IPL ਦਾ 13ਵਾਂ ਸੀਜ਼ਨ ਅੱਜ ਤੋਂ ਸ਼ੁਰੂ, ਮੁੰਬਈ ਤੇ ਚੇੱਨਈ ਵਿਚਾਲੇ ਖੇਡਿਆ ਜਾਵੇਗਾ ਪਹਿਲਾ ਮੈਚ, ਜਾਣੋ ਕਿਸ ਸਮੇਂ ਹੋਵੇਗਾ ਸ਼ੁਰੂ

ਦਰਸ਼ਕ ਹਮੇਸ਼ਾਂ ਤੋਂ ਆਈਪੀਐਲ ਦੀ ਸਭ ਤੋਂ ਅਹਿਮ ਕੜੀ ਕਹਿ ਰਹੇ ਹਨ ਅਤੇ ਅਜਿਹੇ 'ਚ ਇਨ੍ਹਾਂ ਬਿਨਾਂ ਆਈਪੀਐਲ ਖੇਡਣਾ ਅਤੇ ਟੀਵੀ ਤੇ ਦੇਖਣਾ ਥੋੜਾ ਅਜੀਬ ਤਾਂ ਜ਼ਰੂਰ ਹੋਵੇਗਾ।

IPL ਦਾ 13ਵਾਂ ਸੀਜ਼ਨ ਅੱਜ ਤੋਂ ਸ਼ੁਰੂ, ਮੁੰਬਈ ਤੇ ਚੇੱਨਈ ਵਿਚਾਲੇ ਖੇਡਿਆ ਜਾਵੇਗਾ ਪਹਿਲਾ ਮੈਚ, ਜਾਣੋ ਕਿਸ ਸਮੇਂ ਹੋਵੇਗਾ ਸ਼ੁਰੂ
ਫਾਈਲ ਫੋਟੋ

ਨਵੀਂ ਦਿੱਲੀ: ਕੋਰੋਨਾ ਮਹਾਮਾਰੀ ਦੇ ਸੰਕਟ ਦਰਮਿਆਨ ਕ੍ਰਿਕਟ ਪ੍ਰੇਮੀਆਂ ਲਈ ਚੰਗੀ ਖ਼ਬਰ ਹੈ ਕਿ ਅੱਜ ਤੋਂ ਆਈਪੀਐਲ ਦਾ 13ਵਾਂ ਸੀਜ਼ਨ ਯੂਏਈ 'ਚ ਸ਼ੁਰੂ ਹੋ ਰਿਹਾ ਹੈ।  ਹਾਲਾਂਕਿ IPL ਦਾ ਰੋਮਾਂਚ ਪਹਿਲਾਂ ਵਾਂਗ ਬਰਕਰਾਰ ਰਹੇਗਾ, ਪਰ ਮੈਦਾਨ ਦਰਸ਼ਕ ਨਹੀਂ ਹੋਣਗੇ।  

IPL ਦੀਆਂ ਦੋ ਸਭ ਤੋਂ ਸਫਲ ਟੀਮਾਂ ਮੁੰਬਈ ਇੰਡੀਅਨਸ ਤੇ ਚੇਨੱਈ ਸੁਪਰਕਿੰਗਜ਼ ਪਹਿਲੇ ਮੈਚ ਵਿਚ ਅੱਜ ਇਕ ਦੂਜੇ ਦੇ ਸਾਹਮਣੇ ਹੋਣਗੀਆਂ। ਮੈਚ ਅੱਜ ਆਬੂਧਾਬੀ ਦੇ ਸ਼ੇਖ ਜਾਇਦ ਸਟੇਡੀਅਮ 'ਚ ਭਾਰਤੀ ਸਮੇਂ ਮੁਤਾਬਕ ਸ਼ਾਮ ਸਾਢੇ ਸੱਤ ਵਜੇ ਸ਼ੁਰੂ ਹੋਵੇਗਾ।

IPL ਦੇ ਇਤਿਹਾਸ 'ਚ ਇਹ ਦੂਜੀ ਵਾਰ ਹੈ ਕਿ ਪੂਰਾ ਆਈਪੀਐਲ ਭਾਰਤ ਦੇ ਬਾਹਰ ਕਰਵਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ 2009 'ਚ ਲੋਕਸਭਾ ਚੋਣਾਂ ਕਾਰਨ ਆਈਪੀਐਲ ਦਾ ਆਯੋਜਨ ਦੱਖਣੀ ਅਫਰੀਕਾ 'ਚ ਕੀਤਾ ਗਿਆ ਸੀ।

IPL 2020 ਲਈ ਦੋਵਾਂ ਟੀਮਾਂ ਦੀ ਪੂਰੀ ਸੂਚੀ-

Mumbai Indians Squad 2020: ਰੋਹਿਤ ਸ਼ਰਮਾ (ਕਪਤਾਨ), ਦਿਗਵਿਜੇ ਦੇਸ਼ਮੁਖ, ਕੁਇੰਟਨ ਡੈੱਕ, ਆਦਿੱਤਿਆ ਤਾਰੀ, ਸੌਰਭ ਤਿਵਾੜੀ, ਜਸਪ੍ਰੀਤ ਬੁਮਰਾਹ, ਧਵਲ ਕੁਲਕਰਨੀ, ਨਾਥਨ ਕੁਲਪਰ ਨੀਲੇ, ਟ੍ਰੇਂਟ ਬੋਲਟ, ਜੈਅੰਤ ਯਾਦਵ, ਸੂਰਯਕੁਮਾਰ ਯਾਦਵ, ਕੁਨਾਲ ਪਾਂਡਿਆ, ਕਿਰਨ ਪੋਲਾਰਡ, ਰਾਹੁਲ ਚਾਹਰ , ਕ੍ਰਿਸ ਲੀਨ, ਹਾਰਦਿਕ ਪਾਂਡਿਆ, ਸ਼ੇਰਫੈਨ ਰਦਰਫੋਰਡ, ਅਨਮੋਲਪ੍ਰੀਤ ਸਿੰਘ, ਮੋਹਸਿਨ ਖਾਨ, ਮਿਸ਼ੇਲ ਮੈਕਲੀਨੀਗਨ, ਪ੍ਰਿੰਸ ਬਲਵੰਤ ਰਾਏ ਸਿੰਘ, ਸੁਚਿਤ ਰਾਏ, ਈਸ਼ਾਨ ਕਿਸ਼ਨ।

Chennai Super Kings Squad 2020: ਮਹਿੰਦਰ ਸਿੰਘ ਧੋਨੀ (ਕਪਤਾਨ), ਅੰਬਤੀ ਰਾਇਡੂ, ਕੇਐਮ ਆਸਿਫ, ਦੀਪਕ ਚਾਹਰ, ਡਵੇਨ ਬ੍ਰਾਵੋ, ਫਾਫ ਡੂ ਪਲੇਸੀ, ਇਮਰਾਨ ਤਾਹਿਰ, ਨਾਰਾਇਣ ਜਗਦੀਸ਼ਨ, ਕਰਨ ਸ਼ਰਮਾ, ਕੇਦਾਰ ਜਾਧਵ, ਲੂੰਗੀ ਐਂਗਿਡੀ, ਮਿਸ਼ੇਲ ਸੰਤਨਰ, ਮੋਨੂੰ ਕੁਮਾਰ, ਮੁਰਲੀ ਵਿਜੇ, ਰਵਿੰਦਰ ਜਡੇਜਾ, ਰਿਤੂਰਾਜ ਗਾਇਕਵਾੜ, ਸ਼ੇਨ ਵਾਟਸਨ, ਸ਼ਾਰਦੁਲ ਠਾਕੁਰ, ਸੈਮ ਕਰਨ, ਪਿਯੂਸ਼ ਚਾਵਲਾ, ਜੋਸ਼ ਹੇਜ਼ਲਵੁੱਡ, ਆਰ ਸਾਈ ਕਿਸ਼ੋਰ।

Watch Live Tv-