ਚੰਡੀਗੜ੍ਹ : ਟੀਮ ਇੰਡੀਆ ਦੇ ਫਿਰਕੀ ਗੇਂਦਬਾਜ਼ ਅਸ਼ਵਿਨ ਨੇ ਆਪਣੀ ਸ਼ਾਨਦਾਰ ਗੇਂਦਬਾਜ਼ੀ ਨਾਲ ਇੰਗਲੈਂਡ ਦੀ ਕਮਰ ਤੋੜ ਦਿੱਤੀ ਹੈ, ਦੂਜੇ ਟੈਸਟ ਵਿੱਚ ਇੱਕ ਵਾਰ ਮੁੜ ਤੋਂ ਅਸ਼ਵਿਨ ਦੀ ਗੇਂਦਬਾਜ਼ੀ ਦਾ ਜਾਦੂ
ਚੱਲਿਆ ਹੈ
ਅਸ਼ਵਿਨ ਨੇ ਪਹਿਲੀ ਪਾਰੀ ਵਿੱਚ 43 ਦੌੜਾਂ ਦੇਕੇ 5 ਵਿਕਟਾਂ ਲਈਆਂ ਨੇ, ਪਰ ਇਸ ਦੌਰਾਨ ਅਸ਼ਵਿਨ ਦੇ ਨਾਂ ਇੱਕ ਹੋਰ ਰਿਕਾਰਡ ਜੁੜ ਗਿਆ ਹੈ
A touch of class from Ash!
He may have surpassed @harbhajan_singh to become the second-highest wickettaker in India in Tests but @ashwinravi99 has nothing but respect for the 'Turbanator'. @Paytm #TeamIndia #INDvENG
Here's what Ashwin said pic.twitter.com/HIRSq07jCD
— BCCI (@BCCI) February 14, 2021
ਅਸ਼ਵਿਨ ਨੇ ਹਰਭਜਨ ਦਾ ਰਿਕਾਰਡ ਤੋੜਿਆ
ਰਵੀਚੰਦਰਨ ਅਸ਼ਵਿਨ ਨੇ ਹਰਭਜਨ ਸਿੰਘ ਨੂੰ ਪਿੱਛੇ ਛੱਡ ਦੇ ਹੋਏ ਭਾਰਤੀ ਮੈਦਾਨਾਂ 'ਤੇ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਗੇਂਦਬਾਜ਼ ਬਣ ਗਏ ਨੇ,ਅਸ਼ਵਿਨ ਨੇ ਦੂਜੇ ਟੈਸਟ ਵਿੱਚ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਜਦੋਂ Ben Stroke ਨੂੰ ਆਉਟ ਕੀਤਾ ਉਨ੍ਹਾਂ ਨੇ ਹਰਭਜਨ ਸਿੰਘ ਨੂੰ ਪਿੱਛੇ ਛੱਡ ਦਿੱਤਾ, ਹਰਭਜਨ ਸਿੰਘ ਨੇ 265 ਵਿਕਟਾਂ ਹਾਸਲ ਕੀਤੀਆਂ ਸਨ ਜਦਕਿ ਅਸ਼ਵਿਨ ਨੇ 266 ਵਿਕਟਾਂ ਹਾਸਲ ਕਰ ਲਈਆਂ ਨੇ
ਅਸ਼ਵਿਨ ਨੇ ਸੀਨੀਅਰ ਦਾ ਰਿਕਾਰਡ ਤੋੜਨ ਤੋਂ ਬਾਅਦ ਮੁਆਫ਼ੀ ਮੰਗੀ,ਅਸ਼ਵਿਨ ਨੇ ਕਿਹਾ ਜਦੋਂ ਮੈਂ 2001 ਵਿੱਚ ਭੱਜੀ ਪਾ ਨੂੰ ਖੇਡ ਦੇ ਹੋਏ ਵੇਖਿਆ ਸੀ ਤਾਂ ਮੈਂ ਕਦੇ ਨਹੀਂ ਸੋਚਿਆ ਸੀ ਕੀ ਮੈਂ ਆਫ਼ ਸਪਿਨਰ ਦੇ ਤੌਰ 'ਤੇ ਖੇਡਾਂਗਾ, ਉਸ ਵੇਲੇ ਮੈਂ ਆਪਣੇ ਸੂਬੇ ਲਈ ਖੇਡ ਦਾ ਸੀ ਅਤੇ ਬੱਲੇਬਾਜ਼ੀ ਵਿੱਚ ਆਪਣਾ ਕੈਰੀਅਰ ਬਣਾਉਣਾ ਚਾਉਂਦਾ ਸੀ'
ਹੁਣ ਤੱਕ ਅਸ਼ਵਿਨ 76 ਟੈਸਟ ਵਿੱਚ 391 ਵਿਕਟਾਂ ਲੈ ਚੁੱਕੇ ਨੇ, ਉਨ੍ਹਾਂ ਨੇ ਦੱਸਿਆ ਜਦੋਂ ਉਹ ਹਰਭਜਨ ਵਾਂਗ ਗੇਂਦਬਾਜ਼ੀ ਕਰਦੇ ਸਨ ਤਾਂ ਸਾਥੀ ਖਿਡਾਰੀ ਮਜ਼ਾਕ ਉਡਾਉਂਦੇ ਸਨ, ਹੁਣ ਜਦੋਂ ਮੈਂ ਉਨ੍ਹਾਂ ਦਾ ਰਿਕਾਰਡ ਤੋੜਿਆ ਤਾਂ ਮੈਨੂੰ ਖੁਸੀ ਹੈ,ਮਾਫ਼ ਕਰੋ ਭੱਜੂ ਪਾ
You are a champion @ashwinravi99 I wish you many more records far bigger than this.. keep it up.. More power to you brother God bless https://t.co/bGd5kUAmnD
— Harbhajan Turbanator (@harbhajan_singh) February 14, 2021
ਹਰਭਜਨ ਦਾ ਅਸ਼ਵਿਨ ਨੂੰ ਜਵਾਬ
ਹਰਭਜਨ ਨੇ ਅਸ਼ਵਿਨ ਨੂੰ ਜਵਾਬ ਦਿੰਦੇ ਹੋਏ ਕਿਹਾ ਤੂੰ ਚੈਂਪੀਅਨ ਹੈ ਅਸ਼ਵਿਨ,ਮੈਂ ਦੂਆ ਕਰਦਾ ਹਾਂ ਕਿ ਤੂੰ ਇਸ ਤੋਂ ਵੀ ਵੱਡੇ ਰਿਕਾਰਡ ਤੋੜੇ,ਇਸੇ ਤਰ੍ਹਾਂ ਖੇਡ ਦੇ ਰਹੋ ਤੁਹਾਨੂੰ ਇਸੇ ਤਰ੍ਹਾਂ ਤਾਕਤ ਮਿਲੇ
ਅਸ਼ਵਿਨ ਦਾ ਸ਼ਾਨਦਾਰ ਰਿਕਾਰਡ
ਅਸ਼ਵਿਨ ਦਾ ਸ਼ਾਨਦਾਰ ਰਿਕਾਰਡ ਰਿਹਾ ਹੈ, ਉਨ੍ਹਾਂ ਨੇ 29 ਵਾਰ 5 ਵਿਕਟਾਂ ਲਈਆਂ ਨੇ, 7 ਵਾਰ 10 ਵਿਕਟਾਂ, ਸਭ ਤੋਂ ਵਧੀਆਂ ਪ੍ਰਦਰਸ਼ਨ 59 ਦੌੜਾਂ ਦੇਕੇ 7 ਵਿਕਟ ਰਿਹਾ ਹੈ