ਓਲੰਪਿਕ ਕੁਆਲੀਫਾਈ ਕਰਨ ਵਾਲੀ ਮੁੱਕੇਬਾਜ਼ ਸਿਮਰਜੀਤ ਕੌਰ ਨੂੰ CM ਕੈਪਟਨ ਵੱਲੋਂ 5 ਲੱਖ ਦਾ ਇਨਾਮ

ਸੁਖਬੀਰ ਬਾਦਲ ਨੇ ਵੀ ਸਿਮਰਜੀਤ ਨੂੰ 1 ਲੱਖ ਦਾ ਇਨਾਮ ਦਿੱਤਾ ਹੈ 

ਓਲੰਪਿਕ  ਕੁਆਲੀਫਾਈ ਕਰਨ ਵਾਲੀ ਮੁੱਕੇਬਾਜ਼ ਸਿਮਰਜੀਤ ਕੌਰ ਨੂੰ CM ਕੈਪਟਨ ਵੱਲੋਂ 5 ਲੱਖ ਦਾ ਇਨਾਮ
ਸੁਖਬੀਰ ਬਾਦਲ ਨੇ ਵੀ ਸਿਮਰਜੀਤ ਨੂੰ 1 ਲੱਖ ਦਾ ਇਨਾਮ ਦਿੱਤਾ ਹੈ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੱਕੇਬਾਜ਼ ਸਿਮਰਜੀਤ ਕੌਰ ਨੂੰ ਪੰਜ ਲੱਖ ਰੁਪਏ ਦੇਣ ਦਾ ਐਲਾਨ ਕੀਤਾ,ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੀ ਅਗਵਾਈ ਹੇਠ ਮੁੱਖ ਮੰਤਰੀ ਨੂੰ ਉਚੇਚੇ ਤੌਰ 'ਤੇ ਮਿਲਣ ਆਈ ਸਿਮਰਜੀਤ ਕੌਰ ਓਲੰਪਿਕ ਖੇਡਾਂ ਲਈ ਕੁਆਲੀਫਾਈ ਹੋਣ ਵਾਲੀ ਪਹਿਲੀ ਪੰਜਾਬਣ ਮੁੱਕੇਬਾਜ਼ ਹੈ,ਮੁੱਖ ਮੰਤਰੀ ਨੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਨਾ ਸਿਰਫ ਪੰਜਾਬ ਬਲਕਿ ਦੇਸ਼ ਨੂੰ ਉਸ ਉਪਰ ਮਾਣ ਹੈ ਜਿਸ ਨੇ ਏਸ਼ੀਆ ਓਸੀਨੀਆ ਕੁਆਲੀਫਾਈ ਮੁਕਾਬਲੇ ਵਿੱਚ ਚਾਂਦੀ ਦਾ ਤਮਗਾ ਜਿੱਤ ਕੇ ਦੁਨੀਆ ਦੇ ਸਭ ਤੋਂ ਵੱਡੇ ਖੇਡ ਮੰਚ ਵਿੱਚ ਹਾਜ਼ਰੀ ਭਰਨ ਦਾ ਦਾਅਵਾ ਕੀਤਾ, ਮੁੱਖ ਮੰਤਰੀ ਨੇ ਕਿਹਾ ਕਿ ਇਹ ਮੁੱਕੇਬਾਜ਼ ਪੰਜਾਬ ਦੀਆਂ ਕੁੜੀਆਂ ਲਈ ਵੀ ਚਾਨਣ ਮੁਨਾਰਾ ਹੈ ਜਿਹੜੀਆਂ ਕੁੜੀਆਂ ਲਈ ਨਵੀਂ ਖੇਡ ਮੁੱਕੇਬਾਜ਼ੀ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੀਆਂ ਹਨ,ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕੀ ਉਨ੍ਹਾਂ ਸਰਕਾਰ ਸਿਮਰਜੀਤ ਕੌਰ ਦੀ ਪੂਰੀ ਮਦਦ ਕਰੇਗੀ 

ਰਾਣਾ ਗੁਰਮੀਤ ਸੋਢੀ ਵੱਲੋਂ ਵਾਅਦਾ

ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਚਕਰ ਦੀ ਇਸ ਮੁੱਕੇਬਾਜ਼ ਨੇ ਪਿੰਡ ਤੋਂ ਹੀ ਆਪਣਾ ਕਰੀਅਰ ਬਣਾਉਣਾ ਸ਼ੁਰੂ ਕੀਤਾ। 2013 ਵਿੱਚ ਜੂਨੀਅਰ ਵਿਸ਼ਨ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਮਗਾ, 2018 ਵਿੱਚ ਸੀਨੀਅਰ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਮਗਾ ਅਤੇ 2019 ਵਿੱਚ ਏਸ਼ੀਅਨ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਮੁਹਾਲੀ ਸਥਿਤ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਵਿਖੇ ਵੀ ਇਸ ਮੁੱਕੇਬਾਜ਼ ਨੇ ਤਿਆਰੀ ਕੀਤੀ ਰਾਣਾ ਸੋਢੀ ਨੇ ਮੁੱਕੇਬਾਜ਼ ਨੂੰ ਵਿਸ਼ਵਾਸ ਦਿਵਾਇਆ ਕਿ ਉਸ ਦੀ ਯੋਗਤਾ ਅਨੁਸਾਰ ਖੇਡ ਵਿਭਾਗ ਉਸ ਨੂੰ ਨੌਕਰੀ ਵੀ ਦਿਵਾਏਗਾ 

ਸੁਖਬੀਰ ਬਾਦਲ ਵੱਲੋਂ ਸਿਮਰਜੀਤ ਦਾ ਸਨਮਾਨ

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਵੀ ਮੁੱਕੇਬਾਜ਼ ਸਿਮਰਜੀਤ ਦੀ ਸਨਮਾਨ ਕੀਤਾ,ਅਕਾਲੀ ਦਲ ਵੱਲੋਂ ਸਿਮਰਜੀਤ ਨੂੰ 1 ਲੱਖ ਦਾ ਇਨਾਮ ਦਿੱਤਾ ਗਿਆ,ਸਿਮਰਜੀਤ ਕੌਰ ਆਪਣੇ ਪਰਿਵਾਰ ਦੇ ਨਾਲ ਸੁਖਬੀਰ  ਬਾਦਲ ਨੂੰ ਮਿਲਣ ਪਹੁੰਚੀ ਸੀ, ਸੁਖਬੀਰ ਬਾਦਲ ਨੇ ਕਿਹਾ ਸਿਮਰਜੀਤ ਨੇ ਜਿਸ ਤਰ੍ਹਾਂ ਨਾਲ ਬਾਕਸਿੰਗ ਦੀ ਖੇਡ ਚੁਣਨ ਉਹ ਸੂਬੇ ਦੀਆਂ ਦੂਜੀਆਂ ਕੁੜੀਆਂ ਨੂੰ ਵੀ ਪ੍ਰੇਰਿਕ ਕਰੇਗੀ 

ਇਹ ਵੀ ਜ਼ਰੂਰ ਪੜੋਂ

ਪੰਜਾਬ ਦੀ ਪਹਿਲੀ ਮੁੱਕੇਬਾਜ਼ ਸਿਮਰਨਜੀਤ ਨੇ ਓਲੰਪਿਕ ਲਈ ਕੀਤਾ ਕੁਆਲੀਫ਼ਾਈ,8 ਹੋਰ ਨੂੰ ਵੀ ਟਿਕਟ

ਰੀਓ ਓਲੰਪਿਕ 'ਚ ਕਿੰਨੇ ਮੁੱਕੇਬਾਜ਼ ਸਨ ?

ਟੋਕੀਓ ਓਲੰਪਿਕ ਵਿੱਚ ਭਾਰਤ ਦੇ 8 ਮੁੱਕੇਬਾਜ਼ਾਂ ਨੇ ਕੁਆਲੀਫਾਈ ਕੀਤਾ ਹੈ ਜਦਕਿ ਰੀਓ ਓਲੰਪਿਕ ਵਿੱਚ ਭਾਰਤ ਦੇ 6 ਮੁੱਕੇਬਾਜ਼ਾਂ ਨੇ ਕੁਆਈਫਾਈ ਕੀਤਾ ਸੀ,ਲੰਦਨ ਓਲੰਪਿਕ ਦੀ ਜੇਤੂ ਮੈਰੀਕਾਮ ਨੇ ਕੁਆਲੀਫਾਈ ਦੇ ਕੁਆਟਰ ਫਾਈਨਲ ਵਿੱਚ ਫਿਲਪੀਂਸ ਦੀ ਆਈਰਿਸ਼ ਨੂੰ 5-0 ਨਾਲ ਹਰਾਇਆ ਸੀ, ਕੁਆਟਰ ਫਾਈਨਲ ਵਿੱਚ ਜਿੱਤ ਤੋਂ ਬਾਅਦ ਮੈਰੀਕਾਮ ਸੈਮੀਫਾਈਨਲ ਵਿੱਚ ਪਹੁੰਚ ਗਈ