ਯੁਵਰਾਜ ਸਿੰਘ ਮਾਫ਼ੀ ਮੰਗਣ, ਜਾਣੋ ਟਵਿਟਰ 'ਤੇ ਕਿਉਂ ਹੋ ਰਿਹਾ ਸੀ ਟਰੇਂਡ, ਇਹ ਹੈ ਹੈਸ਼ਟੈਗ

ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਨੇ ਰੋਹਿਤ ਸ਼ਰਮਾ ਦੇ ਨਾਲ ਇੰਸਟਰਾਗਰਾਮ ਲਾਈਟ ਚੈੱਟ ਦੌਰਾਨ ਚਹਿਲ ਨੂੰ ਕੁੱਝ ਅਜਿਹਾ ਕਿਹਾ ਜੋ ਕਿਸੇ ਨੂੰ ਪਸੰਦ ਨਹੀਂ ਆਇਆ ਹੈ

ਦਿੱਲੀ : ਟੀਮ ਇੰਡੀਆ ਦੇ ਸਾਬਕਾ ਆਲਰਾਉਂਡਰ ਯੁਵਰਾਜ ਸਿੰਘ( Yuvraj Singh) ਨੂੰ ਲੈਕੇ ਟਵਿਟਰ 'ਤੇ ਇੱਕ ਹੈਸ਼ਟੈਗ ਟਰੇਂਡ ਕਰ ਰਿਹਾ ਜਿਸ ਦੇ ਜ਼ਰੀਏ ਯੁਵਰਾਜ ਸਿੰਘ ਨੂੰ ਮਾਫ਼ੀ ਮੰਗਣ ਦੇ ਲਈ ਕਿਹਾ ਜਾ ਰਿਹਾ ਹੈ, ਇਸ ਦੀ ਵਜ੍ਹਾਂ ਇਹ ਹੈ ਕਿ ਟੀਮ ਇੰਡੀਆ ਦੇ ਓਪਨਰ ਰੋਹਿਤ ਸ਼ਰਮਾ ( Rohit Sharma) ਦੇ ਨਾਲ ਇੰਸਟਰਾਗਰਾਮ ਲਾਈਵ ਚੈੱਟ ਦੌਰਾਨ ਯੁਵਰਾਜ ਸਿੰਘ ਨੇ ਇੱਕ ਜਾਤੀ-ਸੂਚਕ ਸ਼ਬਦ ਦੀ ਵਰਤੋਂ ਕੀਤੀ ਸੀ, ਯੁਵਰਾਜ ਸਿੰਘ ਨੇ ਗੇਂਦਬਾਜ਼ ਯੁਜਵੇਂਦਰ ਚਹਿਲ(Yuzvendra Chahal) ਦਾ ਮਜ਼ਾਕ ਉਡਾਉਂਦੇ ਹੋਏ ਕੁੱਝ ਅਜਿਹਾ ਕਹਿ ਦਿੱਤਾ ਜਿਸ ਨਾਲ ਖ਼ਾਸ ਸਮਾਜ ਦੇ ਲੋਕ ਨਾਰਾਜ਼ ਹੋ ਗਏ ਨੇ, ਰੋਹਿਤ ਸ਼ਰਮਾ ਵੀ ਚਹਿਲ ਦੇ ਟਿਕਟਾਕ ਵੀਡੀਓ ਦਾ ਮਜ਼ਾਕ ਉਡਾ ਰਹੇ ਸਨ ਪਰ ਉਨ੍ਹਾਂ ਨੇ ਯੁਵਰਾਜ ਵਾਂਗ ਵਿਵਾਦਿਤ ਸ਼ਬਦਾਂ ਦੀ ਵਰਤੋਂ ਨਹੀਂ ਕੀਤੀ ਸੀ

ਯੁਵਰਾਜ ਸਿੰਘ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ ਅਤੇ ਟਵਿਟਰ 'ਤੇ # ਯੁਵਰਾਜ_ਸਿੰਘ_ਮਾਫ਼ੀ _ਮੰਗੋ ਟਰੈਂਡ ਕਰ ਰਿਹਾ ਸੀ, ਅਫ਼ਰੀਦੀ ਫਾਊਂਡੇਸ਼ਨ ਨੂੰ ਆਰਥਿਕ ਮਦਦ ਕਰਨ ਦੇ ਬਾਅਦ ਯੁਵਰਾਜ ਸਿੰਘ ਸੋਸ਼ਲ ਮੀਡੀਆ ਯੂਜ਼ਰ ਦੇ ਨਿਸ਼ਾਨੇ 'ਤੇ ਸਨ, ਹੁਣ ਇਸ ਘਟਨਾ ਦੇ ਬਾਅਦ ਉਨ੍ਹਾਂ ਨੂੰ ਯੁਵਰਾਜ ਦੇ ਖ਼ਿਲਾਫ਼ ਇੱਕ ਨਵਾਂ ਮੁੱਦਾ ਮਿਲ ਗਿਆ ਹੈ, ਕਈ ਲੋਕ ਯੁਵਰਾਜ ਸਿੰਘ ਨੂੰ ਦੇਸ਼ਧ੍ਰੋਹੀ ਕਹਿ ਰਹੇ ਨੇ