ਪੰਜਾਬ ਦੇ ਇਸ ਬਿਮਾਰ ਸਾਬਕਾ ਓਲੰਪੀਅਨ ਹਾਕੀ ਖਿਡਾਰੀ ਨੂੰ ਕੇਂਦਰ ਸਰਕਾਰ ਵੱਲੋਂ ਮਿਲੀ ਵੱਡੀ ਮਾਲੀ ਮਦਦ

ਬਿਮਾਰ ਹਾਕੀ ਖਿਡਾਰੀ ਐੱਮਪੀ ਸਿੰਘ ਕਿਡਨੀ ਦੀ ਬਿਮਾਰੀ ਨਾਲ ਪੀੜਤ ਨੇ

ਪੰਜਾਬ ਦੇ ਇਸ ਬਿਮਾਰ ਸਾਬਕਾ ਓਲੰਪੀਅਨ ਹਾਕੀ ਖਿਡਾਰੀ ਨੂੰ ਕੇਂਦਰ ਸਰਕਾਰ ਵੱਲੋਂ ਮਿਲੀ ਵੱਡੀ ਮਾਲੀ ਮਦਦ
ਬਿਮਾਰ ਹਾਕੀ ਖਿਡਾਰੀ ਐੱਮਪੀ ਸਿੰਘ ਕਿਡਨੀ ਦੀ ਬਿਮਾਰੀ ਨਾਲ ਪੀੜਤ ਨੇ

ਵਿਨੋਦ ਲਾਂਬਾ/ਦਿੱਲੀ : ਕੇਂਦਰ ਸਰਕਾਰ ਨੇ ਪੰਜਾਬ ਦੇ ਬਿਮਾਰ ਸਾਬਕਾ ਓਲੰਪੀਅਨ ਹਾਕੀ ਖਿਡਾਰੀ MP ਸਿੰਘ ਦੀ ਮਦਦ ਲਈ ਅੱਗੇ ਆਈ ਹੈ,ਕੇਂਦਰੀ ਖੇਡ ਮੰਤਰਾਲੇ ਵੱਲੋਂ ਐੱਮਪੀ ਸਿੰਘ ਦੇ ਲਈ 10 ਲੱਖ ਦੀ ਮਦਦ ਜਾਰੀ ਕੀਤੀ ਗਈ ਹੈ,ਸਾਬਕਾ ਹਾਕੀ ਖਿਡਾਰੀ ਮਹਿੰਦਰ ਪਾਲ ਸਿੰਘ ਕਿਡਨੀ ਦੀ ਬਿਮਾਰੀ ਤੋਂ  ਪਰੇਸ਼ਾਨੀ ਨੇ,ਖੇਡ ਮੰਤਰੀ ਕਿਰਨ ਰਿਜਿਜੂ ਨੇ ਹਾਲ ਹੀ ਵਿੱਚ ਸਾਬਕਾ ਖਿਡਾਰੀ ਨਾਲ ਮੁਲਾਕਾਤ ਕੀਤੀ ਸੀ

ਪੈਨਲਟੀ ਕਾਰਨਰ ਮਾਹਿਰ ਮਹਿੰਦਰ ਪਾਲ ਸਿੰਘ 1980 ਦੀ ਉਲੰਪਿਕ ਟੀਮ ਵਿੱਚ ਭਾਰਤੀ ਟੀਮ ਦਾ ਹਿੱਸਾ ਸੀ ਅਤੇ ਏਅਰ ਇੰਡੀਆ ਦੀ ਹਾਕੀ ਦਾ ਉਨ੍ਹਾਂ ਨੂੰ ਪਿੱਲਰ ਕਿਹਾ ਜਾਂਦਾ ਸੀ,ਕੁੱਝ ਦਿਨ ਪਹਿਲਾਂ ਕਈ ਸੀਨੀਅਰ ਹਾਕੀ ਖਿਡਾਰੀਆਂ ਨੇ ਮਹਿੰਦਰ ਪਾਲ ਸਿੰਘ ਦੀ ਮਦਦ ਲਈ ਖੇਡ ਮੰਤਰੀ ਕਿਰਨ ਰਿਜਿਜੂ ਨਾਲ ਮੁਲਾਕਾਤ ਕੀਤੀ ਸੀ,58 ਸਾਲ ਦੇ ਮਹਿੰਦਰ ਪਾਲ ਸਿੰਘ ਦੱਖਣੀ ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਦਾਖ਼ਲ ਨੇ ਅਤੇ ਉਨ੍ਹਾਂ ਦਾ Dialysis ਚੱਲ ਰਿਹਾ ਹੈ