ਪਤਨੀ ਦਾ ਵਿਛੋੜਾ ਨਹੀਂ ਸਹਾਰ ਸਕੇ ਮਿਲਖਾ ਸਿੰਘ ! ਮਾਹਿਰਾਂ ਦਾ ਦਾਅਵਾ Broken Heart syndrome ਨਾਲ ਹੋਈ ਮੌਤ
Advertisement

ਪਤਨੀ ਦਾ ਵਿਛੋੜਾ ਨਹੀਂ ਸਹਾਰ ਸਕੇ ਮਿਲਖਾ ਸਿੰਘ ! ਮਾਹਿਰਾਂ ਦਾ ਦਾਅਵਾ Broken Heart syndrome ਨਾਲ ਹੋਈ ਮੌਤ

91 ਸਾਲਾ ਮਿਲਖਾ ਦੀ ਪਤਨੀ ਨਿਰਮਲ ਕੌਮੀ ਲੈਵਲ ਦੀ ਵਾਲੀਬਾਲ ਖਿਲਾੜੀ ਸੀ ਇਨ੍ਹਾਂ ਦੋਨਾਂ ਦਾ ਵਿਆਹ 58 ਸਾਲ ਪਹਿਲਾਂ ਹੋਇਆ ਸੀ ਅਤੇ ਇਹ ਦੋਨੋਂ 65 ਸਾਲ ਪਹਿਲਾਂ ਇੱਕ ਦੂਜੇ ਨੂੰ ਮਿਲੇ ਸਨ.

ਪਤਨੀ ਦਾ ਵਿਛੋੜਾ ਨਹੀਂ ਸਹਾਰ ਸਕੇ ਮਿਲਖਾ ਸਿੰਘ ! ਮਾਹਿਰਾਂ ਦਾ ਦਾਅਵਾ Broken Heart syndrome ਨਾਲ ਹੋਈ ਮੌਤ

ਚੰਡੀਗੜ੍ਹ : ਪਿਆਰ ਇੱਕ ਇਕ ਅਜਿਹਾ ਬੰਧਨ ਹੈ ਜਿਸ ਦੇ ਵਿਚ ਲੋਕ ਆਪਣੇ ਆਪ ਨੂੰ ਬੜਾ ਖੁਸ਼ ਮਹਿਸੂਸ ਕਰਦੇ ਹਨ ਅਤੇ ਚਾਹੁੰਦੇ ਹਨ ਕਿ ਇਹ ਜਨਮ ਜਨਮਾਂਤਰ ਤੱਕ ਨਾਲ ਰਹੇ ਪਰ ਕਈ ਵਾਰ ਅਜਿਹਾ ਮੋੜ ਆਉਂਦਾ ਹੈ ਜਿੱਥੇ ਕਿਸੇ ਦਾ ਵੱਸ ਨਹੀਂ ਚੱਲਦਾ. ਇਹ ਮੋੜ ਹੈ ਮੌਤ ਦਾ. ਇਸ ਵੇਲੇ ਦੁਨੀਆਂ ਦੇ ਵਿੱਚ ਕੋਰੋਨਾ ਦਾ ਕਹਿਰ ਚੱਲ ਰਿਹਾ ਹੈ. ਇਸ ਦੌਰਾਨ ਕਈ ਲੋਕਾਂ ਨੇ ਇਸ ਦੀ ਚਪੇਟ ਵਿੱਚ ਆ ਕੇ ਦਮ ਤੋੜ ਦਿੱਤਾ.  ਇਹ ਵੀ ਦੇਖਣ  ਨੂੰ ਮਿਲ ਰਿਹਾ ਹੈ ਕਿ ਜਦ ਇਕ ਦੰਪਤੀ ਵਿੱਚੋਂ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਦੂਜਾ ਵੀ ਉਸਦਾ ਗਮ ਨਹੀਂ ਸਹਾਰ ਸਕਿਆ ਅਤੇ ਦੂਜੇ ਨੇ ਵੀ ਮੌਤ ਨੂੰ ਗਲ ਲਾ ਲਿਆ. ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਪ੍ਰਸਿੱਧ ਦੌੜਾਕ ਮਿਲਖਾ ਸਿੰਘ ਦਾ. ਉਨ੍ਹਾਂ ਦਾ ਸ਼ੁੱਕਰਵਾਰ ਦੇਰ ਰਾਤ ਦੇਹਾਂਤ ਹੋ ਗਿਆ ਉਨ੍ਹਾਂ ਦੀ ਮੌਤ ਤੋਂ 5 ਦਿਨ ਪਹਿਲਾਂ ਹੀ ਪਤਨੀ ਨਿਰਮਲ ਕੌਰ ਦੀ ਵੀਹ ਕੋਰੂਨਾ ਨਾਲ ਮੌਤ ਹੋ ਗਈ ਸੀ ਮਨੋਚਕਿਤਸਕਾਂ ਨੇ ਇਸ ਨੂੰ  ਬਰੋਕਨ ਹਾਰਟ ਸਿੰਡਰੋਮ (Broken Heart syndrome) ਦਾ ਨਾਮ ਦਿੱਤਾ ਹੈ  

91 ਸਾਲਾ ਮਿਲਖਾ ਦੀ ਪਤਨੀ ਨਿਰਮਲ ਕੌਮੀ ਲੈਵਲ ਦੀ ਵਾਲੀਬਾਲ ਖਿਲਾੜੀ ਸੀ ਇਨ੍ਹਾਂ ਦੋਨਾਂ ਦਾ ਵਿਆਹ 58 ਸਾਲ ਪਹਿਲਾਂ ਹੋਇਆ ਸੀ ਅਤੇ ਇਹ ਦੋਨੋਂ 65 ਸਾਲ ਪਹਿਲਾਂ ਇੱਕ ਦੂਜੇ ਨੂੰ ਮਿਲੇ ਸਨ.  ਦੰਪਤੀ ਦੇ ਤਿੰਨ ਬੇਟੀਆਂ ਅਤੇ ਪੁੱਤਰ ਜੀਵ ਮਿਲਖਾ ਸਿੰਘ ਨੇ ਆਪਣੇ ਮਾਤਾ ਪਿਤਾ ਦੇ ਸੱਚੇ ਪਿਆਰ ਅਤੇ ਸੰਬੰਧਾਂ ਦੀ ਸ਼ਲਾਘਾ ਕੀਤੀ  

ਪਰਿਵਾਰ ਨੇ ਕਿਹਾ ਕਿ ਉਨ੍ਹਾਂ ਨੇ ਬਹੁਤ ਹਿੰਮਤ ਵਿਖਾਈ ਪਰ ਭਗਵਾਨ ਨੂੰ ਹੋਰ ਕੁਝ ਮਨਜ਼ੂਰ ਸੀ ਸ਼ਾਇਦ ਇਹ ਉਨ੍ਹਾਂ ਦਾ ਸੱਚਾ ਪਿਆਰ ਹੀ ਸੀ ਕਿ ਦੋਨਾਂ ਨੇ ਪੰਜ ਦਿਨਾਂ ਦੇ ਅੰਤਰਾਲ ਨਾਲ ਦੁਨੀਆਂ ਨੂੰ ਅਲਵਿਦਾ ਕਿਹਾ ਇਸ ਤਰ੍ਹਾਂ  ਦੁਨੀਆਂ ਤੋਂ ਜਾਣ ਵਾਲੇ ਸਿਰਫ ੲਿੱਕ ਉਹੀ ਦੰਪਤੀ ਨਹੀਂ ਹੋਰ ਵੀ ਕਈ ਉਦਾਹਰਨ ਹਨ  

ਦੁਖਦ ਸੂਚਨਾ ਦੇਣ ਵਿਚ ਵਰਤੋਂ ਇਹਤਿਆਤ 

ਅਜਿਹੇ ਮਾਮਲਿਆਂ ਵਿੱਚ ਜਿਸ ਵਿਚ ਦੰਪਤੀ ਵਿੱਚੋਂ ਇੱਕ ਦੀ ਇਲਾਜ ਦੌਰਾਨ ਮੌਤ ਹੋ ਜਾਂਦੀ ਹੈ ਜਦ ਕਿ ਦੂਜਾ ਉਸ ਰੋਗ ਨਾਲ ਜੂਝ ਰਿਹਾ ਹੁੰਦਾ ਹੈ ਉਸ ਬਾਰੇ ਮੈਡੀਕਲ ਮਾਹਿਰ ਸਲਾਹ  ਦਿੰਦੇ ਹਨ ਕਿ ਮੌਤ ਦੀ ਖ਼ਬਰ ਜੀਵਨ ਸਾਥੀ ਦੀ ਸਥਿਤੀ ਖਤਰੇ ਤੋਂ ਬਾਹਰ ਹੋਣ ਤੋਂ ਬਾਅਦ ਹੀ ਸਾਂਝੀ ਕੀਤੀ ਜਾਏ ਮੁੰਬਈ ਦੇ ਮਨੋ ਚਕਿਤਸਕ ਹਰੀਸ਼ ਸ਼ੈੱਟੀ ਦੇ ਮੁਤਾਬਕ ਮੌਤ ਦੀ ਖਬਰ ਨਹੀਂ ਮਿਲਣ ਨਾਲ ਰੋਗ ਤੋਂ ਉਭਰਨ ਵਿਚ ਮਦਦ ਮਿਲਦੀ ਹੈ ਜਦ ਦੰਪਤੀ ਵਿੱਚੋਂ ਇੱਕ ਸਰੀਰਕ ਰੂਪ ਨਾਲ ਬਹੁਤ ਕਮਜ਼ੋਰ ਹੋ ਜਾਂਦਾ ਹੈ ਉਦੋਂ ਉਸ ਨੂੰ ਅਜਿਹੀ ਸੂਚਨਾ ਦੇਣ ਦੇ ਨਾਲ ਉਸ ਦੇ ਮਾਨਸਿਕ ਸਿਹਤ ਉੱਤੇ ਵੀ ਅਸਰ ਪੈ ਸਕਦਾ ਹੈ  ਅਤੇ ਸਥਿਤੀ ਖਰਾਬ ਹੋ ਸਕਦੀ ਹੈ ਉਨ੍ਹਾਂ ਨੇ ਕਿਹਾ ਕਿ ਉਹ ਉਨ੍ਹਾਂ ਟੀਮਾਂ ਵਿੱਚ ਸ਼ਾਮਲ ਰਹੇ ਹਨ ਜਿਸ ਵਿਚ ਜੀਵਨ ਸਾਥੀ ਨੂੰ ਰੋਗ ਨਾਲ ਉਭਰਨ ਤੋਂ ਬਾਅਦ ਸੂਚਨਾ ਦਿੱਤੀ ਗਈ ਪਰਿਵਾਰ ਡਾਕਟਰ ਅਤੇ ਸਲਾਹਕਾਰ  ਦੀ ਮੌਜੂਦਗੀ ਜ਼ਰੂਰੀ ਹੈ  

ਹਮਸਫ਼ਰ ਦੀ ਮੌਤ ਦੀ ਖਬਰ ਨਾਲ ਡਿਪਰੈਸ਼ਨ ਚ ਆ ਜਾਂਦਾ ਹੈ ਵਿਅਕਤੀ  

ਗੁਰੂਗ੍ਰਾਮ ਦੇ ਮਨੋਚਕਿਤਸਕ ਜਯੋਤੀ ਕਪੂਰ ਨੇ ਦੱਸਿਆ ਕਿ ਜੀਵਨ ਸਾਥੀ ਦੀ ਮੌਤ ਦੀ ਖਬਰ ਨਾਲ ਅਕਸਰ ਹੀ ਦੂਜਾ ਸਾਥੀ ਬ੍ਰੋਕਨ ਹਾਰਟ ਸਿੰਡਰੋਮ ਦਾ ਸ਼ਿਕਾਰ ਹੋ ਜਾਂਦਾ ਹੈ ਇਹ ਦਿਲ ਦੀ ਅਜਿਹੀ ਸਥਿਤੀ ਹੈ ਜੋ ਕਾਫ਼ੀ ਤਣਾਅ ਅਤੇ ਭਾਵੁਕ ਹੋਣ ਨਾਲ ਪੈਦਾ ਹੁੰਦੀ ਹੈ ਉਨ੍ਹਾਂ ਨੇ ਕਿਹਾ ਕਿ ਇਹ ਸੁਭਾਵਿਕ ਹੈ ਕਿ ਦਰਸ਼ਕਾਂ ਤੱਕ ਨਾਲ ਰਹੇ ਦੰਪਤੀ  ਦੇ ਵਿੱਚ ਭਾਵਨਾ ਅਤੇ ਲਗਾਵ ਹੋ ਜਾਂਦਾ ਹੈ ਜਿਸ ਕਰਕੇ ਇੱਕ ਦੂਜੇ ਦੀ ਮੌਤ ਹੋ ਜਾਣ ਤੇ ਦੂਜਾ ਕਾਫ਼ੀ ਤਣਾਅ ਵਿੱਚ ਆ ਜਾਂਦਾ ਹੈ ਉਨ੍ਹਾਂ ਨੇ ਕਿਹਾ ਕਿ ਸਾਡੇ ਤਜਰਬੇ ਅਤੇ ਸਟੱਡੀਤੂੰ ਇਹ ਪਤਾ ਚਲਦਾ ਹੈ ਕਿ ਪਤਨੀ ਦੀ ਮ੍ਰਿਤੂ ਤੋਂ ਬਾਅਦ ਪਤੀ ਦੀ ਮੌਤ ਦਾ ਖਤਰਾ ਅਠਾਰਾਂ ਫ਼ੀਸਦ ਹੁੰਦਾ ਹੈ ਜਦ ਕਿ ਇਸ ਦੇ ਉਲਟ ਇਸ ਸਥਿਤੀ ਵਿੱਚ ਇਹ ਖ਼ਤਰਾ ਸੋਲ਼ਾਂ ਫੀਸਦ ਤੱਕ ਹੁੰਦਾ ਹੈ

Trending news