ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਸ਼ਾਹਿਦ ਅਫ਼ਰੀਦੀ ਕੋਰੋਨਾ ਪੋਜ਼ੀਟਿਵ,ਟਵਿਟਰ 'ਤੇ ਦੁਆਵਾਂ ਲਈ ਗੁਜ਼ਾਰਿਸ਼

ਸ਼ਾਹਿਦ ਅਫ਼ਰੀਦੀ ਕੋਰੋਨਾ ਪੀੜ੍ਹਤ ਲੋਕਾਂ ਦੀ ਕਰ ਰਹੇ ਸਨ ਮਦਦ

ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਸ਼ਾਹਿਦ ਅਫ਼ਰੀਦੀ ਕੋਰੋਨਾ ਪੋਜ਼ੀਟਿਵ,ਟਵਿਟਰ 'ਤੇ ਦੁਆਵਾਂ ਲਈ ਗੁਜ਼ਾਰਿਸ਼
ਸ਼ਾਹਿਦ ਅਫ਼ਰੀਦੀ ਕੋਰੋਨਾ ਪੀੜ੍ਹਤ ਲੋਕਾਂ ਦੀ ਕਰ ਰਹੇ ਸਨ ਮਦਦ

ਦਿੱਲੀ : ਪਾਕਿਸਤਾਨ ਦੇ ਦਿੱਗਜ ਕ੍ਰਿਕਟਰ ਸ਼ਾਹਿਦ ਅਫ਼ਰੀਦੀ ( Shahid Afridi) ਦਾ ਕੋਰੋਨਾ ਵਾਇਰਸ (Coronavirus) ਟੈਸਟ ਪੋਜ਼ੀਟਿਵ ਆਇਆ ਹੈ,ਇਸ ਦੀ ਜਾਣਕਾਰੀ ਅਫ਼ਰੀਦੀ ਨੇ ਆਪ ਟਵਿਟਰ 'ਤੇ ਦਿੱਤੀ ਹੈ, ਉਨ੍ਹਾਂ ਨੇ ਲਿਖਿਆ ਹੈ ਕੀ ਮੈਂ ਵੀਰਵਾਰ ਤੋਂ ਚੰਗਾ ਮਹਿਸੂਸ ਨਹੀਂ ਕਰ ਰਿਹਾ ਸੀ, ਮੇਰੇ ਸਰੀਰ ਵਿੱਚ ਕਾਫ਼ੀ ਦਰਦ ਹੋ ਰਿਹਾ ਸੀ,ਮੈਂ ਆਪਣਾ ਟੈਸਟ ਕਰਵਾਇਆ ਤਾਂ ਬਦਕਿਸਮਤੀ ਨਾਲ ਉਹ ਕੋਵਿਡ ਪੋਜ਼ੀਟਿਵ ਆਇਆ ਹੈ,ਜਲਦ ਠੀਕ ਹੋਣ ਦੇ ਲਈ ਤੁਹਾਡੀ ਦੁਆਵਾਂ ਦੀ ਜ਼ਰੂਰਤ ਹੈ

ਕੋਰੋਨਾ ਵਾਇਰਸ ਦਾ ਕਹਿਰ ਪਾਕਿਸਤਾਨ ਵਿੱਚ ਵੀ ਵੇਖਣ ਨੂੰ ਮਿਲ ਰਿਹਾ ਹੈ, ਪਾਕਿਸਤਾਨ ਵਿੱਚ 1 ਲੱਖ 32 ਹਜ਼ਾਰ ਕੋਰੋਨਾ ਮਰੀਜ਼ ਹੋ ਚੁੱਕ ਨੇ,ਪਾਕਿਸਤਾਨ ਸਰਕਾਰ ਨੇ ਲੌਕਡਾਊਨ ਐਲਾਨ ਨਾਲ ਮੁਲਕ ਵਿੱਚ ਭੁੱਖਮਰੀ ਦੀ ਨੌਬਤ ਆ ਗਈ ਸੀ, ਅਜਿਹੇ ਲੋਕਾਂ ਦੀ ਮਦਦ ਦੇ ਲਈ ਸ਼ਾਹਿਦ ਅਫ਼ਰੀਦੀ ਅੱਗੇ ਆਏ ਸਨ

ਸ਼ਾਹਿਦ ਅਫ਼ਰੀਦੀ ਲਗਾਤਾਰ ਆਪਣੇ ਫਾਊਂਡੇਸ਼ਨ ਦੀ ਮਦਦ ਨਾਲ ਲੋਕਾਂ ਦੀ ਮਦਦ ਕਰ ਰਹੇ ਸਨ,ਇਸ ਦੌਰਾਨ ਉਨ੍ਹਾਂ ਨੇ ਕਰਾਚੀ ਦੇ ਮਸ਼ਹੂਰ ਸ੍ਰੀ ਲਕਸ਼ਮੀਨਾਰਾਇਣ ਮੰਦਰ ਵਿੱਚ ਰਾਹਤ ਸਮਗਰੀ ਵੰਡੀ ਸੀ, ਅਜਿਹਾ ਲੱਗ ਰਿਹਾ ਹੈ ਕਿ ਰਾਹਤ ਸਮਗਰੀ ਵੰਡ ਦੇ ਹੋਏ ਉਹ ਕਿਸੇ ਕੋਰੋਨਾ ਪੋਜ਼ੀਟਿਵ ਦੇ ਸੰਪਰਕ ਵਿੱਚ ਆ ਗਏ ਸਨ ਜਿਸ ਦੀ ਵਜ੍ਹਾਂ ਕਰਕੇ ਉਨ੍ਹਾਂ ਦਾ ਟੈਸਟ ਪੋਜ਼ੀਟਿਵ ਆਇਆ ਸੀ , ਫ਼ਿਲਹਾਲ ਸ਼ਾਹਿਦ ਅਫ਼ਰੀਦਾ ਦਾ ਇਲਾਜ ਚੱਲ ਰਿਹਾ ਹੈ ਅਤੇ ਉਮੀਦ ਹੈ ਕਿ ਉਹ ਜਲਦ ਠੀਕ ਹੋ ਜਾਣਗੇ