Tokyo Olympics: PV Sindhu ਦਾ ਸ਼ਾਨਦਾਰ ਆਗਾਜ਼, ਮਹਿਜ਼ 28 ਮਿੰਟ ਵਿੱਚ ਜਿੱਤਿਆ ਪਹਿਲਾ ਮੁਕਾਬਲਾ

ਭਾਰਤ ਦੀ ਮੈਡਲ ਦੀ ਉੱਮੀਦ ਵਰਲਡ ਚੈਂਪੀਅਨ ਪੀ ਵੀ ਸਿੰਧੂ  (PV Sindhu) ਨੇ ਟੋਕਿਓ ਓਲੰਪਿਕ (Tokyo Olympics) ਬੈਡਮਿੰਟਨ (Badminton) ਮਹਿਲਾ ਸਿੰਗਲਜ਼ ਵਿੱਚ ਜਿੱਤ ਦੇ ਨਾਲ ਆਪਣੇ ਅਭਿਆਨ ਦੀ ਸ਼ੁਰੁਆਤ ਕੀਤੀ 

Tokyo Olympics: PV Sindhu ਦਾ ਸ਼ਾਨਦਾਰ ਆਗਾਜ਼, ਮਹਿਜ਼ 28 ਮਿੰਟ ਵਿੱਚ ਜਿੱਤਿਆ ਪਹਿਲਾ ਮੁਕਾਬਲਾ

ਟੋਕੀਓ  : ਭਾਰਤ ਦੀ ਮੈਡਲ ਦੀ ਉੱਮੀਦ ਵਰਲਡ ਚੈਂਪੀਅਨ ਪੀ ਵੀ ਸਿੰਧੂ  (PV Sindhu) ਨੇ ਟੋਕਿਓ ਓਲੰਪਿਕ ਬੈਡਮਿੰਟਨ (Badminton) ਮਹਿਲਾ ਸਿੰਗਲਜ਼ ਵਿੱਚ ਜਿੱਤ ਦੇ ਨਾਲ ਆਪਣੇ ਅਭਿਆਨ ਦੀ ਸ਼ੁਰੁਆਤ ਕੀਤੀ ਉਨ੍ਹਾਂ ਨੇ ਓਪਨਿੰਗ ਮੈਚ ਵਿੱਚ ਇਜ਼ਰਾਈਲ (Israel) ਦੀ ਸੇਨੀਆ ਪੋਲਿਕਾਰਪੋਵਾ (Ksenia Polikarpova)  ਨੂੰ ਸਿੱਧੇ ਗੇਮ ਚ ਹਰਾਇਆ.

28 ਮਿੰਟਾਂ ਚ ਸਿੰਧੂ ਨੇ ਹਾਸਲ ਕੀਤੀ ਜਿੱਤ
 ਰੀਓ ਓਲੰਪਿਕ ਦੇ ਸਿਲਵਰ ਮੈਡਲ ਵਿਨਰ 6ਵੀਂ ਰੈਂਕਿੰਗ ਦੀ ਪੀਵੀ ਸਿੰਧੂ  (PV Sindhu) ਨੇ 58ਵੀੰ ਰੈਂਕਿੰਗ ਵਾਲੀ ਇਸਰਾਇਲੀ ਖਿਡਾਰੀ ਸੇਨੀਆ ਪੋਲੀਕਾਰਪੋਵਾ (Ksenia Polikarpova) ਦੇ ਖ਼ਿਲਾਫ਼ 21-7, 21-10 ਤੋਂ 28 ਮਿਨਟ ਵਿਚ ਇਹ ਮੁਕਾਬਲਾ ਜਿੱਤਿਆ ਦੁਨੀਆਂ ਦੇ 7ਵੇਂ ਨੰਬਰ ਦੀ ਖਿਡਾਰੀ ਸਿੰਧੂ ਦਾ ਸਾਹਮਣਾ ਹੁਣ ਹਾਂਗਕਾਂਗ ਦੀ ਚਿਊਂਗ ਐੱਨਗਾਨ ਯੀ ਨਾਲ ਹੋਵੇਗਾ ਜੋ ਵਿਸ਼ਵ ਰੈਂਕਿੰਗ ਵਿੱਚ 34 ਵੇਂ ਥਾਂ ਉੱਤੇ ਹੈ  

ਪਿਛੜਨ ਤੋਂ ਬਾਅਦ ਸਿੰਧੂ ਦੀ ਵਾਪਸੀ 
ਟੋਕੀਓ ਓਲੰਪਿਕ  (Tokyo Olympics)  ਵਿੱਚ ਇਸ ਮੈਚ ਚ ਪੀਵੀ ਸਿੰਧੂ  (PV Sindhu) ਨੇ ਸਕਾਰਾਤਮਕ ਸ਼ੁਰੂਆਤ ਕੀਤੀ ਪਰ ਇਕ ਸਮੇਂ ਤਿੰਨ ਚਾਰ ਕੁ ਪਿੱਛੇ ਚਲੀ ਗਈ ਹਾਲਾਂਕਿ ਫਾਰਮ 'ਚ ਵਾਪਸੀ ਕਰਦੇ ਹੋਏ ਸੇਨੀਆ ਪੋਲੀਕਾਰਪੋਵਾ (Ksenia Polikarpova) ਨੂੰ ਗਲਤੀ ਕਰਨ ਉੱਤੇ ਮਜਬੂਰ ਕੀਤਾ ਅਤੇ ਬਰੇਕ ਤੱਕ 11-5 ਦੀ ਬੜ੍ਹਤ ਬਣਾ ਲਈ  

ਵਿਰੋਧੀ ਖਿਡਾਰੀ ਨੂੰ ਨਹੀਂ ਦਿੱਤਾ ਮੌਕਾ 
ਇਸ ਤੋਂ ਬਾਅਦ ਪੀਵੀ ਸਿੰਧੂ  (PV Sindhu) ਨੇ ਲਗਾਤਾਰ 13 ਨੰਬਰ ਬਣਾਏ ਅਤੇ ਆਪਣੇ ਸਿੱਧੇ ਅਤੇ ਕਰਾਸ ਕੋਰਟ ਸਮੈਸ਼ ਦਾ ਪੂਰਾ ਇਸਤੇਮਾਲ ਕਰਕੇ ਉਹਨਾਂ ਨੇ ਇਸ ਤੋ ਸੇਨੀਆ ਨੂੰ ਦਬਾਅ ਤੋਂ ਨਿਕਲਣ ਦਾ ਮੌਕਾ ਨਹੀਂ ਦਿੱਤਾ ਸੇਨੀਆ (Ksenia Polikarpova)  ਨੇ ਇੱਕ ਸ਼ਾਟ ਚੁੱਕਣ ਦੇ ਨਾਲ ਹੀ ਸਿੰਧੂ ਨੇ ਪਹਿਲਾ ਗੇਮ ਜਿੱਤ ਲਿਆ 

ਸੰਘਰਸ਼ ਕਰਦੀ ਦਿਖਾਈ ਦਿੱਤੀ ਇਜ਼ਰਾਇਲੀ ਖਿਡਾਰੀ
ਦੂਜੇ ਪਾਸੇ ਗੋਡੇ ਤੇ ਪੱਟੀ ਬੰਨ੍ਹ ਕੇ ਖੇਡ ਰਹੀ ਸਾਨੀਆ (Ksenia Polikarpova) ਜਿੱਤ ਹਾਸਲ ਕਰਨ ਦੇ ਲਈ ਜੂਝਦੀ ਵਿਖੀ ਦੂਜੇ ਪਾਸੇ ਖੇਡ ਵਿੱਚ ਪੀਵੀ ਸਿੰਧੂ  (PV Sindhu) ਨੇ 9-3 ਬੜ੍ਹਤ ਬਣਾ ਲਈ ਅਤੇ ਬਰੇਕ ਵੇਲੇ 7 ਨੰਬਰ ਦੇ ਫ਼ਾਇਦੇ 'ਤੇ ਸੀ ਬਰੇਕ ਦੇ ਬਾਅਦ ਇਸਰਾਇਲੀ ਖਿਡਾਰੀ ਦੀ ਗ਼ਲਤੀਆਂ ਦਾ ਸਿੰਧੂ ਨੇ ਪੂਰਾ ਫਾਇਦਾ ਚੁੱਕਿਆ

WATCH LIVE TV