤੂ ਟੀਮ ਦੇ ਕਪਿਲ ਦੇਵ ਕਪਤਾਨ ਸਨ, ਪਹਿਲੀ ਵਾਰ ਭਾਰਤ ਨੇ ਉਨ੍ਹਾਂ ਦੀ ਕਪਤਾਨੀ ਵਿੱਚ ਹੀ ਵਰਲਡ ਕੱਪ ਜਿੱਤਿਆ ਸੀ, ਮੌਜੂਦਾ IPL ਟੂਰਨਾਮੈਂਟ ਵਿੱਚ ਵੀ ਕਪਿਲ ਦੇ ਕਾਫ਼ੀ ਸਰਗਰਮ ਸਨ