IPL 2020 ਦਾ ਸ਼ਡਿਊਲ ਜਾਰੀ, ਇਹਨਾਂ ਟੀਮਾਂ ਵਿਚਾਲੇ ਖੇਡਿਆ ਜਾਵੇਗਾ ਪਹਿਲਾ ਮੈਚ

ਆਈ.ਪੀ.ਐੱਲ ਗਵਾਰਨਿਗ ਕਾਉਂਸਿਲ ਨੇ ਇਸ ਦਾ ਐਲਾਨ ਕਰਦੇ ਹੋਏ ਕਿਹਾ ਕਿ 19 ਸਤੰਬਰ ਤੋਂ ਆਬੂਧਾਬੀ 'ਚ ਪਹਿਲਾ ਮੈਚ ਮੁੰਬਈ ਇੰਡੀਅਨਸ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਖੇਡਿਆ ਜਾਵੇਗਾ। 

IPL 2020 ਦਾ ਸ਼ਡਿਊਲ ਜਾਰੀ, ਇਹਨਾਂ ਟੀਮਾਂ ਵਿਚਾਲੇ ਖੇਡਿਆ ਜਾਵੇਗਾ ਪਹਿਲਾ ਮੈਚ
ਫਾਈਲ ਫੋਟੋ

ਨਵੀਂ ਦਿੱਲੀ: ਇਸ ਵਾਰ UAE 'ਚ ਹੋਣ ਵਾਲੇ ਆਈ.ਪੀ.ਐੱਲ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਆਈ.ਪੀ.ਐੱਲ ਗਵਾਰਨਿਗ ਕਾਉਂਸਿਲ ਨੇ ਇਸ ਦਾ ਐਲਾਨ ਕਰਦੇ ਹੋਏ ਕਿਹਾ ਕਿ 19 ਸਤੰਬਰ ਤੋਂ ਆਬੂਧਾਬੀ 'ਚ ਪਹਿਲਾ ਮੈਚ ਮੁੰਬਈ ਇੰਡੀਅਨਸ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਖੇਡਿਆ ਜਾਵੇਗਾ। 

ਆਈ.ਪੀ.ਐੱਲ ਦੇ 13ਵੇਂ ਅਡੀਸ਼ਨ ਦਾ ਸ਼ਡਿਊਲ ਜਾਰੀ ਹੋਣ ਦੇ ਨਾਲ ਤੈਅ ਹੋ ਗਿਆ ਹੈ ਕਿ 8 ਟੀਮਾਂ ਵਿਚਾਲੇ 3 ਸਟੇਡੀਅਮ 'ਚ 60 ਮੈਚ ਹੋਣਗੇ। ਇਹ ਟੂਰਨਾਮੈਂਟ ਕੁੱਲ 53 ਦਿਨ ਚੱਲੇਗਾ। 

ਦੁਬਈ 'ਚ ਆਈ.ਪੀ.ਐੱਲ ਦੇ ਸਭ ਤੋਂ ਜ਼ਿਆਦਾ 24 ਮੈਚ ਖੇਡੇ ਜਾਣਗੇ, ਇਸ ਤੋਂ ਇਲਾਵਾ ਆਬੂਧਾਬੀ 'ਚ 20 ਜਦਕਿ ਸ਼ਾਰਜਾਹ 'ਚ 12 ਮੈਚ ਖੇਡੇ ਜਾਣਗੇ। 

IPL ਦਾ ਫਾਈਨਲ 10 ਸਤੰਬਰ ਨੂੰ 

ਇਸ ਵਾਰ ਟੂਰਨਾਮੈਂਟ 19 ਸਤੰਬਰ ਤੋਂ ਸ਼ੁਰੂ ਹੋ ਕੇ 10 ਨਵੰਬਰ ਤੱਕ ਚੱਲੇਗਾ ਤੇ ਇਸ ਦਾ ਫਾਈਨਲ ਮੈਚ 10 ਨਵੰਬਰ ਨੂੰ ਖੇਡਿਆ ਜਾਵੇਗਾ। 

Watch Live Tv-