Team India ਛੱਡ ਸਕਦੀ ਹੈ ਚੋਥਾ ਟੈਸਟ ! BCCI ਨੇ ਕ੍ਰਿਕੇਟ ਆਸਟ੍ਰੇਲੀਆ ਨੂੰ ਘੱਲਿਆ ਈ-ਮੇਲ 

ਭਾਰਤੀ ਟੀਮ ਨੂੰ ਜੇਕਰ ਇਕ ਵਾਰ ਹੋਰ ਕਰੜੇ ਐਂਕਾਂਤਵਾਸ ਦੀ ਹਿਦਾਇਤਾਂ ਤੋਂ ਗੁਜ਼ਰਨਾ ਪਵੇਗਾ ਤਾਂ ਉਹ ਚੋਥੇ ਅਤੇ ਆਖਰੀ ਟੈਸਟ ਮੈਚ ਲਈ ਬ੍ਰਿਸਬੇਨ ਨਹੀਂ ਜਾਵੇਗੀ। ਬੀ ਸੀ ਸੀ ਆਈ ਨੇ ਕਥਿਤ ਤੋਰ ਤੇ ਕ੍ਰਿਕੇਟ ਆਸਟ੍ਰੇਲੀਆ (CA) ਨੂੰ ਇਸ ਬਾਬਤ ਦਸ ਦਿਤਾ ਹੈ.

Team India ਛੱਡ ਸਕਦੀ ਹੈ ਚੋਥਾ ਟੈਸਟ ! BCCI ਨੇ ਕ੍ਰਿਕੇਟ ਆਸਟ੍ਰੇਲੀਆ ਨੂੰ ਘੱਲਿਆ ਈ-ਮੇਲ 
BCCI ਨੇ ਕ੍ਰਿਕੇਟ ਆਸਟ੍ਰੇਲੀਆ ਨੂੰ ਘੱਲਿਆ ਈ-ਮੇਲ 

ਸਿਡਨੀ :ਭਾਰਤੀ ਟੀਮ ਨੂੰ ਜੇਕਰ ਇਕ ਵਾਰ ਹੋਰ ਕਰੜੇ ਐਂਕਾਂਤਵਾਸ ਦੀ ਹਿਦਾਇਤਾਂ ਤੋਂ ਗੁਜ਼ਰਨਾ ਪਵੇਗਾ ਤਾਂ ਉਹ ਚੋਥੇ ਅਤੇ ਆਖਰੀ ਟੈਸਟ ਮੈਚ ਲਈ ਬ੍ਰਿਸਬੇਨ ਨਹੀਂ ਜਾਵੇਗੀ। ਬੀ ਸੀ ਸੀ ਆਈ ਨੇ ਕਥਿਤ ਤੋਰ ਤੇ ਕ੍ਰਿਕੇਟ ਆਸਟ੍ਰੇਲੀਆ (CA) ਨੂੰ ਇਸ ਬਾਬਤ ਦਸ ਦਿਤਾ ਹੈ. ਵੈਬਸਾਈਟ ਈਐਸਪੀਐਨਕ੍ਰੀਕਇੰਫੋ ਦੀ ਰਿਪੋਰਟ ਦੇ ਮੁਤਾਬਿਕ, ਬੀ ਸੀ ਸੀ ਆਈ ਨੇ ਵੀਰਵਾਰ ਨੂੰ ਸੀ ਏ ਨਾਲ ਹੋਈ ਤਾਜ਼ਾ ਗਲਬਾਤ ਵਿਚ ਇਸ ਬਾਬਤ ਦਸਿਆ ਹੈ

ਬੀਸੀਸੀਆਈ ਦੇ ਇਕ ਅਧਿਕਾਰੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਸੀ ਏ ਨੂੰ ਈ ਮੇਲ ਘੱਲਿਆ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਸਖ਼ਤ ਐਂਕਾਂਤਵਾਸ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਭਾਰਤੀ ਟੀਮ ਆਸਟ੍ਰੇਲੀਆ ਆਉਣ ਮਗਰੋਂ 2 ਹਫਤਿਆਂ ਲਈ ਐਂਕਾਂਤਵਾਸ ਤੇ ਰਹੀ ਹੈ, ਅਧਿਕਾਰੀ ਦੇ ਮੁਤਾਬਿਕ ਭਾਰਤੀ ਟੀਮ ਪ੍ਰਬੰਧਨ ਨੇ ਕਿਹਾ ਹੈ ਕਿ ਖਿਡਾਰੀਆਂ ਦੇ ਮੁਤਾਬਿਕ ਹੋਟਲ ਵਿੱਚ ਬੰਦ ਰਹਿਣਾ ਕਾਫ਼ੀ ਚਿੰਤਾਜਨਕ ਹੈ

ਬੀਸੀਸੀਆਈ ਨੇ ਆਪਣੇ ਖਿਡਾਰੀਆਂ ਨੂੰ ਹੋਟਲ ਤੋਂ ਬਾਹਰ ਜਾਨ ਨੂੰ ਮਨਾ ਕੀਤਾ ਹੋਇਆ ਹੈ.ਸਖ਼ਤ ਐਂਕਾਂਤਵਾਸ ਦੇ ਮੁਤਾਬਿਕ ਟੀਮ ਨੂੰ ਹੋਟਲ-ਗ੍ਰਾਉੰਡ-ਹੋਟਲ ਵਿੱਚ ਹੀ ਰਹਿਣਾ ਪਵੇਗਾ। ਬ੍ਰਿਸਬੇਨ ਦੇ ਗਾਬਾ ਵਿਚ 15-19 ਜਨਵਰੀ ਦੇ ਵਿਚ ਚੋਥਾ ਟੈਸਟ ਮੈਚ ਖੇਲਿਆ ਜਾਣਾ ਹੈ  

ਭਾਰਤ ਦੇ ਕਾਰਜਕਾਰੀ ਕਪਤਾਨ ਅਜਿੰਕਿਆ ਰਹਾਣੇ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਖਿਡਾਰੀਆਂ ਨੂੰ ਕੁਆਰੰਟੀਨ ਨਾਲ ਕੋਈ ਸਮੱਸਿਆ ਨਹੀਂ ਹੈ ਅਤੇ ਉਹ ਇਸ ਦਾ ਪਾਲਣ ਕਰਨ ਲਈ ਤਿਆਰ ਹਨ. ਹਾਲਾਂਕਿ ਉਹਨਾਂ ਵਲੋਂ ਇਹ ਕਿਹਾ ਗਿਆ ਸੀ ਕਿ ਹੋਟਲ ਦੇ ਕਮਰੇ ਵਿਚ ਬੰਦ ਰਹਿਣਾ ਇਕ ਚੁਣੌਤੀ ਹੈ, ਉਹ ਵੀ ਜਦੋਂ ਸਿਡਨੀ ਵਿਚ ਬਾਕੀ ਲੋਕ ਸਧਾਰਣ ਜ਼ਿੰਦਗੀ ਜੀ ਰਹੇ ਹਨ.

ਦਸ ਦੀਏ ਕਿ ਸੋਮਵਾਰ ਨੂੰ ਸੀ ਏ ਨੇ ਕਿਹਾ ਸੀ ਕਿ ਉਨ੍ਹਾਂ ਨੇ ਇਸ ਮਾਮਲੇ ਤੇ ਬੀਸੀਸੀਆਈ ਤੋਂ ਅਧਿਕਾਰਿਤ ਤੋਰ ਤੇ ਕੁਝ ਨਹੀਂ ਸੁਣਿਆ. ਉਸਤੋਂ ਪਹਿਲਾ ਕੁਈਨਜ਼ਲੈਂਡ ਸਰਕਾਰ ਨੇ ਕਿਹਾ ਸੀ ਕਿ ਨਿਯਮ ਦਾ ਪਾਲਣ ਕਰਨ ਦਾ ਵਿਕੱਲਪ ਨਹੀਂ ਹੈ