ਪੰਜਾਬ ਦੇ ਇਸ ਪੁੱਤ ਦੇ ਜਜਬੇ ਨੂੰ ਸਲਾਮ, ਰਾਤ ਨੂੰ ਪਿਤਾ ਦੀ ਮੌਤ, ਅਗਲੇ ਦਿਨ ਟੀਮ ਲਈ ਕੀਤੀ Opening

ਉਹਨਾਂ ਨੇ ਆਪਣੀ ਸ਼ਾਨਦਾਰ ਫੀਲਡਿੰਗ ਕਰ ਟੀਮ ਨੂੰ ਜਿੱਤ ਦਿਵਾਈ।   

ਪੰਜਾਬ ਦੇ ਇਸ ਪੁੱਤ ਦੇ ਜਜਬੇ ਨੂੰ ਸਲਾਮ, ਰਾਤ ਨੂੰ ਪਿਤਾ ਦੀ ਮੌਤ, ਅਗਲੇ ਦਿਨ ਟੀਮ ਲਈ ਕੀਤੀ Opening
ਫਾਈਲ ਫੋਟੋ

ਨਵੀਂ ਦਿੱਲੀ: ਕਿੰਗਜ਼ ਇਲੈਵਨ ਪੰਜਾਬ ਦੇ ਖਿਡਾਰੀ ਤੇ ਪੰਜਾਬ ਦੇ ਪੁੱਤ ਮਨਦੀਪ ਸਿੰਘ ਦੇ ਜ਼ਜ਼ਬੇ ਨੂੰ ਹਰ ਕੋਈ ਸਲਾਮ ਕਰ ਰਿਹਾ ਹੈ। ਦਰਅਸਲ, ਮਨਦੀਪ ਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ, ਪਰ ਉਹ ਬੱਲੇਬਾਜ਼ੀ ਕਰਨ ਲਈ ਮੈਦਾਨ 'ਚ ਉਤਰੇ। ਭਲੇ ਉਹਨਾਂ ਨੇ ਇਸ ਮੈਚ 'ਚ ਛੋਟੀ ਪਾਰੀ ਖੇਡੀ, ਪਰ ਉਹਨਾਂ ਨੇ ਆਪਣੀ ਸ਼ਾਨਦਾਰ ਫੀਲਡਿੰਗ ਕਰ ਟੀਮ ਨੂੰ ਜਿੱਤ ਦਿਵਾਈ। 

ਕਿੰਗਜ਼ ਇਲੈਵਨ ਪੰਜਾਬ ਅਤੇ ਸਨਰਾਈਜ਼ਰ ਹੈਦਰਾਬਾਦ ਵਿਚਾਲੇ ਖੇਡਿਆ ਗਿਆ ਆਈ.ਪੀ.ਐੱਲ ਦਾ 43ਵਾਂ ਮੁਕਾਬਲਾ ਕਾਫੀ ਰੋਮਾਂਚਕ ਸੀ, ਜਿਸ 'ਚ ਪੰਜਾਬ ਦੇ ਪੁੱਤਾਂ ਨੇ ਹੈਦਰਾਬਾਦ ਨੂੰ ਮਾਤ ਦਿੱਤੀ। 

ਟੀਮ  ਦੇ ਸਲਾਮੀ ਬੱਲੇਬਾਜ ਮਇੰਕ ਅੱਗਰਵਾਲ ਦੇ ਚੋਟਿਲ ਹੋਣ ਦੇ ਚਲਦੇ ਮਨਦੀਪ ਸਿੰਘ ਕਪਤਾਨ ਕੇਐਲ ਰਾਹੁਲ  ਦੇ ਨਾਲ ਟੀਮ ਲਈ ਓਪਨਿੰਗ ਕਰਨ ਉਤਰੇ। ਮਨਦੀਪ  ਦੇ ਪਿਤਾ ਹਰਦੇਵ ਸਿੰਘ ਦਾ ਲੰਮੀ ਬਿਮਾਰੀ ਬਾਅਦ ਸ਼ੁੱਕਰਵਾਰ ਦੀ ਰਾਤ ਦੇਹਾਂਤ ਹੋ ਗਿਆ ਸੀ। ਜਿਵੇ ਹੀ ਉਹਨਾਂ ਦੇ ਫੈਨਜ਼  ਨੂੰ ਇਹ ਖਬਰ ਮਿਲੀ ਤਾਂ ਉਹਨਾਂ ਨੇ ਸੋਸ਼ਲ ਮੀਡੀਆ ਜ਼ਰੀਏ ਮਨਦੀਪ ਦਾ ਹੋਂਸਲਾ ਵਧਾਇਆ ਤੇ ਉਸ ਦੇ ਜ਼ਜ਼ਬੇ ਨੂੰ ਸਲਾਮ ਕੀਤਾ। 

Watch Live TV-