ਪੰਜਾਬ 'ਚ ਪਰਿਵਾਰ ਨਾਲ ਹੋਏ ਇਸ ਕਤਲਕਾਂਡ ਤੋਂ ਬਾਅਦ ਰੈਨਾ ਨੇ IPLਛੱਡਿਆ,ਪੁਲਿਸ 'ਤੇ ਚੁਕਿਆ ਸਵਾਲ

ਪੰਜਾਬ 'ਚ ਪਰਿਵਾਰ ਨਾਲ ਹੋਏ ਇਸ ਕਤਲਕਾਂਡ ਤੋਂ ਬਾਅਦ ਰੈਨਾ ਨੇ IPLਛੱਡਿਆ,ਪੁਲਿਸ 'ਤੇ ਚੁਕਿਆ ਸਵਾਲ  

ਪੰਜਾਬ 'ਚ ਪਰਿਵਾਰ ਨਾਲ ਹੋਏ ਇਸ ਕਤਲਕਾਂਡ ਤੋਂ ਬਾਅਦ ਰੈਨਾ ਨੇ IPLਛੱਡਿਆ,ਪੁਲਿਸ 'ਤੇ ਚੁਕਿਆ ਸਵਾਲ
ਪੰਜਾਬ 'ਚ ਪਰਿਵਾਰ ਨਾਲ ਹੋਏ ਇਸ ਕਤਲਕਾਂਡ ਤੋਂ ਬਾਅਦ ਰੈਨਾ ਨੇ IPLਛੱਡਿਆ,ਪੁਲਿਸ 'ਤੇ ਚੁਕਿਆ ਸਵਾਲ

ਚੰਡੀਗੜ੍ਹ :  ਕ੍ਰਿਕਟਰ ਸੁਰੇਸ਼ ਰੈਨਾ ਦੁਬਈ ਤੋਂ IPL ਛੱਡ ਕੇ ਵਾਪਸ ਆ ਗਏ ਸਨ ਉਨ੍ਹਾਂ ਨੇ ਵਾਪਸ ਆਉਣ ਦੇ ਪਿੱਛੇ ਨਿੱਜੀ ਪਰਿਵਾਰਿਕ ਵਜ੍ਹਾਂ ਨੂੰ ਕਾਰਨ ਦੱਸਿਆ ਗਿਆ ਸੀ, ਪਰ ਹੁਣ ਟਵੀਟ ਕਰਕੇ ਸੁਰੇਸ਼ ਰੈਨਾ ਨੇ ਆਪ ਇਸ ਦੀ ਜਾਣਕਾਰੀ ਦਿੱਤੀ ਹੈ,ਸੁਰੇਸ਼ ਰੈਨਾ ਨੇ ਦੱਸਿਆ ਕਿ 'ਪੰਜਾਬ ਵਿੱਚ ਉਨ੍ਹਾਂ ਦੇ ਪਰਿਵਾਰ ਨਾਲ ਖ਼ੌਫ਼ਨਾਕ ਵਾਰਦਾਤ ਹੋਈ ਹੈ,ਮੇਰੇ ਫੁੱਫੜ ਨੂੰ ਬੁਰੀ ਤਰ੍ਹਾਂ ਨਿਸ਼ਾਨ ਬਣਾਇਆ ਗਿਆ,ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ,ਮੇਰੀ ਭੁਆਂ ਅਤੇ ਮੇਰਾ ਭਰਾ ਜ਼ਖ਼ਮੀ ਹੋਇਆ ਸੀ, ਭਰਾ ਦਾ ਰਾਤ ਨੂੰ ਦੇਹਾਂਤ ਹੋ ਗਿਆ ਹੈ,ਮੇਰੀ ਭੁਆਂ ਦੀ ਹਾਲਤ ਨਾਜ਼ੁਕ ਹੈ ਅਤੇ ਲਾਈਫ਼ ਸਪੋਟਿੰਗ ਸਿਸਟਮ 'ਤੇ ਹੈ'  

ਸੁਰੇਸ਼ ਰੈਨਾ ਨੇ ਪੰਜਾਬ ਪੁਲਿਸ ਤੋਂ ਸਵਾਲ ਪੁੱਛ ਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਇਹ ਪੂਰਾ ਅਧਿਕਾਰ ਹੈ ਕਿ ਉਨ੍ਹਾਂ ਦੇ ਪਰਿਵਾਰ ਨਾਲ ਕੀ ਹੋਇਆ ਸੀ ਅਤੇ ਕਿਸ ਨੇ ਅਤੇ ਕਿਉਂ ਉਨ੍ਹਾਂ ਦੇ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ

ਇਸ ਤਰ੍ਹਾਂ ਹੋਈ ਸੀ ਪੂਰੀ ਵਾਰਦਾਤ 

ਪਠਾਨਕੋਟ ਦੇ ਮਾਧੋਪੁਰ ਦੇ ਨਾਲ ਲੱਗ ਦੇ ਪਿੰਡ ਥਰਿਆਲ ਜ਼ਿਲ੍ਹੇ 'ਚ ਸੁਰੇਸ਼ ਰੈਨਾ ਦੇ ਫੁਫੜ ਦੇ ਘਰ ਲੁਟੇਰਿਆਂ ਨੇ ਹਮਲਾ ਕੀਤਾ ਸੀ, ਜਿਸ ਵਿੱਚ ਸੁਰੇਸ਼ ਰੈਨਾ ਦੇ ਫੁੱਫੜ ਦੀ ਮੌਤ ਹੋ ਗਈ ਸੀ,ਜਦਕਿ ਪਰਿਵਾਰ ਦੇ ਚਾਰ ਹੋਰ ਮੈਂਬਰ ਜ਼ਖ਼ਮੀ ਹੋਏ ਸਨ, ਮ੍ਰਿਤਕ ਫੁੱਫੜ ਦਾ ਨਾਂ ਅਸ਼ੋਕ ਕੁਮਾਰ ਸੀ ਅਤੇ ਉਹ ਠੇਕੇਦਾਰ ਸਨ, ਪੁਲਿਸ ਨੇ ਦੱਸਿਆ ਸੀ ਕਿ 19-20 ਅਗਸਤ ਦੀ ਰਾਤ ਇਹ ਵਾਰਦਾਤ ਹੋਈ ਸੀ, ਮ੍ਰਿਤਕ ਅਸ਼ੋਕ ਕੁਮਾਰ ਦੇ ਵੱਡੇ ਭਰਾ ਨੇ   ਇਸ ਦੀ ਪੁਸ਼ਟੀ ਕੀਤੀ ਸੀ, ਉਨ੍ਹਾਂ ਨੇ ਕਿਹਾ ਸੀ ਕਿ ਰੈਨਾ ਉਨ੍ਹਾਂ ਦੇ ਪਿੰਡ ਆਉਣ ਵਾਲੇ ਸਨ,ਪੁਲਿਸ ਮੁਤਾਬਿਕ ਲੁੱਟ ਦੇ ਇਰਾਦੇ ਨਾਲ ਕਾਲਾ ਕੱਚਾ ਗਿਰੋਹ ਦੇ ਤਿੰਨ ਤੋਂ ਚਾਰ ਮੈਂਬਰਾਂ ਨੇ  ਅਸ਼ੋਕ ਕੁਮਾਰ ਅਤੇ ਉਨ੍ਹਾਂ ਦੇ ਪਰਿਵਾਰ 'ਤੇ ਹਮਲਾ ਬੋਲ ਦਿੱਤਾ,ਉਸ ਵਕਤ ਉਹ ਸਾਰੇ ਮਕਾਨ ਦੀ ਛੱਤ 'ਤੇ ਸੁਤੇ ਸਨ,ਸਿਰ 'ਤੇ ਸੱਟ ਲੱਗਣ ਨਾਲ ਅਸ਼ੋਕ ਕੁਮਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ  ਜਦਕਿ ਚਾਰ ਹੋਰ ਜ਼ਖ਼ਮੀ ਹੋਏ ਸਨ,ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ,ਜਾਂਚ ਵਿੱਚ ਹੁਣ ਤੱਕ ਸਾਹਮਣੇ ਆਇਆ ਹੈ ਕਿ ਲੁਟੇਰੇ ਨਕਦ ਅਤੇ ਗਹਿਣੇ ਲੈਕੇ ਫ਼ਰਾਰ ਹੋ ਗਏ, ਪੁਲਿਸ ਦਾ ਕਹਿਣਾ ਹੈ ਕਿ ਇਸ ਲੁੱਟ ਦੀ ਵਾਰਦਾਤ ਵਿੱਚ 80 ਸਾਲ ਦੀ ਮਾਂ ਸਤਿਆ ਦੇਵੀ, ਪਤਨੀ ਆਸ਼ਾ ਦੇਵੀ,ਪੁੱਤਰ ਅਪਿਨ ਅਤੇ ਕੌਸ਼ਲ ਵੀ ਜ਼ਖ਼ਮੀ ਹੋਏ ਸਨ