ਡੇਰਾ ਬਾਬਾ ਨਾਨਕ ਦੇ 6'ਫੁੱਟ10" ਇੰਚ ਦੇ ਇਸ ਬਾਸਕੇਟ ਬਾਲ ਖਿਡਾਰੀ ਦੀ NBA 'ਚ ਚੋਣ,CM ਕੈਪਟਨ ਨੇ ਦਿੱਤੀ ਵਧਾਈ

 ਕੌਮਾਂਤਰੀ ਬਾਸਕੇਟ ਬਾਲ ਵਿੱਚ ਪੰਜਾਬੀ  ਦੀ ਧਮਾਲ 

ਡੇਰਾ ਬਾਬਾ ਨਾਨਕ ਦੇ 6'ਫੁੱਟ10" ਇੰਚ ਦੇ ਇਸ ਬਾਸਕੇਟ ਬਾਲ ਖਿਡਾਰੀ ਦੀ NBA 'ਚ ਚੋਣ,CM ਕੈਪਟਨ ਨੇ ਦਿੱਤੀ ਵਧਾਈ
ਕੌਮਾਂਤਰੀ ਬਾਸਕੇਟ ਬਾਲ ਵਿੱਚ ਪੰਜਾਬੀ ਦੀ ਧਮਾਲ

ਭਰਤ ਸ਼ਰਮਾ/ਲੁਧਿਆਣਾ :  ਕੌਮਾਂਤਰੀ ਪੱਧਰ ਦੇ ਬਾਸਕੇਟ ਬਾਲ ਟੂਰਨਾਮੈਂਟ NBA ਵਿੱਚ ਪਹਿਲੇ ਪੰਜਾਬੀ ਖਿਡਾਰੀ ਪ੍ਰਿੰਸਪਾਲ ਸਿੰਘ ਦੀ ਚੋਣ ਨੇ ਪੂਰੇ ਪੰਜਾਬ ਦੇ ਨਾਲ ਦੇਸ਼ ਦਾ ਨਾਂ ਵੀ ਰੋਸ਼ਨ ਕੀਤਾ ਹੈ, ਪ੍ਰਿੰਸਪਾਲ ਸਿੰਘ ਪੰਜਾਬ ਦੇ ਡੇਰਾ ਬਾਬਾ ਨਾਨਕ ਦਾ ਰਹਿਣ ਵਾਲਾ ਹੈ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪ ਟਵੀਟ ਕਰ ਕੇ ਪ੍ਰਿੰਸਪਾਲ ਦੀ ਇਸ ਉਪਲਬਦੀ 'ਤੇ ਮੁਬਾਰਕ ਦਿੱਤੀ ਹੈ 

 

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਦੇ ਹੋਏ ਲਿਖਿਆ "ਡੇਰਾ ਬਾਬਾ ਨਾਨਕ ਦੇ ਪ੍ਰਿੰਸਪਾਲ ਸਿੰਘ ਨੂੰ ਬਹੁਤ ਮੁਬਾਰਕ ਜੋ 
 ਨੇ ਭਾਰਤ ਵੱਲੋਂ ਪਹਿਲਾਂ ਖਿਡਾਰੀ ਬਣ ਗਿਆ ਹੈ ਜਿਸ ਨੇ NBA ਦੇ ਲਈ ਕਰਾਰ 'ਤੇ ਸਾਈਨ ਕੀਤਾ ਹੈ,ਮੈਨੂੰ ਯਕੀਨ ਹੈ ਕਿ   6'10" ਲੰਮਾ ਪ੍ਰਿੰਸਪਾਲ ਸਿੰਘ ਆਪਣਾ ਨਾਂ ਕੌਮਾਂਤਰੀ ਪੱਧਰ ਤੇ ਮਸ਼ਹੂਰ ਕਰੇਗਾ"  

 ਕੋਚ ਤੇਜਾ ਸਿੰਘ ਧਾਲੀਵਾਲ ਨੇ ਦਿੱਤੀ ਵਧਾਈ  
 
NBA ਲਈ ਚੁਣੇ ਗਏ ਪ੍ਰਿੰਸਪਾਲ ਸਿੰਘ ਨੇ ਲੁਧਿਆਣਾ ਤੋ ਹੀ ਬਾਸਕਟ ਬਾਲ ਖੇਡਣੀ ਸ਼ੁਰੂ ਕੀਤੀ ਸੀ, ਕੋਚ ਤੇਜਾ ਸਿੰਘ ਧਾਲੀਵਾਲ ਨੇ ਪ੍ਰਿੰਸ ਪਾਲ ਨੂੰ ਉਸ ਦੀ ਇਸ ਕਾਮਯਾਬੀ ਲਈ ਵਧਾਈ ਦਿੱਤੀ ਹੈ, ਉਨ੍ਹਾਂ ਕਿਹਾ ਸਰਕਾਰਾਂ ਨੂੰ ਬਾਲਕੇਟ ਬਾਲ ਖੇਡ ਵੱਲ ਧਿਆਨ ਦੇਣ ਦੀ ਲੋੜ ਹੈ, ਪ੍ਰਿੰਸ ਪਾਲ ਨੂੰ  ਬਾਸਕਟਬਾਲ ਨਾਲ ਜੋੜਨ ਵਾਲੇ ਪੰਜਾਬ ਬਾਸਕਟ ਬਾਲ ਐਸੋਸੀਏਸ਼ਨ ਦੇ ਜਰਨਲ ਸੈਕਟਰੀ ਤੇਜਾ ਸਿੰਘ ਧਾਲੀਵਾਲ ਨੇ  video call 'ਤੇ ਪ੍ਰਿੰਸ ਨਾਲ ਗੱਲਬਾਤ ਕੀਤੀ ਅਤੇ ਉਸ ਦੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ,ਤੇਜਾ ਸਿੰਘ ਨੇ ਕਿਹਾ ਕਿ ਪ੍ਰਿੰਸਪਾਲ ਦੀ ਚੋਣ ਨਾਲ  ਪੰਜਾਬ ਦੇ ਹੋਰ ਖਿਡਾਰੀਆਂ ਲਈ ਵੀ ਮੌਕੇ ਪੈਦਾ ਹੋਣਗੇ  

ਪ੍ਰਿੰਸ ਦੀ ਕਾਮਯਾਬੀ ਦਾ ਇਹ ਰਾਜ਼

ਪ੍ਰਿੰਸਪਾਲ ਦੇ ਕੋਚ ਰਹੇ ਅਤੇ ਪੰਜਾਬ ਬਾਸਕਟ ਬਾਲ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਤੇਜਾ ਸਿੰਘ ਧਾਲੀਵਾਲ ਨੇ ਕਿਹਾ ਕਿ ਉਹ ਬਹੁਤ ਖੁਸ਼ ਨੇ ਅਤੇ ਪ੍ਰਿੰਸ 'ਤੇ ਮਾਣ ਮਹਿਸੂਸ ਕਰਦੇ ਨੇ, ਉਨ੍ਹਾਂ ਕਿਹਾ ਕਿ ਲੁਧਿਆਣਾ ਬਾਸਕੇਟ ਬਾਲ ਅਕੈਡਮੀ ਤੋਂ 40 ਤੋਂ ਵੱਧ ਖਿਡਾਰੀ ਕੌਮਾਂਤਰੀ ਪੱਧਰ 'ਤੇ ਖੇਡ ਚੁੱਕੇ ਨੇ, ਉਨ੍ਹਾਂ ਕਿਹਾ ਕਿ ਪ੍ਰਿੰਸ ਦਾ ਕੱਦ ਚੰਗਾ ਸੀ ਖੇਡ ਪ੍ਰਤੀ ਉਸ ਦੀ ਲਗਨ ਕਮਾਲ ਦੀ ਸੀ,ਜਦੋਂ ਉਹ ਲੁਧਿਆਣਾ ਆਇਆ ਸੀ ਤਾਂ ਉਨ੍ਹਾਂ ਨੂੰ ਪੂਰੀ ਉਮੀਦ ਸੀ ਕਿ ਇੱਕ ਦਿਨ ਪ੍ਰਿੰਸ ਜ਼ਰੂਰ ਕੁੱਝ ਕਰ ਵਿਖਾਏਗੀ

ਕੋਚ ਤੇਜਾ ਸਿੰਘ ਧਾਲੀਵਾਲ ਦੀ ਸਰਕਾਰ ਤੋਂ ਮੰਗ 

ਪ੍ਰਿੰਸ ਦੇ ਕੋਚ ਤੇਜਾ ਸਿੰਘ ਧਾਲੀਵਾਲ ਨੇ ਸਰਕਾਰਾਂ ਨਾਲ ਵੀ ਮਲਾਲ ਜਤਾਉਂਦਿਆਂ ਕਿਹਾ ਕਿ ਅੱਜ ਵੀ ਸਾਡੇ ਖਿਡਾਰੀ ਨੌਕਰੀਆਂ ਲਈ 
ਤਰਸ ਦੇ ਨੇ ਰੇਹੜੀਆਂ ਲਾਉਂਦੇ ਨੇ ਭਾਂਡੇ ਮਾਂਜਦੇ ਨੇ ਜਦੋਂ ਕੇ ਉਨ੍ਹਾਂ ਨੂੰ ਨੌਕਰੀ ਦੇਣ ਦੀ ਲੋੜ ਹੈ ਤਾਂ ਜੋ ਉਹ ਇੱਜ਼ਤ ਭਰੀ ਜ਼ਿੰਦਗੀ ਬਤੀਤ ਕਰ ਸਕਣ

NBA ਬਾਰੇ ਜਾਣਕਾਰੀ

ਨੈਸ਼ਨਲ ਬਾਸਕੇਟ ਬਾਲ ਐਸੋਸੀਏਸ਼ਨ (National Basketball Association) ਅਮਰੀਕਾ ਦੀ ਪ੍ਰੋਫੈਸ਼ਨਲ ਬਾਸਕੇਟਬਾਲ ਲੀਗ ਹੈ (America Professional Baketball Leage),ਜਿਸ ਵਿੱਚ 30 ਟੀਮਾਂ ਨੇ 29 ਟੀਮਾਂ ਅਮਰੀਕਾ ( America) ਦੀਆਂ ਨੇ ਜਦਕਿ ਇੱਕ ਟੀਮ ਕੈਨੇਡਾ ( Canada) ਦੀ ਹੈ,1946 ਵਿੱਚ ਇਸ ਲੀਗ ਦੀ ਸਥਾਪਨਾ ਬਾਸਕੇਟ ਬਾਲ ਐਸੋਸੀਏਸ਼ਨ ਆਫ਼ ਅਮੇਰਿਕਾ ( Basketball Association of America) ਦੇ ਨਾਲ ਹੋਈ ਸੀ ਜਿਸ ਦਾ ਨਾਂ 1949 ਵਿੱਚ ਬਦਲ ਕੇ ਨੈਸ਼ਨਲ ਬਾਸਕੇਟ ਬਾਲ ਐਸੋਸੀਏਸ਼ਨ ( National
Basketball league) ਰੱਖ ਦਿੱਤਾ ਗਿਆ,ਅਕਤੂਬਰ ਤੋਂ ਅਪ੍ਰੈਲ ਦੇ ਵਿੱਚ NBA ਦਾ ਸੀਜ਼ਨ ਚੱਲ ਦਾ ਹੈ,ਹਰ ਟੀਮ 82 ਮੈਚ ਖੇਡ ਦੀ ਹੈ