ਕਿਸਾਨਾਂ ਦੇ ਹੱਕ 'ਚ ਵੱਡੇ ਕੌਮਾਂਤਰੀ ਖਿਡਾਰੀਆਂ ਦਾ ਕੌਮੀ ਸਨਮਾਨ ਵਾਪਸ ਕਰਨ ਦਾ ਫ਼ੈਸਲਾ,ਜਾਣੋ ਹੁਣ ਤੱਕ ਕਿਸ-ਕਿਸ ਕੀਤਾ ਐਲਾਨ

ਪੰਜਾਬ ਦੇ ਖਿਡਾਰੀ 5 ਦਸੰਬਰ ਨੂੰ ਰਾਸ਼ਟਰਪਤੀ ਭਵਨ ਵਿੱਚ ਜਾਕੇ ਸਨਮਾਨ ਵਾਪਸ ਕਰਨਗੇ 

ਕਿਸਾਨਾਂ ਦੇ ਹੱਕ 'ਚ ਵੱਡੇ ਕੌਮਾਂਤਰੀ ਖਿਡਾਰੀਆਂ ਦਾ ਕੌਮੀ ਸਨਮਾਨ ਵਾਪਸ ਕਰਨ ਦਾ ਫ਼ੈਸਲਾ,ਜਾਣੋ ਹੁਣ ਤੱਕ ਕਿਸ-ਕਿਸ ਕੀਤਾ ਐਲਾਨ
ਪੰਜਾਬ ਦੇ ਖਿਡਾਰੀ 5 ਦਸੰਬਰ ਨੂੰ ਰਾਸ਼ਟਰਪਤੀ ਭਵਨ ਵਿੱਚ ਜਾਕੇ ਸਨਮਾਨ ਵਾਪਸ ਕਰਨਗੇ

ਵਿਨੋਦ ਲਾਂਬਾ/ਦਿੱਲੀ : ਕਿਸਾਨਾਂ ਦੇ ਹੱਕ ਵਿੱਚ ਪੂਰਾ ਪੰਜਾਬ ਪਹਿਲਾਂ ਹੀ ਖੜਾਂ ਸੀ ਹੁਣ ਖੇਤੀ ਕਾਨੂੰਨ 'ਤੇ ਹੋਰ ਦਬਾਅ ਬਣਾਉਣ ਦੇ ਲਈ ਦੇਸ਼ ਲਈ ਖੇਡਣ ਵਾਲੇ ਪੰਜਾਬ ਦੇ ਵੱਡੇ ਕੌਮਾਂਤਰੀ ਖਿਡਾਰੀਆਂ ਨੇ ਆਪਣੇ ਸਨਮਾਨ ਵਾਪਸ ਕਰਨ ਦਾ ਐਲਾਨ ਕੀਤਾ ਹੈ, ਜਿੰਨਾਂ ਖਿਡਾਰੀਆਂ ਨੇ ਆਪਣੇ ਸਨਮਾਨ ਵਾਪਸ ਕਰਨ ਦਾ ਐਲਾਨ ਕੀਤਾ ਹੈ ਉਨ੍ਹਾਂ ਵਿੱਚ ਅਰਜੁਨ ਅਵਾਰਡੀ ਖਿਡਾਰੀ ਨੇ 

ਇੰਨਾਂ ਖਿਡਾਰੀਆਂ ਨੇ ਅਵਾਰਡ ਵਾਪਸ ਕਰਨ ਦਾ ਐਲਾਨ ਕੀਤਾ ਹੈ

ਭਾਰਤ ਦਾ ਨਾਂ ਕੁਸ਼ਤੀ ਵਿੱਚ ਮਸ਼ਹੂਰ ਕਰਨ ਵਾਲੇ ਕਰਤਾਰ ਸਿੰਘ ਨੇ ਆਪਣਾ ਅਰਜੁਨ ਅਵਾਰਡ ਵਾਪਸ ਕਰਨ ਦਾ ਐਲਾਨ ਕੀਤਾ ਹੈ, ਇਸ ਤੋਂ ਇਲਾਵਾ ਬਾਸਕਟ ਬਾਲ ਖਿਡਾਰੀ ਸੱਜਣ ਸਿੰਘ ਚੀਮਾ,ਹਾਕੀ ਖਿਡਾਰਣ ਰਾਜਵੀਰ ਕੌਰ ਅਤੇ ਸਾਬਕਾ ਭਾਰਤੀ ਟੀਮ ਦੇ ਕਪਤਾਨ ਪਰਗਟ ਸਿੰਘ ਨੇ ਵੀ ਆਪਣਾ ਪਦਮ ਸ੍ਰੀ ਅਵਾਰਡ  ਅਵਾਰਡ ਵਾਪਸ ਕਰਨ ਦਾ ਐਲਾਨ ਕੀਤਾ ਹੈ,5 ਦਸੰਬਰ ਨੂੰ ਇਹ ਸਾਰੇ ਖਿਡਾਰੀ ਰਾਸ਼ਟਰਪਤੀ ਭਵਨ ਜਾਕੇ ਆਪਣੇ ਅਵਾਰਡ ਵਾਪਸ ਕਰਨਗੇ  

ਇਸ ਤੋਂ ਇਲਾਵਾ ਸਾਬਕਾ ਫ਼ੌਜੀ ਵੀ ਪਹਿਲਾਂ ਐਲਾਨ ਕਰ ਚੁੱਕੇ ਨੇ ਕਿ ਉਹ ਵੀ ਕਿਸਾਨਾਂ ਦੇ ਨਾਲ ਖੜੇ ਨੇ ਅਤੇ ਖੇਤੀ ਕਾਨੂੰਨ ਦੇ ਵਿਰੋਧ ਵਿੱਚ ਉਹ ਆਪਣਾ ਸਨਮਾਨ ਵਾਪਸ ਕਰਨਗੇ,ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਵੀ ਆਪਣਾ ਪਦਮ ਵਿਭੂਸ਼ਣ ਸਨਮਾਨ ਵਾਪਸ ਕੀਤਾ ਸੀ  

 
ਪ੍ਰਕਾਸ਼ ਸਿੰਘ ਬਾਦਲ ਦਾ ਕੇਂਦਰ ਤੇ ਵੱਡਾ ਇਲਜ਼ਾਮ

ਇਸ ਤੋਂ ਪਹਿਲਾਂ  ਕਿਸਾਨਾਂ ਦੇ ਹੱਕ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੱਡਾ ਐਲਾਨ ਕੀਤਾ ਹੈ,ਉਨ੍ਹਾਂ ਨੇ ਆਪਣਾ ਪਦਮ ਵਿਭੂਸ਼ਣ ਅਵਾਰਡ ਵਾਪਸ ਕਰ ਦਿੱਤਾ ਹੈ, ਉਨ੍ਹਾਂ ਨੇ ਇਲਜ਼ਾਮ ਲਗਾਇਆ ਹੈ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਧੋਖਾ ਕੀਤਾ ਹੈ,ਪ੍ਰਕਾਸ਼ ਸਿੰਘ ਬਾਦਲ ਨੇ ਕਿਸਾਨਾਂ ਨਾਲ ਕੀਤੇ ਵਤੀਰੇ 'ਤੇ ਵੀ ਦੁੱਖ ਜਤਾਇਆ,ਉਨ੍ਹਾਂ ਕਿਹਾ ਮੈਂ ਸਾਰੀ ਜ਼ਿੰਦਗੀ ਪੰਜਾਬ ਦੇ ਕਿਸਾਨਾਂ ਲਈ ਲੜਿਆ ਹਾਂ, ਅੱਜ ਮੈਨੂੰ ਜੋ ਕੁੱਝ ਵੀ ਮਿਲਿਆ ਹੈ ਉਹ ਉਨ੍ਹਾਂ ਦੀ ਬਦੌਲਤ ਮਿਲਿਆ ਹੈ ਅਜਿਹੇ ਵਿੱਚ ਮੈਂ  ਪਦਮ ਵਿਭੂਸ਼ਣ ਅਵਾਰਡ ਦਾ ਕੀ ਕਰਨਾ ਹੈ 
  
 ਪ੍ਰਕਾਸ਼ ਨੇ ਇਲਜ਼ਾਮ ਲਗਾਇਆ ਕਿ ਜਦੋਂ ਖੇਤੀ ਆਰਡੀਨੈਂਸ ਲੈਕੇ ਆਇਆ ਗਿਆ ਸੀ ਤਾਂ ਇਸ ਗੱਲ ਦਾ ਭਰੋਸਾ ਦਿੱਤਾ ਗਿਆ ਸੀ ਕਿ ਕਿਸਾਨਾਂ ਦੇ ਇਤਰਾਜ਼ ਨੂੰ ਸੁਣਿਆ ਜਾਵੇਗਾ ਪਰ ਇਸ ਨੂੰ ਨਹੀਂ ਸੁਣਿਆ ਗਿਆ ਅਤੇ ਇਸ ਨੂੰ ਪਾਸ ਕਰ ਦਿੱਤਾ ਗਿਆ,ਉਨ੍ਹਾਂ ਨੇ ਕਿਹਾ ਕੇਂਦਰ ਸਰਕਾਰ ਦੇ ਭਰੋਸੇ ਤੋਂ ਬਾਅਦ ਮੈਂ ਕਿਸਾਨਾਂ ਨੂੰ ਆਪ ਅਪੀਲ ਕੀਤੀ ਸੀ ਪਰ ਮੈਂ ਹੈਰਾਨ ਹਾਂ ਕਿ ਕਿਵੇਂ ਸਰਕਾਰ ਆਪਣੇ ਸ਼ਬਦਾਂ ਤੋਂ ਪਿੱਛੇ ਹੱਟ ਗਈ,ਉਨ੍ਹਾਂ ਨੇ ਕਿਹਾ ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਦੁਖੀ ਦਿਨ ਹੈ ਕਿ ਮੈਂ ਆਪਣੇ ਸ਼ਬਦਾਂ 'ਤੇ ਨਹੀਂ ਉਤਰ ਸਕਿਆ,ਉਨ੍ਹਾਂ ਪੁੱਛਿਆ ਕਿ ਕਿਵੇਂ ਕੇਂਦਰ ਸਰਕਾਰ ਕਿਸਾਨਾਂ ਪ੍ਰਤੀ ਇੰਨੀ ਕਠੋਰ ਅਤੇ ਅਕਿਰਤਗੜ ਹੋ ਸਕਦੀ ਹੈ