ਕਿਉ ਮੰਗਣੀ ਪਈ ਹਰਭਜਨ ਸਿੰਘ ਨੂੰ ਲੋਕਾਂ ਤੋਂ ਮਾਫ਼ੀ

ਜਰਨੈਲ ਸਿੰਘ ਭਿੰਡਰਾਂਵਾਲਾ ਦੀ ਫ਼ੋਟੋ ਸ਼ੇਅਰ ਕਰ ਵਿਵਾਦਾਂ 'ਚ ਫੱਸੇ ਕ੍ਰਿਕੇਟਰ ਹਰਭਜਨ ਸਿੰਘ ਨੂੰ ਮਾਮਲਾ ਦਬਾਉਣ ਲਈ ਮੁਆਫ਼ੀ ਮੰਗਣੀ ਪਈ। ਦਰਅਸਲ ਹਰਭਜਨ ਨੇ  ‘ਅਪਰੇਸ਼ਨ ਬਲੂਸਟਾਰ’ ਦੀ 37ਵੀਂ ਵਰ੍ਹੇਗੰਢ ਮੌਕੇ ਇਕ ਵਟਸਐਪ ਫਾਰਵਰਡ ਸ਼ੇਅਰ ਕਰ ਕੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ ਸੀ। 

 ਕਿਉ ਮੰਗਣੀ ਪਈ ਹਰਭਜਨ ਸਿੰਘ ਨੂੰ ਲੋਕਾਂ ਤੋਂ ਮਾਫ਼ੀ

ਚੰਡੀਗੜ੍ਹ: ਜਰਨੈਲ ਸਿੰਘ ਭਿੰਡਰਾਂਵਾਲਾ ਦੀ ਫ਼ੋਟੋ ਸ਼ੇਅਰ ਕਰ ਵਿਵਾਦਾਂ 'ਚ ਫੱਸੇ ਕ੍ਰਿਕੇਟਰ ਹਰਭਜਨ ਸਿੰਘ ਨੂੰ ਮਾਮਲਾ ਦਬਾਉਣ ਲਈ ਮੁਆਫ਼ੀ ਮੰਗਣੀ ਪਈ। ਦਰਅਸਲ ਹਰਭਜਨ ਨੇ ‘ਅਪਰੇਸ਼ਨ ਬਲੂਸਟਾਰ’ ਦੀ 37ਵੀਂ ਵਰ੍ਹੇਗੰਢ ਮੌਕੇ ਇੱਕ ਵੱਟਸਐਪ ਫਾਰਵਰਡ ਸ਼ੇਅਰ ਕਰ ਕੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ ਸੀ। ਹਰਭਜਨ ਨੇ ਕਿਹਾ ਕਿ ਉਸ ਨੂੰ ਇਸ ਗੱਲ ਦਾ ਇਲਮ ਨਹੀਂ ਸੀ ਕਿ ਤਸਵੀਰ ਭਿੰਡਰਾਂਵਾਲੇ ਦੀ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਉਹ ਭਾਰਤੀ ਹਨ ਅਤੇ ਉਨ੍ਹਾਂ ਲਈ ਭਾਰਤ ਪਹਿਲੇ ਨੰਬਰ 'ਤੇ ਰਹੇਗਾ। ਇਸ ਬਾਬਤ ਉਨ੍ਹਾਂ ਨੇ ਆਪਣਾ ਮੁਆਫ਼ੀਨਾਮਾ ਸੋਸ਼ਲ ਮੀਡਿਆ ਤੇ ਸ਼ੇਅਰ ਕਰ, ਕਿਹਾ ਕਿ ਜੇਕਰ ਇਸ ਪੋਸਟ ਕਰ ਕੇ ਕਿਸੇ ਦਾ ਵੀ ਦਿਲ ਦੁਖਿਆ ਹੈ ਤਾਂ ਉਹ ਉਨ੍ਹਾਂ ਨੂੰ ਮੁਆਫ਼ ਕਰ ਦੇਣ। 

ਹਰਭਜਨ ਨੇ ਕਿਹਾ ਕਿ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਉਹ ਮੁਆਫ਼ੀ ਮੰਗਦਾ ਹੈ। ਉਸ ਨੇ ਕਿਹਾ ਕਿ ਭਾਵੇਂ ਕੋਈ ਹੋਰ ਵੀ ਦੇਸ਼ ਵਿਰੋਧੀ ਗਰੁੱਪ ਹੋਵੇ, ਉਹ ਕਦੇ ਵੀ ਉਸ ਦੀ ਹਮਾਇਤ ਨਹੀਂ ਕਰਨਗੇ।’  ਕ੍ਰਿਕਟਰ ਨੇ ਕਿਹਾ ਕਿ ਉਸ ਨੇ 20 ਸਾਲ ਭਾਰਤ ਲਈ ਆਪਣਾ ਖ਼ੂਨ-ਪਸੀਨਾ ਵਹਾਇਆ ਹੈ ਤੇ ਭਾਰਤ ਵਿਰੋਧੀ ਕਿਸੇ ਵੀ ਗੱਲ ਦੀ ਕਦੇ ਹਮਾਇਤ ਨਹੀਂ ਕਰਨਗੇ।