IPL 2021: KXIP ਨੇ Glenn Maxwell ਨੂੰ ਕੀਤਾ ਰਿਲੀਜ਼, RCB ਨੇ Aaron Finch ਅਤੇ Umesh Yadav ਨੂੰ ਕੀਤਾ ਬਾਹਰ; ਜਾਣੋ ਪੂਰੀ ਲਿਸਟ
Advertisement

IPL 2021: KXIP ਨੇ Glenn Maxwell ਨੂੰ ਕੀਤਾ ਰਿਲੀਜ਼, RCB ਨੇ Aaron Finch ਅਤੇ Umesh Yadav ਨੂੰ ਕੀਤਾ ਬਾਹਰ; ਜਾਣੋ ਪੂਰੀ ਲਿਸਟ

IPL 2021: ਕਿੰਗਜ਼ ਇਲੈਵਨ ਪੰਜਾਬ ਨੇ ਗਲੈਨ ਮੈਕਸਵੈਲ ਨੁੰ ਦਿੱਤਾ ਝਟਕਾ,ਆਈਪੀਐਲ 2021 ਦੇ ਲਈ ਟੀਮ ਤੋਂ ਕੀਤਾ ਬਾਹਰ. ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਐਰੌਨ ਫਿੰਚ ਕ੍ਰਿਸ ਮੌਰਿਸ ਅਤੇ ਉਮੇਸ਼ ਯਾਦਵ ਨੂੰ ਰਿਲੀਜ਼ ਕਰ ਦਿੱਤਾ ਹੈ.

IPL 2021: KXIP ਨੇ  Glenn Maxwell ਨੂੰ ਕੀਤਾ ਰਿਲੀਜ਼, RCB ਨੇ Aaron Finch ਅਤੇ  Umesh Yadav ਨੂੰ ਕੀਤਾ ਬਾਹਰ; ਜਾਣੋ ਪੂਰੀ ਲਿਸਟ

ਨਵੀਂ ਦਿੱਲੀ: ਆਈਪੀਐਲ ਦੇ ਚੌਥੇ ਸੀਜ਼ਨ ਦਾ ਆਕਸ਼ਨ ਫ਼ਰਵਰੀ ਵਿੱਚ ਹੋਣਾ ਹੈ. ਉਸ ਤੋਂ ਪਹਿਲਾਂ ਹੀ ਫਰੈਂਚਾਇਜ਼ੀ ਅਗਲੇ ਸੀਜ਼ਨ ਦੇ ਲਈ ਆਪਣੇ ਖਿਡਾਰੀਆਂ ਨੂੰ ਰਿਟੇਨ ਅਤੇ ਰਿਲੀਜ਼ ਕਰ ਰਹੀ ਹੈ. ਅਜਿਹੇ ਵਿੱਚ ਅੱਜ ਕਈ ਖਿਲਾੜੀਆਂ ਨੂੰ ਵੱਡਾ ਝਟਕਾ ਲੱਗਿਆ ਹੈ. ਕਿੰਗਜ਼ ਇਲੈਵਨ ਪੰਜਾਬ ਅਤੇ ਰਾਇਲ  ਚੈਲੇਂਜਰਜ਼ ਬੈਂਗਲੁਰੂ ਨੇ ਵੱਡੇ ਨਾਮਾਂ ਨੂੰ ਆਪਣੀ ਟੀਮ ਤੋਂ ਰਿਲੀਜ਼ ਕਰ ਦਿੱਤਾ ਹੈ. ਪੰਜਾਬ ਨੇ ਗਲੇਨ ਮੈਕਸਵੈੱਲ ਨੂੰ ਦਿੱਤਾ ਝਟਕਾ ਕਿੰਗਜ਼ ਇਲੈਵਨ ਪੰਜਾਬ ਨੇ ਇਸ ਸਾਲ ਆਸਟ੍ਰੇਲੀਅਨ ਆਲਰਾਊਂਡਰ ਗਲੇਨ ਮੈਕਸਵੇਲ  ਨੂੰ ਰੀਲੀਜ਼ ਕਰ ਵੱਡਾ ਝਟਕਾ ਦਿੱਤਾ ਹੈ. ਪਿਛਲੇ ਸਾਲ ਆਈਪੀਐਲ ਵਿੱਚ ਮੈਕਸਵੈੱਲ ਪੂਰੀ ਤਰ੍ਹਾਂ ਫਲਾਪ ਸਾਬਿਤ ਹੋਏ ਉਨ੍ਹਾਂ ਨੇ ਕੇਵਲ 1 ਛੱਕਾ ਲਗਾਇਆ। ਉਨ੍ਹਾਂ ਨੇ 14 ਮੈਚ ਦੇ ਵਿੱਚ 108 ਰਨ ਹੀ ਬਣਾਏ.

ਮੈਕਸਵੈੱਲ (Glenn Maxwell) ਦੇ ਇਲਾਵਾ ਪੰਜਾਬ ਨੇ ਕਈ ਹੋਰ ਵੱਡੇ ਨਾਮਾਂ ਨੂੰ ਰਿਲੀਜ਼ ਕਰ ਦਿੱਤਾ ਹੈ. ਇਸ ਲਿਸਟ ਵਿੱਚ ਗਲੇਨ ਮੈਕਸਵੈੱਲ ਦੇ ਨਾਲ ਸ਼ੇਲਡਨ ਕਾਟਰੇਲ, ਕੇ ਗੌਤਮ, ਮੁਜ਼ੀਬ ਉਰ ਰਹਿਮਾਨ, ਜਿਮੀ ਨੀਸ਼ਾਮ, ਹਾਰਦਾਸ ਅਤੇ ਕਰੁਣ ਨਾਇਰ ਵੀ ਸ਼ਾਮਲ ਹਨ. ਉੱਥੇ ਹੀ ਕਿੰਗਜ਼ ਇਲੈਵਨ ਪੰਜਾਬ ਨੇ 5 ਸਾਲਾਂ ਦੇ ਵਿੱਚ ਪਹਿਲੀ ਵਾਰ ਆਪਣੇ ਕੋਚ ਨੂੰ ਰਿਟੇਨ ਕੀਤਾ ਹੈ. ਇਸ ਦੇ ਇਲਾਵਾ ਕਪਤਾਨ ਕੇ ਐਲ ਰਾਹੁਲ ਦੇ ਨਾਲ ਮਿਅੰਕ ਅਗਰਵਾਲ ਕ੍ਰਿਸ ਗੇਲ ਮੁਹੰਮਦ ਸ਼ੰਮੀ ਰਵੀ ਵਿਸ਼ਨੋਈ  ਵਰਗੇ ਸਟਾਰ ਖਿਡਾਰੀਆਂ ਨੂੰ ਪੰਜਾਬ ਨੇ ਰਿਟੇਨ ਕੀਤਾ ਹੈ.

ਆਰਸੀਬੀ ਨੇ 3 ਵੱਡੇ ਨਾਮਾਂ ਨੂੰ ਕੀਤਾ ਰਿਲੀਜ਼
 ਰੌਇਲ ਚੈਲੰਜਰਜ਼ ਬੈਂਗਲੁਰੂ ਨੇ ਵਿਰਾਟ ਕੋਹਲੀ, ਏਬੀ ਡੇਵਿਲੀਅਰਜ਼, ਦੇਵਦੱਤ ਪਡੀਕਲ, ਯੁਜ਼ਵੇਂਦਰ ਚਹਿਲ,  ਮੁਹੰਮਦ ਸਿਰਾਜ, ਨਵਦੀਪ ਸੈਣੀ, ਕੇਨ ਰਿਚਰਡਸਨ, ਇਸੁਰੂ ਉਦਾਨਾ, ਮੋਇਨ ਅਲੀ, ਸ਼ਿਵਮ ਦੂਬੇ, ਵਾਸ਼ਿੰਗਟਨ ਸੁੰਦਰ ਨੂੰ ਰਿਟੇਨ ਕੀਤਾ ਹੈ. ਉੱਥੇ ਹੀ ਅੈਰੌਨ ਫਿੰਚ, ਕ੍ਰਿਸ ਮੌਰਿਸ ਅਤੇ  ਉਮੇਸ਼ ਯਾਦਵ ਵਰਗੇ ਵੱਡੇ ਨਾਮਾਂ ਦੇ ਨਾਲ ਨਾਲ ਪਵਨ ਨੇਗੀ, ਜੋਸਫ ਫਿਲਿਪ, ਡੇਨ ਸਟੇਨ, ਸ਼ਹਿਬਾਜ਼ ਅਹਿਮਦ, ਪਵਨ ਦੇਸ਼ਪਾਂਡੇ, ਗੁਰਕੀਰਤ ਸਿੰਘ ਮਾਨ, ਐਡਮ ਜੰਪਾ ਅਤੇ ਪਾਰਥਿਵ ਪਟੇਲ ਨੂੰ ਵੀ ਰਿਲੀਜ਼ ਕੀਤਾ ਹੈ

WATCH LIVE TV

Trending news