ਕ੍ਰਿਕਟ ਵਿੱਚ ਹੈਰਾਨਕਰਨ ਵਾਲਾ ਕਾਰਨਾਮਾ, 50 OVER ਦਾ ਮੈਚ ਸਿਰਫ਼ 4 ਗੇਂਦਾਂ ਵਿੱਚ ਹੋਇਆ ਖ਼ਤਮ
Advertisement

ਕ੍ਰਿਕਟ ਵਿੱਚ ਹੈਰਾਨਕਰਨ ਵਾਲਾ ਕਾਰਨਾਮਾ, 50 OVER ਦਾ ਮੈਚ ਸਿਰਫ਼ 4 ਗੇਂਦਾਂ ਵਿੱਚ ਹੋਇਆ ਖ਼ਤਮ

ਮੁੰਬਈ ਅਤੇ ਨਾਗਾਲੈਂਡ ਦੇ ਵਿੱਚ ਸੀ ਮੁਕਾਬਲਾ

ਮੁੰਬਈ ਅਤੇ ਨਾਗਾਲੈਂਡ ਦੇ ਵਿੱਚ ਸੀ ਮੁਕਾਬਲਾ

ਦਿੱਲੀ: ਕ੍ਰਿਕਟ ਦੀ ਖੇਡ ਵਿੱਚ ਅਕਸਰ ਅਜੀਬੋਗਰੀਬ ਚੀਜਾਂ  ਹੁੰਦੇ ਹੋਏ ਵੇਖਿਆ ਜਾ ਸਕਦਾ ਹੈ ਇਸੇ ਦੇ ਚੱਲਦੇ ਇਸ ਖੇਡ ਦੀ ਬਾਜ਼ੀ ਕਿਸ ਦੇ ਖੇਮੇ ਵਿੱਚ ਜਾਵੇਗੀ ਇਸ ਦਾ ਪਤਾ ਹੀ ਨਹੀਂ ਚਲਦਾ ਪਰ ਬੁੱਧਵਾਰ ਨੂੰ ਇੰਦੌਰ ਦੇ ਹੋਲਕਰ ਸਟੇਡੀਅਮ ਦੇ ਵਿੱਚ ਕੁੱਝ ਅਜਿਹਾ ਵੇਖਣ ਨੂੰ ਮਿਲਿਆ ਜਿਸ ਨੂੰ ਵੇਖਣ ਤੋਂ ਬਾਅਦ ਕੋਈ ਵੀ ਹੈਰਾਨ ਰਹਿ ਜਾਏਗਾ  

ਦਰਅਸਲ ਇਸ ਮੈਦਾਨ ਉੱਤੇ BCCI ਦੀ ਸੀਨੀਅਰ ਮਹਿਲਾ ਵਨਡੇ ਟਰਾਫੀ ਦਾ ਇੱਕ ਮੈਚ ਸਿਰਫ਼ 4 ਗੇਂਦਾਂ ਵਿੱਚ ਖ਼ਤਮ ਹੋ ਗਿਆ  

ਮੁੰਬਈ ਨਾਗਾਲੈਂਡ ਦੇ ਵਿੱਚ ਸੀ ਮੁਕਾਬਲਾ

 ਸੀਨੀਅਰ ਮਹਿਲਾ ਵਨਡੇ ਟਰਾਫੀ ਦੇ ਇੱਕ ਮੈਚ ਵਿਚ ਮੁੰਬਈ ਅਤੇ ਨਾਗਾਲੈਂਡ ਦੀਆਂ ਟੀਮਾਂ ਆਹਮਣੇ ਸਾਹਮਣੇ ਸਨ ਇਸ ਮੈਚ ਦੇ ਵਿੱਚ ਪਹਿਲਾਂ ਬੱਲੇਬਾਜ਼ੀ ਕਰਨ ਦੇ ਲਈ ਨਾਗਾਲੈਂਡ ਟੀਮ ਉੱਤਰੀ ਅਤੇ ਸਤਾਰਾਂ ਪੁਆਇੰਟ 4 ਓਵਰਾਂ ਵਿੱਚ ਸਿਰਫ਼ 17 ਦੌੜਾਂ ਉੱਤੇ ਆਲ ਆਊਟ ਹੋ ਗਈ ਨਾਗਾਲੈਂਡ ਦੀ ਇਸ ਪਾਰੀ ਵਿਚ ਉਨ੍ਹਾਂ ਦਾ ਕੋਈ ਵੀ ਬੱਲੇਬਾਜ਼ 10 ਤੋਂ ਜ਼ਿਆਦਾ ਦੌੜਾਂ ਨਹੀਂ ਬਣਾ ਸਕਿਆ ਜਦ ਕਿ ਉਨ੍ਹਾਂ ਦੇ 6 ਬੱਲੇਬਾਜ਼ ਤਾਂ ਆਪਣਾ ਖ਼ਾਤਾ ਨਹੀਂ ਖੋਲ ਸਕਿਆ, ਮੁੰਬਈ ਦੇ ਵੱਲੋਂ ਸਿਆਲੀ ਸਤਿਕਾਰੇ ਨੇ ਸਿਰਫ 5  ਦੌੜਾ ਦੇ ਕੇ ਨਾਗਾਲੈਂਡ ਦੇ 7 ਬੱਲੇਬਾਜ਼ਾਂ ਨੂੰ ਪੈਵੀਲੀਅਨ ਭੇਜ ਦਿੱਤਾ ਮੁੰਬਈ ਦੀ ਟੀਮ ਨੇ 17 ਵਿੱਚੋਂ ਕੁੱਲ 9 ਓਵਰ ਮੈਡਨ ਸੁੱਟੇ  

ਮੁੰਬਈ ਨੇ 4 ਗੇਂਦਾਂ ਵਿੱਚ ਹਾਸਲ ਕੀਤਾ ਟੀਚਾ ਨਾਗਾਲੈਂਡ ਦੀ ਟੀਮ ਦੇ 18 ਦੌੜਾ ਦੇ ਟੀਚੇ ਦੇ ਜਵਾਬ ਵਿਚ ਬੱਲੇਬਾਜ਼ੀ ਕਰਨ ਉੱਤਰੀ ਮੁੰਬਈ ਟੀਮ ਨੇ ਇਹ ਮੈਚ ਪਹਿਲੇ ਓਵਰ ਦੀ ਸਿਰਫ਼  4 ਗੇਂਦਾਂ ਵਿੱਚ ਜਿੱਤ ਲਿਆ ਮੁੰਬਈ ਦੀ ਈਸ਼ਾ ਓਝਾ ਨੇ 3 ਚੌਕਿਆਂ ਦੀ ਮਦਦ ਨਾਲ 13 ਦੌੜਾਂ  ਬਣਾਇਆ ਜਦਕਿ ਉਸ ਦੀ ਪਾਟਨਰ ਰੂਸ਼ਾਲੀ ਭਗਤ ਨੇ ਇੱਕ ਛਿਕੇ ਦੀ ਮਦਦ ਨਾਲ 6 ਦੌੜਾ ਬਣਾ ਕੇ  ਮੁੰਬਈ ਨੇ ਇਸ ਮੁਕਾਬਲੇ ਨੂੰ ਸਿਰਫ਼ 4 ਗੇਂਦਾਂ ਵਿੱਚ ਜਿੱਤ ਲਿਆ ਜਦਕਿ ਉਨ੍ਹਾਂ ਦੀਆਂ 296 ਗੇਂਦਾਂ ਅਜੇ ਰਹਿੰਦੀਆਂ ਸਨ  

ਨਾਗਾਲੈਂਡ ਪਹਿਲਾਂ ਵੀ ਕਰ ਚੁੱਕਿਆ ਹੈ ਅਜਿਹਾ ਕਾਰਨਾਮਾ

ਨਾਗਾਲੈਂਡ ਦੀ ਅੰਡਰ 19 ਟੀਮ 2017 ਵਿਚ ਪਹਿਲਾਂ ਵੀ ਅਜਿਹਾ ਕਾਰਨਾਮਾ ਕਰ ਚੁੱਕੀ ਹੈ ਦਰਾਸਲ ਨਾਗਾਲੈਂਡ ਦੇ ਅੰਡਰ 19 ਟੀਮ ਕੇਰਲ ਦੇ 50 ਓਵਰਾਂ ਦੇ ਮੁਕਾਬਲੇ ਵਿੱਚ ਖੇਡ ਰਹੀ ਸੀ  ਉਸ ਮੈਚ ਵਿੱਚ ਨਾਗਾਲੈਂਡ ਨੇ 17 ਓਵਰ ਖੇਡ ਕੇ ਸਿਰਫ਼ 2 ਦੌੜਾ  ਬਣਾਇਆ ਇਨ੍ਹਾਂ ਵਿੱਚੋਂ 1 ਦੌੜ ਤਾਂ  ਵ੍ਹਾਈਡ ਦਾ ਸੀ ਨਾਗਾਲੈਂਡ ਦੇ 10 ਬੱਲੇਬਾਜ਼ਾਂ ਵਿੱਚੋਂ 9 ਦਾ   ਖਾਤਾ ਹੀ ਨਹੀਂ ਖੁੱਲ੍ਹਿਆ ਜਵਾਬ ਵਿੱਚ ਕੇਰਲ ਦੀ ਟੀਮ ਨੇ ਆਰਾਮ ਨਾਲ ਪਹਿਲੀ ਹੀ ਗੇਂਦ  ਵਿੱਚ ਇਸ ਮੁਕਾਬਲੇ ਨੂੰ ਜਿੱਤ ਲਿਆ ਸੀ

Trending news