IPL 2020: ਅੱਜ ਪੰਜਾਬ ਅਤੇ ਬੰਗਲੌਰ ਦੀਆਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ

ਕ੍ਰਿਕਟ ਦੇ ਇਸ ਵੱਡੇ ਮਹਾਕੁੰਭ 'ਚ ਸਾਰੀਆਂ ਟੀਮਾਂ ਬੇਹਤਰੀਨ ਪ੍ਰਦਰਸ਼ਨ ਕਰ ਰਹੀਆਂ ਹਨ। 

IPL 2020: ਅੱਜ ਪੰਜਾਬ ਅਤੇ ਬੰਗਲੌਰ ਦੀਆਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ
ਫਾਈਲ ਫੋਟੋ

ਨਵੀਂ ਦਿੱਲੀ: ਕੋਰੋਨਾ ਮਹਾਮਾਰੀ ਦੇ ਦੌਰਾਨ ਇਸ ਵਾਰ ਆਈ.ਪੀ.ਐੱਲ ਦਾ 13ਵਾਂ ਸੀਜ਼ਨ UAE 'ਚ ਖੇਡਿਆ ਜਾ ਰਿਹਾ ਹੈ। ਕ੍ਰਿਕਟ ਦੇ ਇਸ ਵੱਡੇ ਮਹਾਕੁੰਭ 'ਚ ਸਾਰੀਆਂ ਟੀਮਾਂ ਬੇਹਤਰੀਨ ਪ੍ਰਦਰਸ਼ਨ ਕਰ ਰਹੀਆਂ ਹਨ। 

UAE ਦੇ 3 ਸ਼ਹਿਰਾਂ 'ਚ ਆਈ.ਪੀ.ਐੱਲ ਦੇ ਮੈਚ ਖੇਡੇ ਜਾ ਰਹੇ ਹਨ, ਜਿਨ੍ਹਾਂ 'ਚ ਸਾਰੀਆਂ ਟੀਮਾਂ ਇਕ ਦੂਸਰੇ ਨੂੰ ਟੱਕਰ ਦੇ ਰਹੀਆਂ ਹਨ। ਇਸ ਦੌਰਾਨ ਆਈ.ਪੀ.ਐਲ 2020 'ਚ ਅੱਜ ਦਾ ਮੁਕਾਬਲਾ ਕਿੰਗਜ਼ ਇਲੈਵਨ ਪੰਜਾਬ ਅਤੇ ਰਾਇਲ ਚੈਲੇਂਜਰ ਬੈਂਗਲੌਰ ਵਿਚਕਾਰ ਹੋਵੇਗਾ।

ਰਾਇਲ ਚੈਲੇਂਜਰ ਬੈਂਗਲੌਰ ਦੇ ਕਪਤਾਨ ਵਿਰਾਟ ਕੋਹਲੀ ਅੱਜ ਹੋਣ ਵਾਲੇ ਮੁਕਾਬਲੇ 'ਚ ਜਿੱਤ ਹਾਸਲ ਕਰ ਆਪਣੀ ਜਿੱਤ ਦੀ ਲੈਅ ਬਰਕਰਾਰ ਰੱਖਣਾ ਚਾਹੇਗਾ। ਜਦੋ ਕਿ ਪੰਜਾਬ ਦੀ ਟੀਮ ਆਪਣੀ ਪਿਛਲੀ ਹਾਰ ਨੂੰ ਭੁਲਾ ਕੇ ਜਿੱਤ ਦੀ ਉਮੀਦ ਲੈ ਵਾਪਸ ਮੈਦਾਨ 'ਚ ਉਤਰੇਗੀ। 

ਤੁਹਾਨੂੰ ਦੱਸ ਦੇਈਏ ਕਿ ਪੰਜਾਬ ਨੇ ਆਪਣਾ ਪਹਿਲਾ ਮੁਕਾਬਲਾ ਦਿੱਲੀ ਖਿਲਾਫ ਖੇਡਿਆ ਸੀ, ਜਿਸ 'ਚ ਉਹਨਾਂ ਨੂੰ ਸੁਪਰ ਓਵਰ ਦਾ ਸਾਹਮਣਾ ਕਰਨਾ ਪਿਆ ਸੀ। ਉਥੇ ਹੀ ਕੋਹਲੀ ਦੀ ਟੀਮ ਨੇ ਆਪਣੇ ਪਹਿਲੇ ਮੁਕਾਬਲੇ 'ਚ ਸਨਰਾਈਜ਼ਰ ਹੈਦਰਾਬਾਦ ਨੂੰ ਕਰਾਰੀ ਮਾਤ ਦਿੱਤੀ ਸੀ। 

Watch Live Tv-