ਫਿਰ ਤੋਂ ਨਸਲੀ ਟਿੱਪਣੀ ਦਾ ਸ਼ਿਕਾਰ ਹੋਏ ਸਿਰਾਜ, 6 ਦਰਸ਼ਕਾਂ ਨੂੰ ਪੁਲਿਸ ਨੇ ਸਟੇਡੀਅਮ ਤੋਂ ਕੀਤਾ ਬਾਹਰ ,ਆਸਟਰੇਲਿਆਈ ਬੋਰਡ ਨੇ ਮੰਗੀ ਟੀਮ ਇੰਡੀਆ ਤੋਂ ਮੁਆਫੀ

ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਸਿਡਨੀ ਵਿਖੇ ਖੇਲੇ ਜਾ ਰਹੇ ਤੀਜੇ ਟੈਸਟ ਮੈਚ ਦੇ ਚੌਥੇ ਦਿਨ ਇੱਕ ਵਾਰ ਫਿਰ ਕੁਛ ਦਰਸ਼ਕਨ ਵੱਲੋ ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਮੁਹੱਮਦ ਸਿਰਾਜ 'ਤੇ ਨਸਲੀ ਟਿੱਪਣੀ ਕੀਤੀ ਗਈ ਹੈ. ਸਿਰਾਜ ਉਸ ਵੇਲੇ ਬਾਊਂਡਰੀ ਉਤੇ ਫੀਲਡਿੰਗ ਕਰ ਰਹੇ ਸਨ.

ਫਿਰ ਤੋਂ ਨਸਲੀ ਟਿੱਪਣੀ ਦਾ ਸ਼ਿਕਾਰ ਹੋਏ ਸਿਰਾਜ, 6 ਦਰਸ਼ਕਾਂ ਨੂੰ ਪੁਲਿਸ ਨੇ ਸਟੇਡੀਅਮ ਤੋਂ ਕੀਤਾ ਬਾਹਰ ,ਆਸਟਰੇਲਿਆਈ ਬੋਰਡ ਨੇ ਮੰਗੀ ਟੀਮ ਇੰਡੀਆ ਤੋਂ ਮੁਆਫੀ

 ਚੰਡੀਗੜ੍ਹ: ਸਿਡਨੀ ਟੈਸਟ ਵਿੱਚ ਲਗਾਤਾਰ ਦੂਜੇ ਦਿਨ ਮੁਹੰਮਦ ਸਿਰਾਜ ਨੇ ਆਸਟਰੇਲਿਆਈ ਦਰਸ਼ਕਾਂ ਦੇ ਵੱਲੋਂ ਨਸਲੀ ਟਿੱਪਣੀ ਕਰੇ ਜਾਣ ਦੀ ਸ਼ਿਕਾਇਤ ਕੀਤੀ ਹੈ. ਸਿਰਾਜ ਨੇ ਆਪਣੇ ਕਪਤਾਨ ਅਜਿੰਕਿਆ ਰਹਾਣੇ ਅਤੇ ਬਾਕੀ ਪਲੇਅਰਸ ਨਾਲ ਮਿਲ ਕੇ  ਫੀਲਡ ਅੰਪਾਇਰ ਪੌਲ ਰਾਫੇਲ ਨੂੰ ਇਸ ਦੀ ਸ਼ਿਕਾਇਤ ਕੀਤੀ ਇਸ ਤੋਂ ਬਾਅਦ ਅੰਪਾਇਰ ਨੇ ਮੈਚ ਰੈਫਰੀ ਅਤੇ ਟੀਵੀ ਅੰਪਾਇਰ ਨਾਲ ਗੱਲਬਾਤ ਕਰਕੇ ਪੁਲਿਸ ਨੂੰ ਬੁਲਾਇਆ  

ਇਸ ਦੌਰਾਨ ਕੁੱਝ ਮਿੰਟਾ ਦੇ ਲਈ ਖੇਡ ਨੂੰ ਵੀ ਰੋਕ ਦਿੱਤਾ ਗਿਆ ਪੁਲਸ ਨੇ ਛੇ ਦਰਸ਼ਕਾਂ ਨੂੰ ਸਟੇਡੀਅਮ ਤੋਂ ਬਾਹਰ ਕਰ ਦਿੱਤਾ ਇਸਦੇ ਬਾਅਦ ਮੈਚ ਨੂੰ ਦੁਬਾਰਾ ਚਾਲੂ ਕੀਤਾ ਜਾ ਸਕਿਆ ਕ੍ਰਿਕਟ ਆਸਟ੍ਰੇਲੀਆ ਨੇ ਇਸ ਮਾਮਲੇ 'ਤੇ ਟੀਮ ਇੰਡੀਆ ਤੋਂ ਮੁਆਫ਼ੀ ਵੀ ਮੰਗੀ  ਹੈ  

ਆਸਟਰੇਲੀਆ ਦੀ ਦੂਜੀ ਪਾਰੀ ਦੇ 86 ਵੇਂ ਓਵਰ ਦੀ ਘਟਨਾ
ਇਹ ਘਟਨਾ ਆਸਟਰੇਲਿਆਈ ਪਾਰੀ ਦੇ 86ਵੇਂ ਓਵਰ ਦੀ ਹੈ. ਸਿਰਾਜ ਬਾਊਂਡਰੀ ਉੱਤੇ ਫੀਲਡਿੰਗ ਕਰ ਰਹੇ ਸਨ ਇਸਦੇ ਬਾਅਦ ਦਰਸ਼ਕਾਂ ਦੇ ਵੱਲੋਂ ਟਿੱਪਣੀ ਕੀਤੇ ਜਾਣ ਦੇ ਕਾਰਨ ਉਨ੍ਹਾਂ ਨੇ ਅੰਪਾਇਰ ਤੋਂ ਉਸ ਦੀ ਸ਼ਿਕਾਇਤ ਕੀਤੀ.  ਅੰਪਾਇਰ ਨੇ ਪੁਲਿਸ ਨੂੰ ਬੁਲਾਇਆ ਅਤੇ ਬਾਊਂਡਰੀ ਰੋਡ ਦੇ ਕੋਲ ਸਟੈਂਡ ਦੇ ਵਿਚ ਉਨ੍ਹਾਂ ਲੋਕਾਂ ਦੀ ਸ਼ਨਾਖਤ ਕੀਤੀ. ਇਸ ਤੋਂ ਬਾਅਦ ਕੁਝ ਲੋਕਾਂ ਨੂੰ ਸਟੇਡੀਅਮ ਤੋਂ ਬਾਹਰ ਵੀ ਕੱਢਿਆ ਗਿਆ.

100 ਤੋਂ ਵਧ ਬ੍ਰਿਟਿਸ਼ MP ਨੇ ਖੇਤੀ ਕਾਨੂੰਨ ਖਿਲਾਫ਼ ਚੁੱਕੀ ਆਵਾਜ਼,PM ਜੌਨਸਨ ਨੂੰ ਕੀਤੀ ਇਹ ਵੱਡੀ ਮੰਗ  

CA  ਨੇ ਦਿੱਤੀ ਸਫ਼ਾਈ
 ਕ੍ਰਿਕਟ ਆਸਟ੍ਰੇਲੀਆ ਨੇ ਟੀਮ ਇੰਡੀਆ ਤੋਂ ਮੁਆਫ਼ੀ ਮੰਗੀ ਉਨ੍ਹਾਂ ਕਿਹਾ ਕਿ ਨਸਲੀ ਟਿੱਪਣੀ ਨੂੰ ਲੈ ਕੇ ਸਾਡੀ ਜ਼ੀਰੋ ਟੌਲਰੈਂਸ ਪਾਲਿਸੀ ਹੈ. ਅਸੀਂ ਇਸ ਪ੍ਰਕਾਰ ਦੀਆਂ ਘਟਨਾਵਾਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ. ਇਸ ਮਾਮਲੇ ਦੇ ਉੱਤੇ  ਸਖ਼ਤ ਐਕਸ਼ਨ ਜ਼ਰੂਰ ਲਿਆ ਜਾਵੇਗਾ.  

ਤੀਜੇ ਦਿਨ ਸ਼ਨੀਵਾਰ ਨੂੰ ਬੀਸੀਸੀਆਈ ਨੇ ਵੀ ਕੀਤੀ ਸੀ ਸ਼ਿਕਾਇਤ
 ਇਸ ਤੋਂ ਪਹਿਲਾਂ ਮੈਚ ਦੇ ਤੀਜੇ ਦਿਨ ਸ਼ਨੀਵਾਰ ਨੂੰ ਟੀਮ ਇੰਡੀਆ ਦੇ ਦੋ ਖਿਡਾਰੀਆਂ ਉੱਤੇ ਨਸਲੀ ਟਿੱਪਣੀ ਦਾ ਮਾਮਲਾ ਸਾਹਮਣੇ ਆਇਆ ਸੀ. ਨਿਊਜ਼ ਏਜੰਸੀ ਦੇ ਮੁਤਾਬਕ ਇਕ ਦਰਸ਼ਕ ਨੇ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਲਾਹ  ਸਿਰਾਜ ਦੇ ਖ਼ਿਲਾਫ਼ ਮੰਦਭਾਗੀ ਸ਼ਬਦਾਵਲੀ ਅਤੇ ਨਸਲੀ ਕਮੈਂਟ ਕੀਤੇ ਸਨ. ਬੀਸੀਸੀਆਈ ਨੇ ਇਸਦੀ ਸ਼ਿਕਾਇਤ ਮੈਚ ਰੈਫਰੀ ਡੇਵਿਡ ਬੂਨ ਨੂੰ ਕੀਤੀ.

ਰਾਜੋਆਣਾ ਦੀ ਫਾਂਸੀ 'ਤੇ ਵੱਡੀ ਹਲਚਲ,ਸੁਖਬੀਰ ਬਾਦਲ ਦਾ ਆਇਆ ਇਹ ਵੱਡਾ ਬਿਆਨ,ਕੇਂਦਰ ਨੂੰ 26 ਜਨਵਰੀ ਤੱਕ ਫੈਸਲਾ ਲੈਣਾ ਹੈ  

ਸਿਰਾਜ ਨੂੰ ਕਿਹਾ ਗਿਆ ਮੰਕੀ
 ਬੀਸੀਸੀਆਈ ਸੂਤਰਾਂ ਨੇ ਨਿਊਜ਼ ਏਜੰਸੀ ਨੂੰ ਦੱਸਿਆ ਹੈ ਕਿ ਸਿਰਾਜ ਜਦ ਬਾਊਂਡਰੀ ਲਾਈਨ ਦੇ ਉੱਤੇ ਫੀਲਡਿੰਗ ਕਰ ਰਹੇ ਸਨ ਤਾਂ ਇਕ ਦਰਸ਼ਕ ਨੇ ਉਨ੍ਹਾਂ ਨੂੰ ਮੰਕੀ ਯਾਨੀ ਕਿ ਬੰਦਰ ਕਿਹਾ. ਇਹ ਦਰਸ਼ਕ ਸਿਡਨੀ ਕ੍ਰਿਕਟ ਗਰਾਊਂਡ  ਦੇ ਸਟੈਂਡ ਵਿੱਚ ਪੂਰੇ ਵਕਤ ਮੌਜੂਦ ਸੀ. ਇਸ ਸੂਤਰ ਨੇ ਦੱਸਿਆ ਕਿ ਅਸੀਂ ਇਸ ਬਾਰੇ ਆਈਸੀਸੀ ਦੇ ਮੈਚ ਰੈਫਰੀ ਡੇਵਿਡ ਬੂਨ ਦੇ ਕੋਲ ਸ਼ਿਕਾਇਤ ਦਰਜ ਕਰਾਈ ਹੈ. ਦੋਸ਼ੀ ਦਰਸ਼ਕ ਨਸ਼ੇ ਵਿਚ ਸੀ. ਡੇਵਿਡ ਬੂਨ ਆਸਟ੍ਰੇਲੀਆ  ਟੀਮ ਦੇ ਸਾਬਕਾ ਓਪਨਰ ਰਹਿ ਚੁੱਕੇ ਨੇ .ਹਾਲਾਂਕਿ ਬੁਮਰਾਹ ਦੇ ਉੱਤੇ ਕਿਸ ਤਰ੍ਹਾਂ ਦੀ ਨਸਲੀ ਟਿੱਪਣੀ ਕੀਤੀ ਗਈ. ਇਸ ਨੂੰ ਲੈ ਕੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਹੈ. ਜਾਣਕਾਰੀ ਦੇ ਮੁਤਾਬਕ ਸਿਰਾਜ ਅਤੇ ਬੁਮਰਾਹ ਦੇ ਨਾਲ ਹੋਈ ਇਸ ਘਟਨਾ ਤੋਂ ਬਾਅਦ ਕਪਤਾਨ ਅਜਿੰਕਿਆ ਰਹਾਣੇ ਅਤੇ ਦੂਜੇ ਸੀਨੀਅਰ ਪਲੇਅਰਸ ਨੇ ਮੀਟਿੰਗ  ਵੀ ਕੀਤੀ. ਇਸ ਦੌਰਾਨ ਸਿਕਿਓਰਿਟੀ ਆਫੀਸਰਜ਼ ਅਤੇ ਅੰਪਾਇਰ ਵੀ ਮੌਜੂਦ ਸਨ.  

13 ਸਾਲ ਪੁਰਾਣੀ ਹੈ ਕਹਾਣੀ
2007-08 ਦੇ ਵਿੱਚ ਭਾਰਤੀ ਟੀਮ ਦੇ ਆਸਟਰੇਲੀਆ ਦੌਰੇ ਉੱਤੇ ਹਰਭਜਨ ਸਿੰਘ ਅਤੇ ਐਂਡਰਿਊ ਸਾਈਮੰਡਜ਼ ਦੀ ਝੜਪ ਹੋ ਗਈ ਸੀ. ਉਦੋਂ ਵੀ ਮੈਦਾਨ ਸਿਡਨੀ ਦਾ ਹੀ ਸੀ. ਸਾਈਮੰਡਸ ਦਾ ਦੋਸ਼ ਸੀ ਕਿ ਭੱਜੀ ਨੇ ਉਨ੍ਹਾਂ ਨੂੰ ਮੰਕੀ ਕਿਹਾ. ਇਸ ਘਟਨਾ ਨੂੰ  'ਮੰਕੀ ਗੇਟ' ਕਿਹਾ ਜਾਂਦਾ ਹੈ.  ਸਿਡਨੀ ਟੈਸਟ ਵਿਚ ਸਾਈਮੰਡਸ ਬੈਟਿੰਗ ਕਰ ਰਹੇ ਸੀ. ਹਰਭਜਨ ਸਿੰਘ ਨਾਲ ਉਨ੍ਹਾਂ ਦੀ ਨੋਕ ਝੋਕ ਚੱਲ ਰਹੀ ਸੀ. ਇਸ ਵਿਚਕਾਰ ਦੋਨਾਂ ਦੇ ਵਿਚ ਜ਼ੁਬਾਨੀ ਜੰਗ ਹੋਈ. ਬਾਅਦ ਵਿੱਚ ਸਾਇਮੰਡਸ ਨੇ ਦੋਸ਼ ਲਗਾਇਆ ਕਿ ਭੱਜੀ ਨੇ ਉਨ੍ਹਾਂ ਨੂੰ ਮੰਕੀ ਕਿਹਾ. ਆਈਸੀਸੀ ਦੇ ਨਿਯਮ  ਨਿਯਮਾਂ ਦੇ ਮੁਤਾਬਿਕ ਇਹ ਨਸਲੀ ਟਿੱਪਣੀ ਸੀ. ਉਦੋਂ ਹੀ ਪੂਰੀ ਸੀਰੀਜ਼ ਖ਼ਤਰੇ ਵਿੱਚ ਪੈ ਗਈ ਸੀ. ਮੈਚ ਰੈਫਰੀ ਦੇ ਸਾਹਮਣੇ ਸੁਣਵਾਈ ਹੋਈ ਹਰਭਜਨ ਨੂੰ ਕਲੀਨ ਚਿੱਟ ਮਿਲ ਗਈ. ਇਸ ਦੇ ਬਾਵਜੂਦ ਇਹ ਮਾਮਲਾ ਚੁੱਕਿਆ ਹੀ ਜਾਂਦਾ  ਹੈ.

WATCH LIVE TV