ਯੁਵਰਾਜ ਸਿੰਘ ਨੂੰ ਇਹ ਟਿੱਪਣੀ ਕਰਨੀ ਪੈ ਸਕਦੀ ਹੈ ਮਹਿੰਗੀ, ਹਿਸਾਰ ਅਦਾਲਤ ਨੇ ਪੁਲਿਸ ਤੋਂ ਮੰਗਿਆ ਜਵਾਬ

ਯੁਵਰਾਜ ਸਿੰਘ 'ਤੇ ਇੱਕ ਵਿਸ਼ੇਸ਼ ਵਰਗ ਦੇ ਖ਼ਿਲਾਫ਼ ਟਿੱਪਣੀ ਕਰਨ ਦਾ ਇਲਜ਼ਾਮ 

ਯੁਵਰਾਜ ਸਿੰਘ ਨੂੰ ਇਹ ਟਿੱਪਣੀ ਕਰਨੀ ਪੈ ਸਕਦੀ ਹੈ ਮਹਿੰਗੀ, ਹਿਸਾਰ ਅਦਾਲਤ ਨੇ ਪੁਲਿਸ ਤੋਂ ਮੰਗਿਆ ਜਵਾਬ
ਯੁਵਰਾਜ ਸਿੰਘ 'ਤੇ ਇੱਕ ਵਿਸ਼ੇਸ਼ ਵਰਗ ਦੇ ਖ਼ਿਲਾਫ਼ ਟਿੱਪਣੀ ਕਰਨ ਦਾ ਇਲਜ਼ਾਮ

ਰੋਹਿਤ ਸ਼ਰਮਾ/ਹਿਸਾਰ  :  ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਲਈ ਮੁਸ਼ਕਿਲ ਖੜੀ ਹੋ ਸਕਦਾ ਹੈ, ਇੱਕ ਵਿਸ਼ੇਸ਼ ਵਰਗ ਬਾਰੇ ਕੀਤੀ ਟਿੱਪਣੀ ਦੇ ਮਾਮਲੇ ਵਿੱਚ ਹਿਸਾਰ ਦੇ ਹਾਂਸੀ ਦੇ ਇੱਕ ਸ਼ਖ਼ਸ ਨੇ ਅਦਾਲਤ ਵਿੱਚ ਯੁਵਰਾਜ ਸਿੰਘ ਦੇ ਖ਼ਿਲਾਫ਼ ਪਟੀਸ਼ਨ ਪਾਈ ਸੀ ਜਿਸ 'ਤੇ ਅਦਾਲਤ ਨੇ ਹਾਂਸੀ ਦੀ ਪੁਲਿਸ ਨੂੰ ਨੋਟਿਸ ਜਾਰੀ ਕਰਕੇ ਸਟੇਟਸ ਰਿਪੋਰਟ ਮੰਗੀ ਗਈ ਹੈ, ਪਟੀਸ਼ਨਕਰਤਾ ਰਜਤ ਕਲਸਨ ਨੇ 2 ਜੂਨ ਨੂੰ ਹਾਂਸੀ ਪੁਲਿਸ ਸਟੇਸ਼ਨ ਵਿੱਚ ਯੁਵਰਾਜ ਸਿੰਘ ਦੇ ਖ਼ਿਲਾਫ਼ ਸ਼ਿਕਾਇਤ ਦਰਜ ਕੀਤੀ ਸੀ, ਪਟੀਸ਼ਨਕਰਤਾ ਰਜਤ ਕਲਸਨ ਨੇ ਇਲਜ਼ਾਮ ਲਗਾਇਆ ਸੀ ਕਿ ਇੰਨੇ ਦਿਨ ਬਾਅਦ ਵੀ ਪੁਲਿਸ ਨੇ ਹੁਣ ਤੱਕ ਯੁਵਰਾਜ ਸਿੰਘ ਦੇ ਖ਼ਿਲਾਫ਼ ਕੋਈ ਕਾਰਵਾਹੀ ਨਹੀਂ ਕੀਤੀ ਹੈ  ਜਿਸ ਤੋਂ ਬਾਅਦ ਅਦਾਲਤ ਨੇ ਪੁਲਿਸ ਤੋਂ ਹੁਣ ਸਟੇਟਸ ਰਿਪੋਰਟ ਮੰਗੀ ਹੈ  

ਯੁਵਰਾਜ ਸਿੰਘ ਨੇ ਕਿ ਕੀਤੀ ਸੀ ਟਿੱਪਣੀ ?

ਟੀਮ ਇੰਡੀਆ ਦੇ ਸਾਬਕਾ ਆਲਰਾਉਂਡਰ ਯੁਵਰਾਜ ਸਿੰਘ( Yuvraj Singh) ਨੂੰ ਲੈਕੇ ਕੁੱਝ ਦਿਨ ਪਹਿਲਾਂ ਟਵਿਟਰ 'ਤੇ ਇੱਕ ਹੈਸ਼ਟੈਗ ਟਰੇਂਡ ਕਰ ਰਿਹਾ ਸੀ ਜਿਸ ਦੇ ਜ਼ਰੀਏ ਯੁਵਰਾਜ ਸਿੰਘ ਨੂੰ ਮਾਫ਼ੀ ਮੰਗਣ ਦੇ ਲਈ ਕਿਹਾ ਜਾ ਰਿਹਾ ਸੀ, ਇਸ ਦੀ ਵਜ੍ਹਾਂ ਇਹ ਸੀ ਕਿ ਟੀਮ ਇੰਡੀਆ ਦੇ ਓਪਨਰ ਰੋਹਿਤ ਸ਼ਰਮਾ ( Rohit Sharma) ਦੇ ਨਾਲ ਇੰਸਟਰਾਗਰਾਮ ਲਾਈਵ ਚੈੱਟ ਦੌਰਾਨ ਯੁਵਰਾਜ ਸਿੰਘ ਨੇ ਇੱਕ ਜਾਤੀ-ਸੂਚਕ ਸ਼ਬਦ ਦੀ ਵਰਤੋਂ ਕੀਤੀ ਸੀ, ਯੁਵਰਾਜ ਸਿੰਘ ਨੇ ਗੇਂਦਬਾਜ਼ ਯੁਜਵੇਂਦਰ ਚਹਿਲ(Yuzvendra Chahal) ਦਾ ਮਜ਼ਾਕ ਉਡਾਉਂਦੇ ਹੋਏ ਕੁੱਝ ਅਜਿਹਾ ਕਹਿ ਦਿੱਤਾ ਜਿਸ ਨਾਲ ਖ਼ਾਸ ਸਮਾਜ ਦੇ ਲੋਕ ਨਾਰਾਜ਼ ਹੋ ਗਏ ਸਨ, ਰੋਹਿਤ ਸ਼ਰਮਾ ਵੀ ਚਹਿਲ ਦੇ ਟਿਕਟਾਕ ਵੀਡੀਓ ਦਾ ਮਜ਼ਾਕ ਉਡਾ ਰਹੇ ਸਨ ਪਰ ਉਨ੍ਹਾਂ ਨੇ ਯੁਵਰਾਜ ਵਾਂਗ ਵਿਵਾਦਿਤ ਸ਼ਬਦਾਂ ਦੀ ਵਰਤੋਂ ਨਹੀਂ ਕੀਤੀ ਸੀ,ਯੁਵਰਾਜ ਸਿੰਘ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਇਆ ਸੀ ਅਤੇ ਟਵਿਟਰ 'ਤੇ # ਯੁਵਰਾਜ_ਸਿੰਘ_ਮਾਫ਼ੀ _ਮੰਗੋ ਟਰੈਂਡ ਵੀ ਕੀਤਾ ਸੀ