ਧੋਨੀ ਦੀ ਧੀ ਨੂੰ ਰੇਪ ਦੀ ਧਮਕੀ ਦੇਣ ਦੀ ਘਟਨਾ ਦਾ ਟਵਿਟਰ 'ਤੇ ਲੋਕਾਂ ਨੇ ਕੱਢਿਆ ਗੁੱਸਾ

ਮਹਿੰਦਰ ਸਿੰਘ ਧੋਨੀ ਦੀ ਧੀ ਜੀਵਾ ਧੋਨੀ ਨੂੰ ਲੈਕੇ ਸੋਸ਼ਲ ਮੀਡੀਆ 'ਤੇ ਕੀਤੇ ਕਮੈਂਟ ਨੂੰ ਲੈਕੇ  ਲੋਕਾਂ ਨੇ ਜਮਕੇ ਕੱਢਿਆ ਗੁੱਸਾ 

 ਧੋਨੀ ਦੀ ਧੀ ਨੂੰ ਰੇਪ ਦੀ ਧਮਕੀ ਦੇਣ ਦੀ ਘਟਨਾ ਦਾ ਟਵਿਟਰ 'ਤੇ ਲੋਕਾਂ ਨੇ ਕੱਢਿਆ ਗੁੱਸਾ
ਮਹਿੰਦਰ ਸਿੰਘ ਧੋਨੀ ਦੀ ਧੀ ਜੀਵਾ ਧੋਨੀ ਨੂੰ ਲੈਕੇ ਸੋਸ਼ਲ ਮੀਡੀਆ 'ਤੇ ਕੀਤੇ ਕਮੈਂਟ ਨੂੰ ਲੈਕੇ ਲੋਕਾਂ ਨੇ ਜਮਕੇ ਕੱਢਿਆ ਗੁੱਸਾ

ਦਿੱਲੀ :  ਕੋਲਕਾਤਾ ਨਾਇਟ ਰਾਈਡਰਸ ਦੇ ਖ਼ਿਲਾਫ਼ ਚੈੱਨਈ ਸੁਪਰਕਿੰਗ ਦੀ ਹਾਰ ਦੇ ਬਾਅਦ ਐੱਮਐੱਸ ਧੋਨੀ ਦੀ ਧੀ ਜੀਵਾ ਧੋਨੀ ਨੂੰ ਰੇਪ ਦੀ ਧਮਕੀ ਮਿਲਣ ਲੱਗੀ ਹੈ 

ਜ਼ਿਕਰੇਖ਼ਾਸ ਹੈ ਕਿ ਆਈਪੀਐੱਲ 2020 ਵਿੱਚ 7 ਅਕਤੂਬਰ ਦੀ ਰਾਤ ਆਬੂਧਾਬੀ ਦੇ ਮੈਦਾਨ ਵਿੱਚ ਕੇ.ਕੇ.ਆਰ ਨੇ CSK ਨੂੰ 10 ਦੋੜਾਂ ਨਾਲ ਹਰਾ ਦਿੱਤਾ ਸੀ,ਇਸ ਦੇ ਬਾਅਦ ਮਹਿੰਦਰ ਸਿੰਘ ਧੋਨੀ ਦੀ ਪਤਨੀ ਸਾਕਸ਼ੀ ਰਾਵਤ ਨੇ ਇਨਸਟਰਾਗਰਾਮ 'ਤੇ ਉਸ ਦੀ ਧੀ ਨੂੰ ਲੈਕੇ ਮਿਲ ਰਹੇ ਕਮੈਂਟ ਬਾਰੇ ਦੱਸਿਆ ਸੀ, ਜਿਸ ਨੂੰ ਲੈਕੇ ਧੋਨੀ ਦੇ ਫ਼ੈਨਸ ਵਿੱਚ ਕਾਫ਼ੀ ਗੁੱਸਾ ਹੈ,ਹਾਲ ਵਿੱਚ ਹਾਥਰਸ ਦੀ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ ਅਤੇ ਹੁਣ ਅਜਿਹੀ ਵਾਰਦਾਤ  ਹੈਰਾਨ ਕਰਨ ਵਾਲੀ ਹੈ, ਕਿ ਕਿ ਅਸੀਂ ਕਿਸ ਸਮਾਜ ਵਿੱਚ ਰਹਿੰਦਾ ਹਾਂ,ਜਿੱਥੇ ਨੈਤਿਕਤਾ ਦਾ ਪਤਨ ਹੋ ਚੁੱਕਾ  ਹੈ

 

ਆਦਰਸ਼ ਕੁਮਾਰੀ ਸ਼ਾਹ ਨੇ ਲਿਖਿਆ ਹੈ ਕਿ ਇਹ ਹੀ ਵਜ੍ਹਾਂ ਹੈ ਕਿ ਦੇਸ਼ ਦੀ ਨਾਰੀ ਇੰਨੀ ਅਸੁਰੱਖਿਅਤ ਹੈ, ਇੰਨਾ ਬੇਵਕੂਫ਼ਾ ਦੀ ਇੰਨੀ ਹਿੰਮਤ ਹੈ ਕਿ ਇੱਕ 5 ਸਾਲ ਦੀ ਛੋਟੀ ਬੱਚੀ ਦੇ ਖ਼ਿਲਾਫ਼ ਆਪਤੀਜਨਕ ਗੱਲਾਂ ਲਿਖਣ,ਭਵਿੱਖ ਦਾ ਇੰਤਜਾਰ ਕਿਉਂ ਕੀਤਾ ਜਾਵੇ, ਇੰਨਾ ਨੂੰ ਲਬੋ ਅਤੇ ਫ਼ੌਰਨ ਜੇਲ੍ਹ ਭੇਜੋ 

 

ਕੁੱਝ ਲੋਕਾਂ ਨੇ ਇਸ ਘਟਨਾ ਦੀ ਕਰੜੀ ਨਿੰਦਾ ਕੀਤੀ ਹੈ ਤਾਂ ਕ੍ਰਿਕਟ ਫੈਨਸ ਨੇ ਧੋਨੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਕਿਉਂਕਿ ਮਾਹੀ ਨੇ ਇੰਟਰਨੈਸ਼ਨਲ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ,ਫੈਨਸ ਦਾ ਮੰਨਣਾ ਹੈ ਕਿ ਇਹ ਮੁਲਕ ਧੋਨੀ ਵਰਗੇ ਮਹਾਨ ਖ਼ਿਡਾਰੀਆਂ ਦੇ ਲਾਇਕ ਨਹੀਂ ਹੈ, ਲੋਕਾਂ ਨੇ ਸਾਲ 2015 ਦੇ ਵਰਲਡ ਕੱਪ ਦੀ ਗੱਲ ਯਾਦ ਦਵਾਉਂਦੇ ਹੋਏ ਕਿਹਾ ਜਦੋਂ ਧੋਨੀ ਨੇ ਕਿਹਾ ਸੀ 'ਮੇਰੀ ਬੱਚੀ ਇੰਤਜ਼ਾਰ ਕਰ ਸਕਦੀ ਹੈ, ਮੈਂ ਫ਼ਿਲਹਾਲ ਨੈਸ਼ਨਲ ਡਿਊਟੀ ਤੇ ਹਾਂ'