ਮਿਲਖਾ ਸਿੰਘ ਦੀ ਸਿਹਤ ਮੁੜ ਵਿਗੜੀ , PM ਮੋਦੀ ਨੇ ਫੋਨ ਕਰ ਪੁੱਛਿਆ ਹਾਲ

ਕੋਰੋਨਾ ਦੇ ਕਾਰਨ ਕਮਜੋਰੀ ਦਾ ਸਾਹਮਣਾ ਕਰ ਰਹੇ ਮਿਲਖਾ ਸਿੰਘ ਦੀ ਸਿਹਤ ਫਿਰ ਵਿਗੜ ਗਈ ਹੈ, 

ਮਿਲਖਾ ਸਿੰਘ ਦੀ ਸਿਹਤ ਮੁੜ ਵਿਗੜੀ , PM ਮੋਦੀ ਨੇ ਫੋਨ ਕਰ ਪੁੱਛਿਆ ਹਾਲ

ਨਿਤਿਕਾ ਮਹੇਸ਼ਵਰੀ/ਚੰਡੀਗੜ੍ਹ: ਕੋਰੋਨਾ ਦੇ ਕਾਰਨ ਕਮਜੋਰੀ ਦਾ ਸਾਹਮਣਾ ਕਰ ਰਹੇ ਮਿਲਖਾ ਸਿੰਘ ਦੀ ਸਿਹਤ ਫਿਰ ਵਿਗੜ ਗਈ ਹੈ, ਵੀਰਵਾਰ ਨੂੰਆਕਸੀਜਨ ਦਾ ਪੱਧਰ ਡਿੱਗਣ ਤੋਂ ਬਾਅਦ ਉਨਾਂ ਨੂੰ ਪੀਜੀਆਈ ਵਿੱਚ ਦਾਖ਼ਲ ਕਰਵਾਇਆ ਗਿਆ ਹੈ। 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਿਲਖਾ ਸਿੰਘ ਦੀ ਸਿਹਤਯਾਬੀ ਦੀ ਕਾਮਨਾ ਕਰਦੇ ਹੋਏ ਉਨ੍ਹਾਂ ਨੇ ਮਿਲਖਾ ਸਿੰਘ ਦੀ ਸਿਹਤ ਦਾ ਹਾਲ ਜਾਣਨ ਲਈ ਉਨ੍ਹਾਂ ਦੇ ਨਾਲ ਫੋਨ 'ਤੇ ਗੱਲਬਾਤ ਕੀਤੀ। 

 

ਦੱਸਿਆ ਜਾ ਰਿਹਾ ਹੈ ਕਿ ਮਿਲਖਾ ਸਿੰਘ ਨੂੰ ਆਕਸੀਜਨ ਦਾ ਲੈਵਲ ਘੱਟ ਹੋਣ ਕਾਰਨ ਪੀਜੀਆਈ ਲਿਆਂਦਾ ਗਿਆ ਹੈ। ਦੱਸ ਦੇਈਏ ਕਿ ਲਗਭਗ 10 ਦਿਨ ਪਹਿਲਾਂ ਮਿਲਖਾ ਸਿੰਘ ਦੀ ਕੋਰੋਨਾ  ਰਿਪੋਰਟ ਪੌਜ਼ੀਟਿਵ ਆਈ ਸੀ ਅਤੇ ਫਿਰ ਉਨ੍ਹਾਂ ਨੂੰ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। 3 ਦਿਨ ਪਹਿਲਾਂ ਉਨ੍ਹਾਂ ਨੂੰ ਇੱਥੋਂ ਛੁੱਟੀ ਦੇ ਦਿੱਤੀ ਗਈ ਸੀ।