ਪੰਜਾਬ ਦੀ ਇਹ ਬਾਕਸਰ ਧੀ ਉਲੰਪਿਕ 'ਚ ਜਿੱਤੇਗੀ ਤਮਗਾ,ਜਰਮਨੀ 'ਚ ਵਿਸ਼ਵ ਚੈਂਪੀਅਨਸ਼ਿਪ 'ਚ ਗੋਲਡ ਜਿੱਤ 'ਤੇ ਪੇਸ਼ ਕੀਤਾ ਟਰੇਲਰ
Advertisement

ਪੰਜਾਬ ਦੀ ਇਹ ਬਾਕਸਰ ਧੀ ਉਲੰਪਿਕ 'ਚ ਜਿੱਤੇਗੀ ਤਮਗਾ,ਜਰਮਨੀ 'ਚ ਵਿਸ਼ਵ ਚੈਂਪੀਅਨਸ਼ਿਪ 'ਚ ਗੋਲਡ ਜਿੱਤ 'ਤੇ ਪੇਸ਼ ਕੀਤਾ ਟਰੇਲਰ

 ਰਾਣਾ ਸੋਢੀ ਵੱਲੋਂ ਕੋਲੋਨ ਬਾਕਸਿੰਗ ਵਿਸ਼ਵ ਚੈਂਪੀਅਨਸ਼ਿਪ 'ਚ ਸੋਨ ਤਮਗ਼ਾ ਜਿੱਤਣ ਲਈ ਮੁੱਕੇਬਾਜ਼ ਸਿਮਰਨਜੀਤ ਕੌਰ ਦੀ ਸ਼ਲਾਘਾ

 ਰਾਣਾ ਸੋਢੀ ਵੱਲੋਂ ਕੋਲੋਨ ਬਾਕਸਿੰਗ ਵਿਸ਼ਵ ਚੈਂਪੀਅਨਸ਼ਿਪ 'ਚ ਸੋਨ ਤਮਗ਼ਾ ਜਿੱਤਣ ਲਈ ਮੁੱਕੇਬਾਜ਼ ਸਿਮਰਨਜੀਤ ਕੌਰ ਦੀ ਸ਼ਲਾਘਾ
ਚੰਡੀਗੜ੍ਹ : ਜਰਮਨੀ ਵਿੱਚ ਪੰਜਾਬ ਦੀ ਮਹਿਲਾ ਮੁੱਕੇਬਾਜ਼ ਸਿਮਰਨਜੀਤ ਕੌਰ ਨੇ ਕੋਲੋਨ ਬਾਕਸਿੰਗ ਵਿਸ਼ਵ ਚੈਂਪੀਅਨਸ਼ਿਪ ਦੌਰਾਨ ਸੋਨ ਤਮਗ਼ਾ ਜਿੱਤ ਕੇ ਪੰਜਾਬ ਦੇ ਨਾਲ ਦੇਸ਼ ਦਾ ਨਾਂ ਵੀ ਰੋਸ਼ਨ ਕੀਤਾ ਹੈ, ਸਿਮਰਨਜੀਤ ਪਹਿਲਾਂ ਹੀ ਉਲੰਪਿਕ ਕੁਆਲੀਫ਼ਾਇਰ  ਕਰ ਚੁੱਕੀ ਹੈ ਜਿਸ ਤਰ੍ਹਾਂ ਨਾਲ ਉਸ ਨੇ ਜਰਮਨੀ ਵਿੱਚ ਜਿੱਤ ਹਾਸਲ ਕੀਤਾ ਹੈ ਉਸ ਤੋਂ ਬਾਅਦ ਉਲੰਪਿਕ ਵਿੱਚ ਉਸ ਤੋਂ ਉਮੀਦਾਂ ਵਧ ਗਈਆਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ   ਕਲੋਨ (ਜਰਮਨੀ) ਵਿਖੇ ਮੁੱਕੇਬਾਜ਼ੀ ਵਿਸ਼ਵ ਕੱਪ ਵਿੱਚ ਸੋਨ ਤਮਗਾ ਜਿੱਤਣ ਵਾਲੀ ਮੁੱਕੇਬਾਜ਼ ਸਿਮਰਨਜੀਤ ਕੌਰ ਚਕਰ ਨੂੰ ਮੁਬਾਰਕਬਾਦ ਦਿੱਤੀ।
 
ਕਲੋਨ ਵਿਖੇ ਮੁੱਕੇਬਾਜ਼ੀ ਵਿਸ਼ਵ ਕੱਪ ਵਿੱਚ ਮਹਿਲਾ ਵਰਗ ਦੇ 60 ਕਿਲੋ ਭਾਰ ਵਰਗ ਵਿੱਚ ਸਿਮਰਨਜੀਤ ਨੇ ਫਾਈਨਲ ਵਿੱਚ ਜਰਮਨੀ ਦੀ ਮਾਇਆ ਕਲੇਨਹਾਂਸ ਨੂੰ 4-1 ਨਾਲ ਹਰਾਇਆ। ਇਸ ਤੋਂ ਪਹਿਲਾ ਸੈਮੀ ਫਾਈਨਲ ਵਿੱਚ ਸਿਮਰਨਜੀਤ ਨੇ ਯੂਕਰੇਨ ਦੀ ਮਾਰੀਅੰਨਾ ਬਸਾਨੇਤਸ ਨੂੰ ਵੀ 4-1 ਨਾਲ ਹਰਾਇਆ ਸੀ।
 
ਪੰਜਾਬ ਸਰਕਾਰ ਵੱਲੋਂ ਸਿਮਰਨਜੀਤ ਕੌਰ ਲਈ ਐਲਾਨ
 
ਪੰਜਾਬ ਸਰਕਾਰ ਨੇ ਪਹਿਲਾਂ ਹੀ ਸੂਬੇ ਦੀ ਇਸ ਪਲੇਠੀ ਮਹਿਲਾ ਮੁੱਕੇਬਾਜ਼ ਦੀਆਂ ਉਲੰਪਿਕ ਦੀਆਂ ਤਿਆਰੀਆਂ ਦਾ ਸਾਰਾ ਖ਼ਰਚ ਚੁੱਕਣ ਦਾ ਐਲਾਨ ਕੀਤਾ ਹੋਇਆ ਹੈ। ਖੇਡ ਮੰਤਰੀ ਨੇ ਕਿਹਾ ਕਿ ਇਹ ਇਕ ਸਧਾਰਣ ਪਰਿਵਾਰ ਦੀ ਧੀ ਦੀ ਅਸਧਾਰਣ ਪ੍ਰਾਪਤੀ ਹੈ ਅਤੇ ਰਾਜ ਸਰਕਾਰ ਵੱਲੋਂ ਉਸ ਦੇ ਖੇਡ ਕੈਰੀਅਰ ਨੂੰ ਹੋਰ ਅੱਗੇ ਵਧਾਉਣ ਲਈ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ।
 
ਰਾਣਾ ਸੋਢੀ ਨੇ ਕਿਹਾ ਕਿ ਖੇਡਾਂ ਵਿੱਚ ਮੱਲਾਂ ਕਾਰਨ ਦੀ ਇੱਛਾ ਰੱਖਣ ਵਾਲੀਆਂ ਲੜਕੀਆਂ ਲਈ ਪ੍ਰੇਰਣਾਸੋਰਤ ਸਿਮਰਨਜੀਤ ਕੌਰ ਉਲੰਪਿਕ ਖੇਡਾਂ ਲਈ ਕੁਆਲੀਫ਼ਾਈ ਕਰਨ ਵਾਲੀ ਪਹਿਲੀ ਪੰਜਾਬੀ ਮਹਿਲਾ ਮੁੱਕੇਬਾਜ਼ ਹੈ ਅਤੇ ਉਸ 'ਤੇ ਪੰਜਾਬ ਨੂੰ ਹੀ ਨਹੀਂ, ਸਗੋਂ ਪੂਰੇ ਦੇਸ਼ ਨੂੰ ਮਾਣ ਹੈ। ਮੰਤਰੀ ਨੇ ਦੱਸਿਆ ਕਿ ਸਿਮਰਨਜੀਤ ਕੌਰ ਨੇ ਏਸ਼ੀਆ-ਓਸ਼ੇਨੀਆ ਕੁਆਲੀਫ਼ਾਇਰ ਵਿਚ ਚਾਂਦੀ ਦਾ ਤਮਗ਼ਾ ਹਾਸਲ ਕੀਤਾ ਹੈ ਅਤੇ ਹੁਣ ਉਹ ਦੁਨੀਆਂ ਦੇ ਸਭ ਤੋਂ ਵੱਡੇ ਖੇਡ ਪਿੜ ਵਿੱਚ ਭਾਰਤ ਦੀ ਨੁਮਾਇੰਦਗੀ ਲਈ ਖ਼ੁਦ ਨੂੰ ਤਿਆਰ ਕਰ ਰਹੀ ਹੈ।
 
ਦੱਸਣਯੋਗ ਹੈ ਕਿ ਕੋਲੋਨ ਵਿਸ਼ਵ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਭਾਰਤੀ ਮੁੱਕੇਬਾਜ਼ਾਂ ਨੇ ਤਿੰਨ ਸੋਨੇ ਦੇ ਤਮਗ਼ੇ ਜਿੱਤ ਹਨ, ਜਿਨ੍ਹਾਂ ਵਿਚ ਸਿਮਰਨਜੀਤ ਕੌਰ (60 ਕਿਲੋ ਭਾਰ ਵਰਗ), ਮਨੀਸ਼ਾ ਮੌਨ (57 ਕਿਲੋ ਭਾਰ ਵਰਗ) ਅਤੇ ਅਮਿਤ ਪੰਗਾਲ (52 ਕਿੱਲੋ ਭਾਰ ਵਰਗ) ਸ਼ਾਮਲ ਹਨ ਜਦ ਕਿ ਦੋ ਚਾਂਦੀ ਅਤੇ ਚਾਰ ਕਾਂਸੀ ਦਾ ਤਮਗ਼ੇ ਭਾਰਤ ਦੀ ਝੋਲੀ ਪਏ ਹਨ।
 
 
 

Trending news