IPL Auction 2021 : ਜਾਣੋ ਕਿਵੇਂ ਬੜੀ ਮੁਸ਼ਕਲ ਨਾਲ ਬੇਸ ਪ੍ਰਾਈਜ਼ ਵਿੱਚ ਵਿਕੇ ਭੱਜੀ, ਇਸ ਟੀਮ ਨੇ ਖ਼ਰੀਦਿਆਂ

 ਭਾਰਤ ਦੇ ਦਿੱਗਜ ਆਫ ਸਪਿਨਰ ਹਰਭਜਨ ਸਿੰਘ ਦਾ IPL ਕੈਰੀਅਰ ਉਸ ਵੇਲੇ ਵਾਲ ਵਾਲ ਬਚ ਗਿਆ ਜਦੋਂ IPL Auction 2021 ਵਿੱਚ  ਆਖ਼ਰੀ ਮੌਕੇ 'ਤੇ ਕੋਲਕਾਤਾ ਨਾਈਟ ਰਾਈਡਰਜ਼ ਨੇ ਉਨ੍ਹਾਂ ਨੂੰ ਖਰੀਦ ਲਿਆ

IPL Auction 2021 : ਜਾਣੋ ਕਿਵੇਂ ਬੜੀ ਮੁਸ਼ਕਲ ਨਾਲ ਬੇਸ ਪ੍ਰਾਈਜ਼ ਵਿੱਚ ਵਿਕੇ ਭੱਜੀ, ਇਸ ਟੀਮ ਨੇ ਖ਼ਰੀਦਿਆਂ
ਭਾਰਤ ਦੇ ਦਿੱਗਜ ਆਫ ਸਪਿਨਰ ਹਰਭਜਨ ਸਿੰਘ ਦਾ IPL ਕੈਰੀਅਰ ਵਾਲ ਵਾਲ ਬਚ ਗਿਆ

 ਦਿੱਲੀ : ਭਾਰਤ ਦੇ ਦਿੱਗਜ ਆਫ ਸਪਿਨਰ ਹਰਭਜਨ ਸਿੰਘ ਦਾ IPL ਕੈਰੀਅਰ ਉਸ ਵੇਲੇ ਵਾਲ ਵਾਲ ਬਚ ਗਿਆ ਜਦੋਂ   IPL Auction 2021 ਵਿੱਚ  ਆਖ਼ਰੀ ਮੌਕੇ 'ਤੇ ਕੋਲਕਾਤਾ ਨਾਈਟ ਰਾਈਡਰਜ਼ ਨੇ ਉਨ੍ਹਾਂ ਨੂੰ ਖਰੀਦ ਲਿਆ  

ਕੋਲਕਾਤਾ ਨੇ ਖੇਡਿਆ ਭੱਜੀ ਤੇ ਦਾਅ

 ਕੋਲਕਾਤਾ ਨਾਈਟ ਰਾਈਡਰਜ਼ ਨੇ ਆਈਪੀਐਲ ਨਿਲਾਮੀ ਦੇ ਆਖ਼ਰੀ ਮੌਕੇ 'ਤੇ ਉਨ੍ਹਾਂ ਦੇ ਬੇਸ ਪ੍ਰਾਈਸ   2 ਕਰੋੜ 'ਤੇ ਟੀਮ ਵਿੱਚ ਸ਼ਾਮਿਲ ਕਰ ਲਿਆ, ਹਰਭਜਨ ਸਿੰਘ ਇਸ  ਮੁੰਬਈ ਇੰਡੀਅਨਜ਼ ਅਤੇ ਚੇਨੱਈ ਸੁਪਰਕਿੰਗਜ਼  ਵੱਲੋਂ ਖੇਡ ਚੁੱਕੇ ਨੇ
  
9 ਸਾਲ ਮੁੰਬਈ ਦੇ ਲਈ ਖੇਡ ਚੁੱਕੇ ਹਨ ਭੱਜੀ 

ਹਰਭਜਨ ਸਿੰਘ   9 ਸਾਲ  (3008-2017) ਤੱਕ ਮੁੰਬਈ ਇੰਡੀਅਨਜ਼ ਦੇ ਲਈ IPL ਵਿੱਚ ਖੇਡੇ ਚੁੱਕੇ ਨੇ, ਹਰਭਜਨ ਸਿੰਘ ਇਸ ਤੋਂ ਬਾਅਦ (2018-19)ਤੱਕ ਚੈਨੱਈ ਸੁਪਰਕਿੰਗਜ਼ ਦੇ ਲਈ IPL ਖੇਡਿਆ  
ਪਿਛਲੇ IPL ਸੀਜ਼ਨ ਵਿੱਚ ਨਹੀਂ ਖੇਡੇ ਸਨ ਭੱਜੀ ਹਰਭਜਨ ਨੇ ਪਿਛਲੇ ਸਾਲ UAE ਵਿੱਚ ਖੇਡੇ ਗਏ IPL ਟੂਰਨਾਮੈਂਟ ਤੋਂ ਨਾਂ ਵਾਪਸ ਲੈ ਲਿਆ ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ ਵਿੱਚ ਹਰਭਜਨ ਸਿੰਘ ਦੇ ਜੁੜਨ ਦਾ ਕੁਲਦੀਪ ਯਾਦਵ ਅਤੇ  ਵਰੁਣ ਚੱਕਰਵਰਤੀ ਵਰਗੇ ਸਪਿੰਨਰਾਂ ਨੂੰ ਉਨ੍ਹਾਂ ਦੇ ਤਜਰਬੇ ਦਾ ਫਾਇਦਾ ਮਿਲੇਗਾ ਅਤੇ ਬਹੁਤ ਕੁੱਝ ਸਿੱਖਣ ਨੂੰ ਵੀ ਮਿਲੇਗਾ  

ਕ੍ਰਿਸ ਮਾਰਿਸ ਬਣੇ ਆਈਪੀਐਲ ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ  

ਇੰਡੀਅਨ ਪ੍ਰੀਮੀਅਰ ਲੀਗ   2021 ਦੇ ਲਈ ਖਿਡਾਰੀਆਂ ਦੀ ਨਿਲਾਮੀ ਚੈਨੱਈ ਵਿੱਚ ਖ਼ਤਮ ਹੋਈ ਕ੍ਰਿਸ ਮੌਰਿਸ ਆਈਪੀਐਲ ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ ਬਣੇ ਕ੍ਰਿਸ ਮਾਰਿਸ   16.25 ਕਰੋੜ ਵਿੱਚ ਵਿਕੇ ਨੇ, ਕ੍ਰਿਸ ਮੌਰਿਸ ਨੂੰ ਰਾਜਸਥਾਨ ਰਾਇਲਜ਼ ਨੇ ਖਰੀਦਿਆ ਹੈ ਉੱਥੇ ਹੀ ਗਲੇਨ ਮੈਕਸਵੈੱਲ  14.5 ਕਰੋੜ ਵਿਚ ਵਿਕੇ ਹਨ  

ਗਲੇਨ ਮੈਕਸਵੈੱਲ ਨੂੰ ਆਰਸੀਬੀ ਨੇ ਖਰੀਦਿਆ ਕਈ ਵੱਡੇ ਨਾਂ ਬਹੁਤ ਵੱਡੀ ਕੀਮਤ ਵਿੱਚ ਵਿਕੇ ਜਦਕਿ ਕਈਆਂ ਦੇ ਖਰੀਦਦਾਰ ਤੱਕ ਨਹੀਂ ਸਨ ਇਹ ਹੀ  ਨਹੀਂ ਕੁੱਝ ਖਿਡਾਰੀਆਂ ਨੇ ਸਾਲ ਬਾਅਦ ਆਈਪੀਐੱਲ ਵਿੱਚ ਵਾਪਸੀ ਕੀਤੀ ਜਦਕਿ ਕੁੱਝ ਘਰੇਲੂ ਖਿਡਾਰੀਆਂ ਨੂੰ   ਫ੍ਰੈਂਚਾਇਜ਼ੀਆਂ ਨੇ ਖਰੀਦ ਲਿਆ

WATCH LIVE TV