ਭਾਰਤੀ ਮੂਲ ਦੇ ਸਿੱਖ ਇੰਗਲਿਸ਼ ਕ੍ਰਿਕਟਰ ਅਮਰ ਵਿਰਦੀ ਦੀਆਂ ਨਜ਼ਰਾ ਟੈਸਟ ਡੈਬਯੂ 'ਤੇ,ਪਰ ਇਹ ਹੈ ਵੱਡੀ ਚੁਨੌਤੀ

 ਟੈਸਟ ਟੀਮ ਵਿੱਚ ਥਾਂ ਬਣਾਉਣ ਦੇ ਲਈ ਮੋਈਨ ਅਲੀ,ਜੈੱਕ ਲੀਚ,ਡਾਮ ਬੇਸ ਅੇਤ ਮੈਟ ਪਾਕਿਸਨ ਵਰਗੇ ਤਜ਼ਰਬੇਕਾਰ ਸਪਿਨ ਨੂੰ ਪਿੱਛੇ ਛੱਡਣਾ ਹੋਵੇਗਾ 

ਭਾਰਤੀ ਮੂਲ ਦੇ ਸਿੱਖ ਇੰਗਲਿਸ਼ ਕ੍ਰਿਕਟਰ ਅਮਰ ਵਿਰਦੀ ਦੀਆਂ ਨਜ਼ਰਾ ਟੈਸਟ ਡੈਬਯੂ 'ਤੇ,ਪਰ ਇਹ ਹੈ ਵੱਡੀ  ਚੁਨੌਤੀ
ਟੈਸਟ ਟੀਮ ਵਿੱਚ ਥਾਂ ਬਣਾਉਣ ਦੇ ਲਈ ਮੋਈਨ ਅਲੀ,ਜੈੱਕ ਲੀਚ,ਡਾਮ ਬੇਸ ਅੇਤ ਮੈਟ ਪਾਕਿਸਨ ਵਰਗੇ ਤਜ਼ਰਬੇਕਾਰ ਸਪਿਨ ਨੂੰ ਪਿੱਛੇ ਛੱਡਣਾ ਹੋਵੇਗਾ

ਮੈਨਚੈਸਟਰ : ਇੰਗਲੈਂਡ ਵਿੱਚ 21 ਸਾਲ ਦੇ ਸਪਿਨਰ ਅਮਰ ਵਿਰਦੀ (Amar Virdi) 8 ਜੁਲਾਈ ਤੋਂ ਵੈਸਟ ਇੰਡੀਜ਼ ਦੇ ਨਾਲ ਸ਼ੁਰੂ ਹੋਣ ਵਾਲੀ ਟੈਸਟ ਸੀਰੀਜ਼ ਦੇ ਲਈ ਇੰਗਲੈਂਡ ਤੋਂ 30 ਮੈਂਬਰੀ ਟ੍ਰੇਨਿੰਗ ਗਰੁੱਪ ਦਾ ਹਿਸਾ ਨੇ, ਵਿਰਦੀ 30 ਮੈਂਬਰੀ ਟ੍ਰੇਨਿੰਗ ਗਰੁੱਪ ਵਿੱਚ ਸਪਿਨਰਾਂ ਤੋਂ ਸਭ ਤੋਂ ਘੱਟ ਤਜ਼ੁਰਬੇ ਵਾਲੇ ਖ਼ਿਡਾਰੀ ਨੇ, ਉਨ੍ਹਾਂ ਕਿਹਾ ਕੀ ਮੇਰੀ ਨਜ਼ਰਾਂ ਉਹ ਸਭ ਕੁੱਝ ਕਰਨ ਦੀਆਂ ਨੇ ਜਿਸ ਨਾਲ ਉਨ੍ਹਾਂ ਨੂੰ ਟੈਸਟ ਮੈਚ ਦੇ ਲਈ ਟੀਮ ਵਿੱਚ ਸ਼ਾਮਲ ਕੀਤਾ ਜਾ ਸਕੇ 

 

ਅਮਰ ਸਿੰਘ ਵਿਰਦੀ ਨੇ ਕਿਹਾ ਮੈਂ ਯਕੀਨਨ ਟੈਸਟ ਮੈਚ ਵਿੱਚ ਖੇਡਣਾ ਚਾਉਂਦਾ ਹਾਂ ਅਤੇ ਟੀਮ ਵਿੱਚ ਸ਼ਾਮਲ ਹੋਣਾ ਚਾਉਂਦਾ ਹਾਂ, ਜੇਕਰ ਅਜਿਹਾ ਨਹੀਂ ਹੋਇਆ ਤਾਂ ਸ਼ਾਇਦ ਮੈਨੂੰ ਇਹ ਯਕੀਨ ਨਹੀਂ ਹੋਵੇਗਾ, ਵਿਰਦੀ ਨੇ ਕਿਹਾ ਫ਼ਸਟ ਕਲਾਸ ਵਿੱਚ 23 ਮੈਚਾਂ ਵਿੱਚ ਹੁਣ ਤੱਕ 69 ਵਿਕਟਾਂ ਹਾਸਲ ਕੀਤੀਆਂ ਨੇ ਨਾਲ ਹੀ ਸਰੇ ਦੀ ਉਸ ਟੀਮ ਦਾ ਹਿਸਾ ਸਨ ਜਿਸ ਨੇ 2018 ਵਿੱਚ ਕਾਊਂਟੀ ਚੈਂਪੀਅਨਸ਼ਿਪ ਜਿੱਤੀ ਸੀ, ਵਿਰਦੀ ਨੂੰ ਹਾਲਾਂਕਿ ਇੰਗਲੈਂਡ ਦੀ ਟੀਮ ਵਿੱਚ ਥਾਂ ਬਣਾਉਣ ਦੇ ਲਈ ਮੋਹੀਨ ਅਲੀ, ਜੈਕ ਲੀਚ,ਡਾਮ ਬੇਸ,ਮੈਟ ਪਾਕਿਸਨ ਵਰਗੇ ਤਜਰਬੇਕਾਰ ਖਿਡਾਰੀਆਂ ਨੂੰ ਪਿੱਛੇ ਛਡਣਾ ਹੋਵੇਗਾ, ਜੋ ਇੰਨਾ ਆਸਾਨ ਨਹੀਂ ਹੈ

ਉਨ੍ਹਾਂ ਕਿਹਾ ਕਿ ਮੈਂ ਚਾਉਂਦਾ ਹਾਂ ਕਿ ਮੈਂ ਟੈਸਟ ਕ੍ਰਿਕਟ ਖੇਡਾਂ, ਮੈਂ ਲੋਕਾਂ ਨੂੰ ਵਿਖਾਉਣਾ ਚਾਉਂਦਾ ਹਾਂ ਕਿ ਮੈਂ ਕੀ ਕਰ ਸਕਦਾ ਹਾਂ ਮੈਨੂੰ ਆਪਣੇ 'ਤੇ ਭਰੋਸਾ ਹੈ, ਮੇਰੇ ਲਈ ਅਗਲਾ ਕਦਮ ਟੈਸਟ ਵਿੱਚ ਥਾਂ ਬਣਾਉਣਾ ਹੈ, ਇਹ ਜਦੋਂ ਵੀ ਹੋਵੇਗਾ ਮੈਂ ਕਰੜੀ ਮਿਹਨਤ ਜਾਰੀ ਰੱਖਾਂਗਾ, ਇਸ ਸੀਰੀਜ਼ ਦੇ ਨਾਲ ਕੌਮਾਂਤਰੀ ਕ੍ਰਿਕਟ ਵਿੱਚ ਵਾਪਸੀ ਵੀ ਹੋਵੇਗੀ,ਜੋ ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਰੁਕੀ ਹੋਈ ਹੈ, 3 ਮੈਚਾਂ ਦੀ ਟੈਸਟ ਸੀਰੀਜ਼ 8 ਜੁਲਾਈ ਤੋਂ ਸ਼ੁਰੂ ਹੋਵੇਗੀ, ਪਹਿਲਾਂ ਟੈਸਟ ਹੈਮਪਸ਼ਾਇਰ ਦੇ ਏਜਸ ਬਾਉਲ ਵਿੱਚ ਖੇਡਿਆ ਜਾਵੇਗਾ, ਜਦਕਿ ਦੂਜਾ ਅਤੇ ਤੀਜਾ ਟੈਸਟ ਓਲਡ ਟਰੈਫਰਡ ਮੈਦਾਨ ਵਿੱਚ ਖੇਡਿਆ ਜਾਵੇਗਾ 

ਅਮਰ ਵਰਦੀ ਦਾ ਪੂਰਾ ਨਾਂ ਗੁਰਾਮਰ ਸਿੰਘ ਵਿਰਦੀ ਹੈ, ਉਨ੍ਹਾਂ ਦੇ ਪਰਿਵਾਰ ਦਾ ਰਿਸ਼ਤਾ ਪੰਜਾਬ ਨਾਲ ਹੈ, ਪਰ ਉਨ੍ਹਾਂ ਦੇ ਮਾਂ-ਪਿਓ ਯੁਗਾਂਡਾ ਤੋਂ ਬਾਅਦ ਇੰਗਲੈਂਡ ਵਿੱਚ ਆਕੇ ਵੱਸ ਗਏ, ਉਨ੍ਹਾਂ ਦਾ ਪਰਿਵਾਰ ਖੇਡਾਂ ਨਾਲ ਜੁੜਿਆ ਹੋਇਆ ਸੀ, ਵਿਰਦੀ ਦੇ ਪਿਤਾ ਨੇ ਜੂਨੀਅਰ ਟੈਨਿਸ ਵਿੱਚ ਕੀਨੀਆ ਤੋਂ ਮੈਚ ਖੇਡਿਆ ਸੀ,ਅਮਰ ਨੂੰ ਕ੍ਰਿਕਟ ਵਿੱਚ ਉਨ੍ਹਾਂ ਦੇ ਭਰਾ ਨੇ ਪਾਇਆ,ਸਾਲ 2017 ਵਿੱਚ ਉਨ੍ਹਾਂ ਨੇ ਸਰੇ (Surrey)ਟੀਮ ਤੋਂ ਕਾਉਂਟੀ ਚੈਂਪੀਅਨਸ਼ਿਪ ਵਿੱਚ ਡੈਬਯੂ ਕੀਤਾ ਸੀ,ਜੇਕਰ ਉਹ ਇੰਗਲੈਂਡ ਦੀ ਟੈਸਟ ਟੀਮ ਵਿੱਚ ਚੁਣੇ ਜਾਂਦੇ ਨੇ ਤਾਂ ਉਨ੍ਹਾਂ ਦੀ ਵੱਡੀ ਉਪਲਬਦੀ ਹੋਵੇਗੀ, ਉਹ ਇੰਗਲੈਂਡ ਤੋਂ ਖੇਡਣ ਵਾਲੇ ਦੂਜੇ ਸਿੱਖ ਖਿਡਾਰੀ ਬਣ ਜਾਣਗੇ ਇਸ ਤੋਂ ਪਹਿਲਾਂ ਮੋਂਟੀ ਪਨੇਸਰ  ਇੰਗਲੈਂਡ ਟੀਮ ਤੋਂ ਖੇਡ ਚੁੱਕੇ ਨੇ