ਹਰਭਜਨ ਸਿੰਘ ਨੇ ਭਾਰਤ ਦੇ ਸਾਰੇ ਡਾਕਟਰਾਂ ਤੋਂ ਮੰਗੀ ਮਾਫ਼ੀ,ਜਾਣੋ ਕੀ ਹੈ ਅਸਲੀ ਵਜ੍ਹਾਂ

ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਆਪਣਾ ਦਰਦ

 ਹਰਭਜਨ ਸਿੰਘ ਨੇ ਭਾਰਤ ਦੇ ਸਾਰੇ ਡਾਕਟਰਾਂ ਤੋਂ ਮੰਗੀ ਮਾਫ਼ੀ,ਜਾਣੋ ਕੀ ਹੈ ਅਸਲੀ ਵਜ੍ਹਾਂ
ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਆਪਣਾ ਦਰਦ

ਦਿੱਲੀ : ਦੇਸ਼ ਵਿੱਚ ਲੌਕਡਾਊਨ ਦਾ ਦੌਰ ਖ਼ਤਮ ਹੋਣ ਦੇ ਬਾਅਦ ਹਰ ਪਾਸੇ ਸੜਕਾਂ 'ਤੇ ਭੀੜ ਨਜ਼ਰ ਆ ਰਹੀ ਹੈ, ਹਾਲਾਂਕਿ ਹੁਣ ਤੱਕ ਕੋਰੋਨਾ ਵਾਇਰਸ ਦਾ ਕੋਈ ਇਲਾਜ ਨਹੀਂ ਮਿਲਿਆ ਹੈ ਪਰ ਸ਼ਾਇਦ ਆਮ ਆਦਮੀ ਨੂੰ ਆਪਣੀ ਜਾਨ ਦੀ ਕੋਈ ਪਰਵਾ ਨਹੀਂ ਦੇ ਰਹੀ ਹੈ, ਸਾਬਕਾ ਕ੍ਰਿਕਟ ਹਰਭਜਨ ਸਿੰਘ ਨੇ ਇਸ ਨੂੰ ਲੈਕੇ ਆਪਣਾ ਗੁੱਸਾ ਅਤੇ ਦਰਦ ਜਤਾਇਆ ਹੈ,ਉਨ੍ਹਾਂ ਨੇ ਆਪਣੇ ਇੰਸਟਰਾਗਰਾਮ ਸਟੋਰੀ 'ਤੇ ਇੱਕ ਪੇਂਟਿੰਗ ਸ਼ੇਅਰ ਕਰਦੇ ਹੋਏ ਦੇਸ਼ ਦੇ ਸਾਰੇ ਡਾਕਟਰਾਂ ਤੋਂ ਮਾਫ਼ੀ ਮੰਗੀ ਹੈ

 

ਪੇਂਟਿੰਗ ਵਿੱਚ ਕਿ ਵਿਖਾਇਆ ਗਿਆ ਹੈ ?

ਸਾਬਕਾ ਟੀਮ ਇੰਡੀਆ ਦੇ ਗੇਂਦਬਾਜ਼ ਹਰਭਜਨ ਸਿੰਘ ਨੇ ਜੋ ਪੇਂਟਿੰਗ ਸ਼ੇਅਰ ਕੀਤੀ ਹੈ, ਉਸ ਵਿੱਚ ਬਾਜ਼ਾਰ ਵਿੱਚ ਭੀੜ ਵਿਖਾਈ ਗਈ ਹੈ ਨਾਲ ਹੀ ਉਸ ਭੀੜ ਨੂੰ ਵੇਖ ਮਾਸਕ ਲਗਾਏ ਇੱਕ ਡਾਕਟਰ ਨੂੰ ਨਿਰਾਸ਼ ਹਾਲਤ ਵਿੱਚ ਮੱਥੇ 'ਤੇ ਹੱਥ ਰੱਖ ਦੇ ਹੋਵੇ ਵਿਖਾਇਆ ਗਿਆ ਹੈ, ਇਸ ਪੇਂਟਿੰਗ 'ਤੇ ਹਰਭਜਨ ਸਿੰਘ ਨੇ ਲਿਖਿਆ ਹੈ, ਮੌਜੂਦਾ ਹਾਲਾਤ, ਮਾਫ਼ ਕਰੋ ਡਾਕਟਰ ਸਾਹਿਬ,ਹੁਣ ਤੁਸੀਂ ਆਰਾਮ ਕਰ ਸਕਦੇ ਹੋ, ਅਸੀਂ ਸ਼ਾਪਿੰਗ ਵਿੱਚ ਬਿਜ਼ੀ ਹਾਂ,ਜਲਦ ਹੀ ਫਿਰ ਮਿਲਾਂਗੇ, ਨਾਲ ਹੀ ਭੱਜੀ ਨੇ ਨਿਰਾਸ਼ਾ ਜਤਾਉਣ ਵਾਲੇ 2 ਇਮੋਜੀ ਵੀ ਸ਼ੇਅਰ ਕੀਤੀਆਂ ਨੇ 

ਭੱਜੀ ਨੇ ਮਾਸਕ ਫਲੈਗ ਦਾ ਫ਼ੋਟੋ ਵੀ ਸ਼ੇਅਰ ਕੀਤੀ 

ਆਪਣੇ ਕ੍ਰਿਕਟ ਕੈਰੀਅਰ ਦੇ ਦੌਰਾਨ ਟਰਬਨੇਟਰ ਦੇ ਨਾਂ ਨਾਲ ਮਸ਼ਹੂਰ ਹਰਭਜਨ ਸਿੰਘ ਨੇ ਇੱਕ ਹੋਰ ਫ਼ੋਟੋ ਵੀ ਸ਼ੇਅਰ ਕੀਤੀ ਹੈ, ਇਸ ਫੋਟੋ ਵਿੱਚ ਮੂੰਹ 'ਤੇ ਲਗਾਉਣ ਵਾਲਾ ਸਰਜੀਕਲ ਮਾਸਕ ਨੂੰ ਫਲੈਗ ਵਾਂਗ ਪੋਲ 'ਤੇ ਲਹਿਰਾਇਆ ਗਿਆ ਹੈ, ਨਾਲ ਹੀ ਕੈਪਸ਼ਨ ਵਿੱਚ ਲਿਖਿਆ ਹੈ,ਵਨ ਵਰਲਡ,ਵਨ ਫਲੈਗ, ਯਾਨੀ ਇੱਕ ਵਿਸ਼ਵ, ਇੱਕ ਝੰਡਾ, ਹਾਲਾਂਕਿ ਇਹ ਫੋਟੋ ਸੋਸ਼ਲ ਮੀਡੀਆ 'ਤੇ ਪਹਿਲਾਂ ਹੀ ਵਾਇਰਲ ਹੋ ਰਿਹਾ ਹੈ, ਪਰ ਹਰਭਜਨ ਸਿੰਘ ਨੇ ਇਹ ਫੋਟੋ ਸ਼ੇਅਰ ਕਰਦੇ ਹੋਏ ਮਹਾਂਮਾਰੀ ਨਾਲ ਲੜਨ ਦੇ ਲਈ  ਏਕਤਾ ਦਾ ਸੁਨੇਹਾ ਦਿੱਤਾ ਹੈ

ਹਰਭਜਨ ਸਿੰਘ ਮਜ਼ਦੂਰਾਂ ਦੀ ਮਦਦ ਕਰ ਰਹੇ ਨੇ 

ਹਰਭਜਨ ਸਿੰਘ ਨੇ ਲੌਕਡਾਊਨ ਦੌਰਾਨ ਗ਼ਰੀਬ ਮਜ਼ਦੂਰਾਂ ਨੂੰ ਭੁੱਖਾ ਨਾ ਰਹਿਣ ਦੇਣ ਦੀ ਮੁਹਿੰਮ ਸ਼ੁਰੂ ਕੀਤੀ ਸੀ, ਰੋਜ਼ਾਨਾ ਬਹੁਤ ਸਾਰੇ ਲੋਕਾਂ ਨੂੰ ਖਾਣਾ ਦੇ ਰਹੇ ਸਨ, ਨਾਲ ਹੀ ਉਨ੍ਹਾਂ ਨੇ 'ਖਾਣਾ ਚਾਹੀਏ' ਦੇ ਨਾਂ ਨਾਲ ਚੱਲ ਰਹੀ ਇੱਕ ਮੁਹਿੰਮ ਨਾਲ ਵੀ ਜੁੜੇ ਸਨ ਜੋ  ਲੋਕਾਂ ਦੀ ਮਦਦ ਕਰ ਰਹੀ ਸੀ,ਅਜਿਹੇ ਲੋਕਾਂ ਦੀ ਤਸਵੀਰਾਂ ਉਹ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਰਹੇ ਨੇ