ਗੱਲਾਂ-ਗੱਲਾਂ ਵਿੱਚ ਯੁਵਰਾਜ ਸਿੰਘ 'ਤੇ ਪਰਚਾ ਦਰਜ। ਬੁਰੇ ਫਸੇ।

ਹਿਸਾਰ ਅਦਾਲਤ ਨੇ ਪੁਲਿਸ ਕੋਲੋਂ ਸਾਬਕਾ ਕ੍ਰਿਕੇਟਰ ਯੁਵਰਾਜ ਸਿੰਘ ਵੱਲੋਂ ਦਲਿਤਾਂ ਉੱਤੇ ਟਿੱਪਣੀ ਕਰਨ ਨੂੰ ਲੈ ਕੇ ਚੱਲ ਰਹੇ ਮਾਮਲੇ ਦੀ ਸਟੇਟਸ ਰਿਪੋਰਟ ਮੰਗੀ ਹੈ। ਹਾਲਾਂਕਿ ਹਾਂਸੀ ਪੁਲਿਸ ਨੇ ਐਤਵਾਰ ਨੂੰ ਦੇ ਖਿਲਾਫ਼ SC/ST ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। 

ਗੱਲਾਂ-ਗੱਲਾਂ ਵਿੱਚ ਯੁਵਰਾਜ ਸਿੰਘ 'ਤੇ ਪਰਚਾ ਦਰਜ। ਬੁਰੇ ਫਸੇ।
ਹਿਸਾਰ ਅਦਾਲਤ ਨੇ ਪੁਲਿਸ ਕੋਲੋਂ ਸਾਬਕਾ ਕ੍ਰਿਕੇਟਰ ਯੁਵਰਾਜ ਸਿੰਘ ਵੱਲੋਂ ਦਲਿਤਾਂ ਉੱਤੇ ਟਿੱਪਣੀ ਕਰਨ ਨੂੰ ਲੈ ਕੇ ਚੱਲ ਰਹੇ ਮਾਮਲੇ ਦੀ ਸਟੇਟਸ ਰਿਪੋਰਟ ਮੰਗੀ ਹੈ

ਰੋਹਿਤ ਕੁਮਾਰ/ਹਿਸਾਰ : ਹਿਸਾਰ ਅਦਾਲਤ ਨੇ ਪੁਲਿਸ ਕੋਲੋਂ ਸਾਬਕਾ ਕ੍ਰਿਕੇਟਰ ਯੁਵਰਾਜ ਸਿੰਘ ਵੱਲੋਂ ਦਲਿਤਾਂ ਉੱਤੇ ਟਿੱਪਣੀ ਕਰਨ ਨੂੰ ਲੈ ਕੇ ਚੱਲ ਰਹੇ ਮਾਮਲੇ ਦੀ ਸਟੇਟਸ ਰਿਪੋਰਟ ਮੰਗੀ ਹੈ। ਹਾਲਾਂਕਿ ਹਾਂਸੀ ਪੁਲਿਸ ਨੇ ਐਤਵਾਰ ਨੂੰ ਦੇ ਖਿਲਾਫ਼ SC/ST ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਮਸਲੇ ਨੂੰ ਲੈ ਕੇ ਨੈਸ਼ਨਲ ਅਲਾਇੰਸ ਤੇ ਦਲਿਤ ਹਿਊਮਨ ਰਾਇਟਲ ਦੇ ਸੰਯੋਜਕ ਰਜਤ ਕਲ੍ਸਨ ਨੇ ਕਾਫੀ ਪਹਿਲਾਂ ਹਾਂਸੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ। ਪਰ ਕਾਰਵਾਈ ਨਾ ਕੀਤੇ ਜਾਣ 'ਤੇ ਉਹ ਕੋਰਟ ਪਹੁੰਚ ਗਏ ਸਨ। ਸੁਣਵਾਈ ਹੋਈ। ਰਜਤ ਕਲ੍ਸਨ ਦਾ ਸੁਣਵਾਈ ਦੌਰਾਨ ਕਹਿਣਾ ਸੀ ਕਿ ਕੋਰਟ ਵਿੱਚ ਪੁਲਿਸ ਵੱਲੋਂ ਕੋਈ ਪੇਸ਼ ਨਹੀਂ ਹੋਇਆ, ਇਸ ਲਈ ਸਟੇਟਸ ਰਿਪੋਰਟ ਪੇਸ਼ ਕਰਣ ਦਾ ਨਿਰਦੇਸ਼ ਦੁਬਾਰਾ ਤੋਂ ਜਾਰੀ ਕੀਤਾ ਜਾਵੇ।

ਉਨ੍ਹਾਂ ਨੇ ਕਿਹਾ ਸੀ ਕਿ ਇਸ ਟਿੱਪਣੀ ਨੂੰ ਪੂਰੇ ਸਮਾਜ ਦੇ ਲੋਕਾਂ ਨੇ ਵੇਖਿਆ ਹੈ ਅਤੇ ਇਸ ਨਾਲ ਉਨ੍ਹਾਂ ਦੀ ਹੀ ਨਹੀਂ, ਬਲਕਿ ਪੂਰੇ ਦੇਸ਼ ਦੇ ਦਲਿਤ ਭਾਈਚਾਰੇ ਦੀ ਭਾਵਨਾ ਆਹਤ ਹੋਈ ਹੈ। ਇਸਨੂੰ ਲੈ ਕੇ ਉਨ੍ਹਾਂ ਨੇ ਹਰਿਆਣੇ ਦੇ ਗ੍ਰਹਿ ਮੰਤਰੀ ਅਨਿਲ ਵਿਜ ਨਾਲ ਵੀ ਮੁਲਾਕਾਤ ਕੀਤੀ ਸੀ। ਅਤੇ ਕਾਰਵਾਈ ਦਾ ਭਰੋਸਾ ਵੀ ਮਿਲਿਆ ਸੀ।

ਦਰਅਸਲ,  ਮਾਮਲਾ 1 ਜੂਨ 2020 ਨੂੰ ਸੋਸ਼ਲ ਮੀਡਿਆ ਉੱਤੇ ਵਾਇਰਲ ਹੋਏ ਇੱਕ ਵੀਡੀਓ ਤੋਂ ਬਾਅਦ ਭਖਿਆ ਸੀ। ਇਸ ਵੀਡੀਓ ਵਿੱਚ ਕ੍ਰਿਕੇਟਰ ਰੋਹੀਤ ਸ਼ਰਮਾ ਅਤੇ ਯੁਵਰਾਜ ਸਿੰਘ ਆਪਸ ਵਿੱਚ ਗੱਲਬਾਤ ਕਰ ਰਹੇ ਸੀ, ਤੇ ਇਸੇ ਦੌਰਾਨ ਯੁਵਰਾਜ ਸਿੰਘ  ਨੇ ਅਨੁਸੂਚੀਤ ਸਮਾਜ ਉੱਤੇ ਇੱਕ ਅਪਮਾਨਜਨਕ ਟਿੱਪਣੀ ਕੀਤੀ ਸੀ। ਤੇ ਇਸ ਉੱਤੇ ਕਾਫ਼ੀ ਬਵਾਲ ਮਚਿਆ ਸੀ। ਰਜਤ ਕਲ੍ਸਨ ਨੇ ਯੁਵਰਾਜ ਸਿੰਘ ਦੇ ਖਿਲਾਫ਼ ਹਾਂਸੀ ਪੁਲਿਸ ਨੂੰ ਇੱਕ ਸ਼ਿਕਾਇਤ ਦੇਕੇ ਉਨ੍ਹਾਂ  ਦੇ  ਖਿਲਾਫ਼ SC/ST ਐਕਟ ਤਹਿਤ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਸੀ। ਬਹਿਰਹਾਲ ਮਾਮਲਾ ਤਾਂ ਦਰਜ ਹੋ ਗਿਆ ਹੈ, ਦੇਖਣਾ ਹੋਵੇਗਾ ਕਿ ਅੱਗੇ ਕੀ ਹੋਵੇਗਾ।

WATCH LIVE TV