IPL 2020 ਦੀ ਤਰੀਕਾਂ ਦਾ ਐਲਾਨ, ਜਾਣੋ UAE ਵਿੱਚ ਕਦੋਂ ਹੋਵੇਗਾ ਪਹਿਲਾਂ ਮੁਕਾਬਲਾ

19 ਸਤੰਬਰ ਤੋਂ 8 ਨਵੰਬਰ ਦੇ ਵਿੱਚ ਹੋਣਗੇ ਮੁਕਾਬਲੇ 

IPL 2020 ਦੀ ਤਰੀਕਾਂ ਦਾ ਐਲਾਨ, ਜਾਣੋ UAE ਵਿੱਚ ਕਦੋਂ ਹੋਵੇਗਾ ਪਹਿਲਾਂ ਮੁਕਾਬਲਾ
19 ਸਤੰਬਰ ਤੋਂ 8 ਨਵੰਬਰ ਦੇ ਵਿੱਚ ਹੋਣਗੇ ਮੁਕਾਬਲੇ

ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ  (IPL-2020) 19 ਸਤੰਬਰ ਨੂੰ ਸੰਯੁਕਤ ਅਰਬ ਅਮੀਰਾਤ ( UAE) ਵਿੱਚ ਸ਼ੁਰੂ ਹੋਣ ਜਾ ਰਹੀ ਹੈ, ਇਸ ਦਾ ਫਾਇਨਲ 8 ਨਵੰਬਰ ਨੂੰ ਖੇਡਿਆ ਜਾਵੇਗਾ, IPL ਚੇਅਰਮੈਨ ਬ੍ਰਿਜੇਸ਼ ਪਟੇਲ ਨੇ ਸ਼ੁੱਕਰਵਾਰ ਨੂੰ PTI ਨੂੰ ਜਾਣਕਾਰੀ ਦਿੱਤੀ ਹੈ, IPL ਕਾਉਲਿੰਗ ਦੀ ਅਗਲੇ ਹਫ਼ਤੇ ਬੈਠਨ ਹੋਵੇਗੀ ਜਿਸ ਵਿੱਚ ਅੰਤਿਮ ਰੂਪ ਦੇਣ ਦੇ ਨਾਲ ਪ੍ਰੋਗਰਾਮਾਂ ਨੂੰ ਮਨਜ਼ੂਰੀ ਦਿੱਤੀ ਜਾਵੇਗੀ, ਪਤਾ ਚੱਲਿਆ ਹੈ ਕਿ ਭਾਰਤੀ ਕ੍ਰਿਕਟ ਬੋਰਡ ( BCCI) ਨੇ ਆਪਣੀ ਯੋਜਨਾ ਫਰੈਂਚਾਇਜ ਨੂੰ ਜਾਣੂ ਕਰਵਾ ਦਿੱਤਾ ਹੈ

PTI ਨੇ ਤਰੀਕਾਂ ਦੀ ਖ਼ਬਰ ਵੀ ਦਿੱਤੀ ਸੀ, ਜਿਸ ਦੇ ਬਾਅਦ ਪਟੇਲ ਨੇ ਇਸ ਦੀ ਪੁਸ਼ਟੀ ਕੀਤੀ, ਪਟੇਲ ਨੇ ਕਿਹਾ ਕਾਉਂਸਿਲ ਜਲਦ ਹੀ ਬੈਠਕ ਕਰੇਗੀ, ਪਰ ਅਸੀਂ ਪ੍ਰੋਗਰਾਮ ਤੈਅ ਕਰ ਲਿਆ ਹੈ,IPL 2020 19 ਸਤੰਬਰ ਤੋਂ ਸ਼ੁਰੂ ਹੋਕੇ 8 ਨਵੰਬਰ ਤੱਕ ਹੋਵੇਗਾ, ਸਾਨੂੰ ਸਰਕਾਰ ਦੀ ਮਨਜ਼ੂਰੀ ਮਿਲਣ ਦੀ ਉਮੀਦ ਹੈ, ਟੂਰਨਾਮੈਂਟ 51 ਦਿਨ ਦਾ ਹੋਵੇਗਾ,ਕੌਮਾਂਤਰੀ ਕ੍ਰਿਕਟ ਕਾਉਂਸਿਲ (ICC) ਵੱਲੋਂ ਅਕਤੂਬਰ ਨਵੰਬਰ ਵਿੱਚ ਹੋਣ ਵਾਲਾ T-20 ਵਰਲਡ ਕੱਪ ਕੈਂਸਲ ਕਰਨ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ

UAE ਵਿੱਚ ਤਿੰਨ ਮੈਦਾਨ ਨੇ, ਦੁਬਈ ਕੌਮਾਂਤਰੀ ਸਟੇਡੀਅਮ,ਸ਼ੇਖ਼ ਜਾਇਦ ਸਟੇਡੀਅਮ ਆਬੂਧਾਬੀ, ਸ਼ਾਹਜਾਹ ਮੈਦਾਨ,
ਪਤਾ ਚੱਲਿਆ ਹੈ ਕਿ BCCI ਟੀਮਾਂ ਟ੍ਰੇਨਿੰਗ ਦੇ ਲਈ ICC ਅਕਾਦਮੀ ਦਾ ਮੈਦਾਨ ਕਿਰਾਏ 'ਤੇ ਲੈਣਗੀਆਂ

ਦੁਬਈ ਵਿੱਚ ਮੌਜੂਦਾ ਸਿਹਤ ਪ੍ਰੋਟੋਕਾਲ ਦੇ ਮੁਤਾਬਿਕ ਜੇਕਰ ਲੋਕ ਆਪਣੀ ਕੋਵਿਡ-19 ਰਿਪੋਰਟ ਨੈੱਗੇਟਿਵ ਲੈਕੇ ਆ ਰਹੇ ਨੇ ਤਾਂ ਉਨ੍ਹਾਂ ਨੂੰ ਕੁਆਰੰਟੀਨ ਰਹਿਣ ਦੀ ਜ਼ਰੂਰਤ ਨਹੀਂ ਹੈ, ਪਰ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਜਾਂਚ ਤੋਂ ਗੁਜਰਨਾ ਹੋਵੇਗਾ, ਅਜਿਹੀ ਆਸ ਹੈ ਕਿ IPL 26 ਸਤੰਬਰ ਤੋਂ ਸ਼ੁਰੂ ਹੋਵੇਗਾ,BCCI ਨੇ ਇਸ ਨੂੰ 1 ਹਫ਼ਤੇ ਪਹਿਲਾਂ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ, ਤਾਕੀ ਭਾਰਤ ਕ੍ਰਿਕਟ ਟੀਮ ਦੇ ਆਸਟ੍ਰੇਲੀਆ ਦੌਰੇ 'ਤੇ ਅਸਰ ਨਾ ਪਵੇ